ਮੋਦੀ ਦਾ ਗੁੱਸਾ ਰਸੋਈ ਗੈਸ ਸਲੰਡਰਾਂ ‘ਤੇ!

0
236

ਨਵੀਂ ਦਿੱਲੀ – ਆਵਾਜ ਬਿਊਰੋ
ਤੇਲ ਗੈਸ ਕੰਪਨੀਆਂ ਨੇ ਬਿਨਾਂ ਸਬਸਿਡੀ ਵਾਲੇ ਘਰੇਲੂ ਗੈਸ ਸਲੰਡਰ ਦੀ ਕੀਮਤ ਵਿੱਚ ਅੱਜ 144.5 ਰੁਪਏ ਦਾ ਵਾਧਾ ਕਰ ਦਿੱਤਾ ਹੈ। ਜਨਵਰੀ 2014 ਤੋਂ ਬਾਅਦ ਰਸੋਈ ਗੈਸ ਸਲੰਡਰਾਂ ਦੀ ਕੀਮਤ ਵਿੱਚ Îਇਹ ਸਭ ਤੋਂ ਵੱਡਾ ਵਾਧਾ ਹੈ। ਕੀਮਤ ਵਾਧੇ ਤੋਂ ਬਾਅਦ ਹੁਣ 14.2 ਕਿਲੋ ਦਾ ਰਸੋਈ ਗੈਸ ਸਲੰਡਰ 714 ਰੁਪਏ ਦੀ ਥਾਂ 858.50 ਰੁਪਏ ਵਿੱਚ ਮਿਲੇਗਾ। ਕੇਂਦਰ ਸਰਕਾਰ ਨੇ ਲੋਕਾਂ ਦੇ ਗੁੱਸੇ ਤੋਂ ਬਚਣ ਲਈ ਸਲੰਡਰ ਕੀਮਤ ਵਾਧੇ ਦੇ ਨਾਲ ਹੀ ਦਿੱਤੀ ਜਾ ਰਹੀ ਸਬਸਿਡੀ ਰਕਮ ਵੀ ਵਧਾ ਦਿੱਤੀ ਹੈ। 14.2 ਕਿਲੋ ਦੇ ਸਲੰਡਰ ‘ਤੇ ਪਹਿਲਾਂ 153.86 ਰੁਪਏ ਸਬਸਿਡੀ ਦਿੱਤੀ ਜਾ ਰਹੀ ਸੀ। ਹੁਣ ਇਹ ਸਬਸਿਡੀ 291.48 ਰੁਪਏ ਮਿਲੇਗੀ। ਪ੍ਰਧਾਨ ਮੰਤਰੀ ਉਜਵਲਾ ਯੋਜਨਾ ਦੇ ਤਹਿਤ ਮਿਲਣ ਵਾਲੀ ਸਬਸਿਡੀ 174.48 ਰੁਪਏ ਤੋਂ ਵਧਾ ਕੇ 312.48 ਰੁਪਏ ਪ੍ਰਤੀ ਸਲੰਡਰ ਕਰ ਦਿੱਤੀ ਗਈ ਹੈ। ਤੇਲ ਗੈਸ ਕੰਪਨੀਆਂ ਕੌਮਾਂਤਰੀ ਕੀਮਤਾਂ ਦੇ ਆਧਾਰ ‘ਤੇ ਹਰ ਮਹੀਨੇ ਨਿਸ਼ਚਿਤ ਮਿਤੀ ਨੂੰ ਘਰੇਲੂ ਗੈਸ ਦੇ ਸਲੰਡਰਾਂ ਦੀਆਂ ਕੀਮਤਾਂ ਵਿੱਚ ਤਬਦੀਲੀ ਕਰਦੀਆਂ ਹਨ। ਇਸ ਵਾਰ ਇਹ ਤਬਦੀਲੀ 12 ਫਰਵਰੀ ਨੂੰ ਇਸ ਲਈ ਕੀਤੀ ਗਈ ਹੈ ਕਿ ਦਿੱਲੀ ਚੋਣਾਂ ਕਾਰਨ ਸਰਕਾਰ ਪਹਿਲਾਂ ਕੀਮਤਾਂ ਵਧਾ ਕੇ ਲੋਕਾਂ ਦੇ ਗੁੱਸੇ ਦਾ ਸ਼ਿਕਾਰ ਨਹੀਂ ਹੋਣਾ ਚਾਹੁੰਦੀ ਸੀ।