ਯੂ ਟੀ ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝਾ ਫਰੰਟ ਵੱਲੋਂ ਸਰਕਾਰ ਦੀ ਅਰਥੀ ਫੂਕੀ

0
195

ਸ੍ਰੀ ਮੁਕਤਸਰ ਸਾਹਿਬ
ਭਜਨ ਸਿੰਘ ਸਮਾਘ
ਮਨਿਸਟਰੀਅਲ ਕਰਮਚਾਰੀਆਂ ਵਲੋਂ ਪੰਜਾਬ ਯੂ ਟੀ ਮੁਲਾਜ਼ਮ ਅਤੇ ਪੈਨਸ਼ਨਰਜ਼ ਦੇ ਸਾਂਝਾ ਫਰੰਟ ਵੱਲੋਂ ਰਾਜ ਕਮੇਟੀ ਦੇ ਸੱਦੇ ’ਤੇ ਡਿਪਟੀ ਕਮਿਸ਼ਨਰ ਦਫ਼ਤਰ ਦੇ ਸਾਹਮਣੇ ਜ਼ਿਲ੍ਹਾ ਪ੍ਰਧਾਨ ਪੀਐਸ ਐਮ ਯੂ ਕਰਮਜੀਤ ਸ਼ਰਮਾ, ਪ੍ਰਧਾਨ ਡੀਸੀ ਦਫ਼ਤਰ ਵਰਿੰਦਰ ਢੋਸੀ ਵਾਲ, ਸਿੱਖਿਆ ਵਿਭਾਗ ਸੰਦੀਪ ਬੱਤਰਾ, ਜ਼ਿਲਾ ਪ੍ਰਧਾਨ ਮਾਰਕੀਟ ਕਮੇਟੀ ਕਲਗਾ ਸਿੰਘ, ਪਟਵਾਰ ਯੂਨੀਅਨ ਦੇ ਸੁਖਦੇਵ ਮੁਹੰਮਦ, ਦਰਜ਼ਾ ਚਾਰ ਯੂਨੀਅਨ ਮੰਦਰ ਸਿੰਘ ਧਾਲੀਵਾਲ ਵੱਲੋਂ ਸਰਕਾਰੀ ਦੀ ਝੂਠ ਤੇ ਪਾਖੰਡ ਦੀ ਨੀਤੀ ਦੇ ਤਹਿਤ ਸਰਕਾਰ ਦੀ ਅਰਥੀ ਫੂਕੀ। ਬੁਲਾਰਿਆਂ ਨੇ ਸਰਕਾਰ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਸਰਕਾਰ ਵੱਲੋਂ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਕਰੋਨਾ ਦੀ ਆੜ ਵਿੱਚ ਅਣਦੇਖਿਆ ਕੀਤਾ ਜਾ ਰਿਹਾ ਹੈ, ਤੇ ਹਰ ਰੋਜ਼ ਨਵੇਂ ਫਰਮਾਨ ਜਾਰੀ ਕਰਨੇ ਬੰਦ ਨਾ ਕੀਤੇ ਗਏ, ਤੇ ਮੁਲਾਜਮ ਜਥੇਬੰਦੀ ਨਾਲ ਗੱਲਬਾਤ ਨਾ ਕੀਤੀ ਗਈ ਤਾਂ ਆਉਣ ਵਾਲੇ ਦਿਨਾ ਵਿੱਚ ਸੰਘਰਸ਼ ਹਰ ਰੋਜ਼ ਤੇਜ਼ ਕੀਤਾ ਜਾਵੇਗਾ। ਇਸ ਰੈਲੀ ਵਿੱਚ ਜਗਤਾਰ ਸਿੰਘ, ਸਤਨਾਮ ਸਿੰਘ, ਸਮਾਇਲ, ਨਵਨੀਤ ਕੌਰ, ਕੁਲਦੀਪ ਸਿੰਘ, ਗੁਰਮੀਤ ਸਿੰਘ, ਦੀਪਕ ਕਮਾਰ, ਬਲਜੀਤ ਸਿੰਘ, ਬੀਰਬਲ ਸ਼ਰਮਾ, ਵੀਰਚੰਦ, ਜਸਵੰਤ ਸਿਘੰ, ਪਰਮਿੰਦਰ ਸਿੰਘ, ਰਾਜਦੀਪ ਸਿੰਘ, ਕਮਲਜੀਤ ਸਿੰਘ, ਿਸ਼ਨ, ਸੁਖਮੰਦਰ ਸਿੰਘ, ਅਮਨਦੀਪ ਸਿਘੰ ਆਦਿ ਹਾਜ਼ਰ ਸਨ।