ਮੀਰੀ ਪੀਰੀ ਖਾਲਸਾ ਕਾਲਜ ਭਦੌੜ ਵੱਲੋਂ ਵਾਤਾਵਰਣ ਚੇਤਨਾ ਮੁਹਿੰਮ ਦੇ ਤਹਿਤ ਰੈਲੀ ਕੱਢੀ

0
141

ਭਦੌੜ ਰਾਜੀਵ ਗਰਗ
ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ, ਪਟਿਆਲਾ ਅਤੇ ਐਨ.ਐਸ.ਐਸ. ਵਿਭਾਗ ਪੰਜਾਬੀ ਯੂਨੀਵਰਿਸਟੀ ਪਟਿਆਲਾ ਦੇ ਦਿਸ਼ਾ ਨਿਰਦੇਸ਼ ਅਨੁਸਾਰ ਅਤੇ ਮੀਰੀ ਪੀਰੀ ਖਾਲਸਾ ਕਾਲਜ਼ ਦੇ ਪਿ੍ਰਸੀਪਲ ਮਲਵਿੰਦਰ ਸਿੰਘ ਦੀ ਰਹਿਨਮਾਈ ਹੇਠ ਅੱਜ ਕਾਲਜ਼ ਦੇ ਵਿਦਿਆਰਥੀਆਂ ਵੰਲੋਂ ‘‘ ਵਾਤਾਵਰਣ ਚੇਤਨਾ ਮੁਹਿੰਮ ਦੇ ਤਹਿਤ ਕਿਸਾਨਾਂ ਨੂੰ ਪਰਾਲੀ ਨਾ ਸਾੜਨ੍ਹ ਦਾ ਸੰਦੇਸ਼ ਦੇਣ ਦੇ ਲਈ ਪਿੰਡ ਸੰਧੂਕਲਾਂ, ਜੰਗੀਆਣਾ, ਨੈਣੇਵਾਲਾ ਤੋ ਇਲਾਵਾ ਭਦੌੜ ਵਿਖੇ ਰੈਲੀ ਕੱਢੀ ਗਈ। ਰੈਲੀ ਕੱਢਣ ਦੇ ਦੌਰਾਨ ਕਾਲਜ਼ ਦੇ ਵਿਦਿਆਰਥੀਆਂ ਵੱਲੋਂ ਹੱਥਾਂ ਵਿੱਚ ਤਖਤੀਆਂ ਫੜ੍ਹ ਕੇ ‘‘ ਇੱਕ ਰੁੱਖ ਸੌ ਸੁੱਖ’’ ਰੁੱਖ ਲਗਾਉ ਵਾਤਾਵਰਣ ਬਚਾਓ’’ ਦਾ ਨਾਅਰੇ ਲਗਾਏ ਗਏ ਇਸ ਤੋ ਇਲਾਵਾ ਲੋਕਾਂ ਨੂੰ ਜਾਗਰੂਕ ਕਰਨ ਦੇ ਲਈ ਪਰਾਲੀ ਨਾ ਸਾੜਨ ਦਾ ਸੰਦੇਸ਼ ਦਿੱਤਾ। ਇਸ ਮੋਕੇ ਕਾਲਜ਼ ਦੇ ਪਿ੍ਰਸੀਪਲ ਮਲਵਿੰਦਰ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਵਾਤਾਵਰਣ ਬਚਾਉਣ ਦੇ ਲਈ ਸਮੇ ਦੀ ਮੁੱਖ ਲੋੜ ਹੈ ਕਿਉਕਿ ਪਰਾਲੀ ਸਾੜਨ੍ਹ ਦੇ ਨਾਲ ਜਿੱਥੇ ਜਹਿਰੀਲੇ ਧੁੰਏ ਦੇ ਨਾਲ ਵਾਤਾਵਰਣ ਜਹਿਰੀਲਾ ਹੁੰਦਾ ਹੈ ਉਥੇ ਇਸ ਗੰਦੇ ਵਾਤਾਵਰਣ ਦੇ ਵਿੱਚ ਇਨਸ਼ਾਨ ਵੀ ਕਈ ਬਿਮਾਰੀਆਂ ਦੀ ਲਪੇਟ ਵਿੱਚ ਆਉਦਾ ਹੈ ਇਸ ਲਈ ਆਪਾਂ ਸਭ ਨੂੰ ਰਲ ਕੇ ਵਾਤਾਵਰਣ ਨੂੰ ਸੁੱਧ ਰੱਖਣ ਦੇ ਲਈ ਵੱਧ ਤੋ ਵੱਧ ਰੁੱਖ ਲਗਾਉਣੇ ਚਾਹੀਦੇ ਹਨ ਅਤੇ ਕਿਸਾਨ ਭਰਾਵਾਂ ਨੂੰ ਪਰਾਲੀ ਨਾ ਸਾੜਨ੍ਹ ਦਾ ਸੰਦੇਸ਼ ਦੇਣਾ ਚਾਹੀਦਾ ਹੈ ਫਿਰ ਹੀ ਵਾਤਾਵਰਣ ਸੁੱਧ ਰਹਿ ਸਕਦਾ ਹੈ।