ਮੱਕੀ ਦੀ ਕਾਸ਼ਤ ਕਰਨ ਵਾਲੇ ਕਿਸਾਨਾਂ ਨੂੰ ਕੋਰੋਨਾ ਦੀ ਮਾਰ

0
109

ਬਨੂੜ ਗੁਰਮੀਤ
ਦੇਸ਼ ਵਿੱਚ ਫੈਲੀ ਕੋਰੋਨਾ ਮਹਾਂਮਾਰੀ ਨਾਲ ਜਿੱਥੇ ਹਰ ਇੱਕ ਵਰਗ ਪ੍ਰਭਾਵਿਤ ਹੈ ਉਥੇ ਹੀ ਇਸ ਦਾ ਮੱਕੀ ਦੀ ਕਾਸ਼ਤ ਕਰਨ ਵਾਲੇ ਕਿਸਾਨਾਂ ਤੇ ਵੀ ਬਹੁਤ ਮਾੜਾ ਪ੍ਰਭਾਵ ਪਿਆ ਹੈ ।ਇਸ ਬਾਰੇ ਜਾਣਕਾਰੀ ਦਿੰਦੇ ਹੋਏ ਕਿਸਾਨ ਹੈਪੀ ਕਨੋੜ, ਕੇਸਰ ਸਿੰਘ, ਕੁਲਵੰਤ ਸਿੰਘ ਨਡਿਆਲੀ, ਸਰਬਨ ਸਿੰਘ ਮਹਿਤਾਬਗੜ੍ਹ, ਸਤਵਿੰਦਰ ਸਿੰਘ ਜੰਗਪੁਰਾ ਤੋਂ ਇਲਾਵਾ ਇਲਾਕੇ ਦੇ ਹੋਰ ਬਹੁਤ ਸਾਰੇ ਮੱਕੀ ਦੀ ਕਾਸਤ ਕਰਨ ਵਾਲੇ ਕਿਸਾਨਾਂ ਨੇ ਦੱਸਿਆ ਕਿ ਸਰਕਾਰ ਵੱਲੋਂ ਸੂਬੇ ਦੇ ਕਿਸਾਨਾਂ ਨੂੰ ਫਸਲੀ ਚੱਕਰ ਚੋਂ ਨਿਕਲ ਕੇ ਸਬਜੀਆਂ ਤੇ ਹੋਰ ਫਸਲਾਂ ਦੀ ਕਾਸਤ ਕਰਨ ਲਈ ਪ੍ਰੇਰਿਤ ਕੀਤਾ ਜਾਂਦਾ ਹੈ ਜਿਹੜੇ ਕਿਸਾਨਾਂ ਵੱਲੋਂ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਮੱਕੀ ਤੇ ਹੋਰ ਫਸਲਾਂ ਦੀ ਬਿਜਾਈ ਕੀਤੀ ਸੀ ।ਕਿਸਾਨਾਂ ਨੇ ਦੱਸਿਆ ਕਿ ਕੇਂਦਰ ਸਰਕਾਰ ਵੱਲੋਂ ਮੱਕੀ ਦਾ ਸਮਰਥਨ ਮੁੱਲ 1850 ਰੁਪਏ ਐਲਾਨਿਆ ਹੈ ਪ੍ਰੰਤੂਅੱਜ ਜਦੋਂ ਉਹ ਆਪਣੀ ਮੱਕੀ ਦੀ ਫਸਲ ਨੂੰ ਲੈ ਕੇ ਰਾਜਪੁਰਾ ਦੀ ਅਨਾਜ ਮੰਡੀ ਵਿੱਚ ਵੇਚਣ ਗਏ ਤਾਂ ਵਪਾਰੀਆਂ ਵੱਲੋਂ ਉਨ੍ਹਾਂ ਦੀ ਫਸਲ 900 ਰੁਪਏ ਪ੍ਰਤੀ ਕਵਿੰਟਲ ਖਰੀਦੀ ਗਈ ਜੋ ਕਿ ਕਿਸਾਨਾਂ ਦੀ ਸਰੇਆਮ ਲੁੱਟ ਹੈ । ਘੱਟ ਭਾਅ ਖਰੀਦੀ ਗਈ ਫਸਲ ਤੋਂ ਭੜਕੇ ਕਿਸਾਨਾਂ ਨੇ ਸੂਬਾ ਸਰਕਾਰ ਖਿਲਾਫ ਨਾਅਰੇਬਾਜ਼ੀ ਕਰਦਿਆਂ ਸਰਕਾਰੀ ਖਰੀਦ ਸ਼ੁਰੂ ਕਰਨ ਦੀ ਮੰਗ ਕੀਤੀ ਤਾਂ ਜੋ ਕਿਸਾਨਾਂ ਨੂੰ ਲੁੱਟ ਤੋਂ ਬਚਾਇਆ ਜਾ ਸਕੇ ।