ਮਿਸ ਤੀਜ ਦਾ ਤਾਜ ਹਰਪ੍ਰੀਤ ਕੌਰ ਸਿਰ ਸਜਾਇਆ

0
197

ਰਾਮਪੁਰਾ ਫੂਲ ਸੁਰਿੰਦਰ ਕਾਂਸਲ
ਬਾਬਾ ਮੋਨੀ ਜੀ ਮਹਾਰਾਜ ਗਰੁੱਪ ਆਫ ਕਾਲਜਿਜ, ਲਹਿਰਾ ਮੁਹੱਬਤ ਵਿਖੇ “ਤੀਆਂ ਤੀਜ ਦੀਆਂ“ ਤਿਉਹਾਰ ਬੜੀ ਧੂਮ-ਧਾਮ ਨਾਲ ਮਨਾਇਆ ਗਿਆ। ਇਸ ਪ੍ਰੋਗਰਾਮ ਦਾ ਆਰੰਭ ਕਾਲਜ ਦੇ ਮੈਨੇਜਿੰਗ ਡਾਇਰੈਕਟਰ ਸ੍ਰ. ਲਖਵੀਰ ਸਿੰਘ ਸਿੱਧੂ ਨੇ ਬਾਬਾ ਮੋਨੀ ਜੀ ਮਹਾਰਾਜ ਦੀ ਤਸਵੀਰ ਅੱਗੇ ਜੋਤ ਜਗਾ ਕੇ ਕੀਤਾ। ਡਿਗਰੀ ਕਾਲਜ ਦੇ ਪ੍ਰ੍ਰੰਿਸੀਪਲ ਸ਼੍ਰੀ ਰਜਿੰਦਰ ਕੁਮਾਰ ਨੇ ਵਿਦਿਆਰਥਣਾਂ ਨੂੰ “ਤੀਆਂ ਤੀਜ ਦੀਆਂ“ ਦੇ ਤਿਉਹਾਰ ਤੋਂ ਜਾਣੂ ਕਰਵਾਇਆ। ਸਮੁੱਚੇ ਕਾਲਜ ਦੇ ਵਿਦਿਆਰਥੀਆਂ ਨੇ “ਵਾਤਾਵਰਣ ਬਚਾਓ, ਰੁੱਖ ਲਗਾਓ“ ਦਾ ਨਾਅਰਾ ਲਾਇਆ। ਇਸ ਪ੍ਰੋਗਰਾਮ ਦੌਰਾਨ ਵਿਦਿਆਰਥਣਾਂ ਨੇ ਪੀਂਘ ਝੂਟੀ। ਕਾਲਜ ਵਿੱਚ ਰੰਗੋਲੀ, ਮਹਿੰਦੀ, ਚਿੱਤਰਕਾਰੀ, ਰੱਖੜੀ ਬਣਾਉਣ ਆਦਿ ਮੁਕਾਬਲੇ ਕਰਵਾਏ ਗਏ। ਰੰਗੋਲੀ ਵਿੱਚ ਬੀ.ਐੱਡ.ਭਾਗ-ਦੂਜਾ ਦੀ ਵਿਦਿਆਰਥਣ ਗੁਰਸ਼ਵੀਰ ਕੌਰ ਨੇ ਪਹਿਲਾ ਸਥਾਨ, ਜ਼ਿੰਦਰਪਾਲ ਕੌਰ ਗਿਆਰ੍ਹਵੀਂ ਕਲਾਸ ਦੀ ਵਿਦਿਆਰਥਣ ਨੇ ਦੂਸਰਾ ਸਥਾਨ, ਗੁਰਜੀਤ ਕੌਰ ਅਤੇ ਸ਼ਮਨਦੀਪ ਕੌਰ (ਬੀ.ਐੱਸ.ਸੀ. ਭਾਗ-ਤੀਜਾ) ਨੇ ਤੀਸਰਾ ਸਥਾਨ ਹਾਸਿਲ ਕੀਤਾ। ਮਹਿੰਦੀ ਮੁਕਾਬਲਿਆਂ ਵਿੱਚ ਬੀ. ਐੱਡ. ਭਾਗ-ਦੂਜਾ ਦੀ ਵਿਦਿਆਰਥਣ ਬੱਬੂਪ੍ਰੀਤ ਕੌਰ ਨੇ ਪਹਿਲਾ ਸਥਾਨ, ਬੀ.ਸੀ.ਏ.ਭਾਗ-ਤੀਜਾ ਦੀ ਵਿਦਿਆਰਥਣ ਸੰਦੀਪ ਕੌਰ ਨੇ ਦੂਸਰਾ ਸਥਾਨ, ਜਸਪ੍ਰੀਤ ਕੌਰ ਬੀ.ਐੱਡ.ਭਾਗ-ਦੂਜਾ ਦੀ ਵਿਦਿਆਰਥਣ ਨੇ ਤੀਸਰਾ ਸਥਾਨ ਹਾਸਿਲ ਕੀਤਾ। ਚਿੱਤਰਕਾਰੀ ਵਿੱਚ ਬੀ.ਐੱਡ.ਭਾਗ-ਦੂਜਾ ਦੀ ਵਿਦਿਆਰਥਣ ਜਸਪ੍ਰੀਤ ਕੌਰ ਨੇ ਪਹਿਲਾ ਸਥਾਨ, ਬਾਰ੍ਹਵੀਂ ਕਲਾਸ ਦੀ ਵਿਦਿਆਰਥਣ ਰਮਨਦੀਪ ਕੌਰ ਨੇ ਦੂਸਰਾ ਸਥਾਨ, ਤੀਸਰਾ ਸਥਾਨ ਬੀ.ਐੱਡ.ਭਾਗ-ਦੂਜਾ ਦੀ ਵਿਦਿਆਰਥਣ ਪੁਸ਼ਪਿੰਦਰ ਕੌਰ ਨੇ ਹਾਸਿਲ ਕੀਤਾ। ਰੱਖੜੀ ਬਣਾਉਣ ਵਿੱਚ ਪਹਿਲਾ ਸਥਾਨ ਬੀ.ਐੱਡ.ਭਾਗ-ਦੂਜਾ ਦੀ ਵਿਦਿਆਰਥਣ ਸ਼ਗਨਦੀਪ ਕੌਰ ਨੇ ਪਹਿਲਾ ਸਥਾਨ, ਜਸਪ੍ਰੀਤ ਕੌਰ ਬੀ.ਸੀ.ਏ.ਭਾਗ-ਤੀਜਾ ਦੀ ਵਿਦਿਆਰਥਣ ਨੇ ਦੂਸਰਾ ਸਥਾਨ ਅਤੇ ਬਾਰ੍ਹਵੀਂ ਕਲਾਸ ਦੀ ਵਿਦਿਆਰਥਣ ਸੁਖਪ੍ਰੀਤ ਕੌਰ ਨੇ ਤੀਸਰਾ ਸਥਾਨ ਹਾਸਿਲ ਕੀਤਾ।