ਮਾਂ ਦਾ ਦੁੱਧ ਬੱਚੇ ਦੀ ਸਿਹਤ ਲਈ ਵੱਡਮੁੱਲੀ ਦਾਤ ਹੈ-ਸਿਹਤ ਕਰਮਚਾਰੀ

1 / 1

1.

ਤਪਾ ਮੰਡੀ  ਭੂਸ਼ਨ ਘੜੈਲਾ
ਸਿਹਤ ਵਿਭਾਗ ਦੇ ਉਚ-ਅਧਿਕਾਰੀਆਂ ਦੇ ਦਿਸ਼ਾਂ-ਨਿਰਦੇਸ਼ਾਂ ਤਹਿਤ ਡਾ. ਮਨੀਸ਼ਾ ਕਪੂਰ ਦੇ ਹੁਕਮਾਂ ਅਤੇ ਬਲਰਾਜ ਸਿੰਘ ਬੀਈਈ ਦੇ ਸਹਿਯੋਗ ਨਾਲ ਹੈਲਥ ਐੰਡ ਵੈਲਨੈਂਸ਼ ਸੈਂਟਰ ਪੱਖੋ ਕਲਾਂ ਵਿਖੇ ਮਾਂ ਦੇ ਦੁੱਧ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ ਗਈ। ਸਿਹਤ ਕਰਮਚਾਰੀ ਗੁਰਪ੍ਰੀਤ ਸਿੰਘ ਤਪਾ ਨੇ ਦੱਸਿਆ ਕਿ ਮਾਂ ਦਾ ਦੁੱਧ ਨਵਜੰਮੇ ਬੱਚੇ ਲਈ ਬਹੁਤ ਸਰਵੋਤਮ ਅਤੇ ਸੰਪੂਰਨ ਆਹਾਰ ਹੁੰਦਾ ਹੈ ਅਤੇ ਕੁਦਰਤ ਦੀ ਵੱਡੀ ਦੇਣ ਹੈ, ਮਾਂ ਦਾ ਦੁੱਧ ਇੱਕ ਵੱਡਮੁੱਲੀ ਦਾਤ ਹੈ ਅਤੇ ਇਸ ਦਾ ਕੋਈ ਬਦਲ ਨਹੀਂ ਅਤੇ ਬੱਚੇ ਦੇ ਜਨਮ ਤੋਂ ਮਾਂ ਨੂੰ ਇਅਕ ਘੰਟੇ ਦੇ ਅੰਦਰ ਦੇਣਾ ਚਾਹੀਦਾ ਹੈ। ਮਾਂ ਦਾ ਦੁੱਧ ਬੱਚੇ ਲਈ ਸਰੀਰਕ ਅਤੇ ਮਾਨਸ਼ਿਕ ਵਿਕਾਸ ਲਈ ਵੀ ਸਹਾਈ ਹੁੰਦਾ ਹੈ। ਇਸ ਮੌਕੇ ਸੀ.ਐਚ.ਓ ਸਪਿੰਦਰ ਕੌਰ, ਮਨਪ੍ਰੀਤ ਕੌਰ ਏ.ਐਨ.ਐਮ, ਸਰਬਜੀਤ ਕੌਰ ਏਐਨਐਮ ਅਤੇ ਆਸ਼ਾ ਵਰਕਰ ਬੀਨਾ ਰਾਣੀ, ਮਨਦੀਪ ਕੌਰ, ਜਸਵਿੰਦਰ ਕੌਰ, ਜਸਕਰਨ ਕੌਰ ਅਤੇ ਸਿਹਤ ਸੁਪਰਵਾਈਜਰ ਰਾਜੀਵ ਕੁਮਾਰ ਤਪਾ ਵੀ ਹਾਜਰ ਸਨ।