ਰਜਵਾਹੇ ’ਚ ਪਾੜ ਪੈਣ ਨਾਲ 70 ਤੋਂ 80 ਏਕੜ ਕਣਕ ਦਾ ਰਕਬਾ ਪਾਣੀ ਦੀ ਮਾਰ ਹੇਠ ਆਇਆ

0
40

ਬੁਢਲਾਡਾ ਪੰਕਜ ਰਾਜੂ
ਪਿੰਡ ਕਲੀਪੁਰ ਤੇ ਰਾਮ ਨਗਰ ਭੱਠਲਾ ਵਿਚਕਾਰ ਲੰਘਦੀ ਬੁਢਲਾਡਾ ਬਰਾਂਚ ਨਹਿਰ ਚ 20 ਫੁੱਟ ਦੇ ਕਰੀਬ ਤੋਂ ਵੱਧ ਚੌੜਾ ਪਾੜ ਪੈ ਗਿਆ ਜਿਸ ਨਾਲ ਪਿੰਡ ਰਾਮ ਨਗਰ ਭੱਠਲਾ ਦੇ ਕਿਸਾਨਾਂ ਦਾ 70 ਤੋਂ 80 ਏਕੜ ਕਣਕ ਦਾ ਰਕਬਾ ਇਸ ਪਾਣੀ ਦੀ ਮਾਰ ਹੇਠ ਆਉਣ ਦੀ ਸੰਭਾਵਨਾ ਹੈ।ਕਾਂਗਰਸੀ ਆਗੂ ਮੱਖਣ ਸਿੰਘ ਭੱਠਲ ਨੇ ਦੱਸਿਆ ਕਿ ਪੀੜਤ ਕਿਸਾਨਾਂ ਜਿੰਨ੍ਹਾਂ ਚ ਮਿੱਠੂ ਸਿੰਘ, ਗੁਰਪ੍ਰੀਤ ਸਿੰਘ , ਮੱਖਣ ਸਿੰਘ, ਬਲਦੇਵ ਸਿੰਘ , ਰਾਜ ਸਿੰਘ, ਦਰਸ਼ਨ ਸਿੰਘ, ਭੋਲਾ ਸਿੰਘ, ਨਾਹਰ ਸਿੰਘ, ਗੋਰਾ ਸਿੰਘ,ਮਿੱਠੂ ਸਿੰਘ, ਜਸਪਾਲ ਸਿੰਘ ਦੀ ਖੜੀ ਪੱਕਣ ਤੇ ਆਈ ਕਣਕ ਦੀ ਫਸ ਲਇਸ ਮਾਰ ਹੇਠ ਆਈ ਹੈ।ਉਂਨ੍ਹਾਂ ਨੇ ਮੁਆਵਜੇ ਦੀ ਮੰਗ ਕਰਦਿਆ ਦੱਸਿਆ ਕਿ ਕਣਕ ਚ ਪਾਣੀ ਫਿਰਨ ਕਰਕੇ ਜੇਕਰ ਹਨੇਰੀ, ਮੀਹ ਜਾਂ ਤੇਜ ਹਵਾਵਾਂ ਚਲਦੀਆਂ ਹਨ ਤਾਂ ਅੱਧ ਤੋਂ ਵੱਧ ਫਸਲ ਹੇਠਾਂ ਡਿੱਗਣ ਦਾ ਖਤਰਾ ਹੈ ।ਜਿਸ ਨਾਲ ਕਿਸਾਨਾਂ ਦੀ ਪੁੱਤਾਂ ਵਾਗ ਪਾਲੀ ਫਸਲ ਦਾ ਝਾੜ ਵੀ ਘਟੇਗਾਂ ਅਤੇ ਫਸਲ ਖਰਾਬ ਵੀ ਹੋਵੇਗੀ ਇਸ ਤੋਂ ਇਲਾਵਾ ਬਾਕੀ ਬਚੀ ਫਸਲ ਦੀ ਕਟਾਈ ਕੰਬਾਇਨ ਨਾਲ ਨਾ ਹੋ ਸਕਣ ਕਾਰਨ ਖਰਚ ਵੀ ਜਿਆਦਾ ਪਵੇਗਾ।ਸਬੰਧਤ ਪਿੰਡ ਦੇ ਕਿਸਾਨ ਤੇ ਹੋਰ ਅਮਲਾ ਫੈਲਾ ਇਸ ਪਾੜ ਨੂੰ ਪੂਰਣ ਚ ਲੱਗਿਆ ਹੋਇਆ ਸੀ।ਮੌਕੇ ਤੇ ਮੌਜੂਦ ਸਿੰਚਾਈ ਵਿਭਾਗ ਦੇ ਐਸ ਡੀ ਓ ਨਰਿੰਦਰ ਕੁਮਾਰ ਨੇ ਇਸ ਨੂੰ ਅਚਣਚੇਤ ਵਾਪਰੀ ਘਟਨਾਂ ਦਸਦਿਆ ਕਿਹਾ ਕਿ ਕਣਕਾਂ ਨੂੰ ਪਾਣੀ ਦੀ ਜਰੂਰਤ ਨਾ ਹੋਣ ਅਤੇ ਕੁਝ ਮੌਸਮ ਖਰਾਬ ਹੋਣ ਕਰਕੇ ਇਸ ਬਰਾਂਚ ਦੇ ਜਿਆਦਾਤਰ ਮੋਘੇ ਬੰਦ ਰਹੇ ਹੋਣਗੇ ਜਿਸ ਨਾਲ ਨਹਿਰ ਚ ਪਾਣੀ ਵਧ ਗਿਆ ਤੇ ਨਹਿਰ ਟੁੱਟ ਗਈ ਪਰ ਹੁਣ ਪਿਛੋਂ ਪਾਣੀ ਬੰਦ ਕਰਵਾ ਦਿੱਤਾ ਗਿਆ ਹੈ ਪਾਣੀ ਕਾਫੀ ਘਟ ਵੀ ਚੁੱਕਾ ਹੈ ।