ਮਾਲ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਨੇ ਕਣਕ ਦੀ ਖਰੀਦ ਕਰਵਾਈ ਸ਼ੁਰੂ

0
172

ਰਾਮਪੁਰਾ ਫੂਲ -ਰਾਜ ਜ਼ੋਸ਼ੀ
ਕਿਸਾਨ ਦੀ ਪੁੱਤਾ ਵਾਂਗ ਪਾਲੀ ਫਸ਼ਲ ਮੰਡੀਆਂ ਵਿੱਚ ਪਹੁੰਚ ਗਈ ਹੈ ਤੇ ਕੋਰੋਨਾ ਕੋਵਿਡ 19 ਵਾਇਰਸ ਦੇ ਚੱਲਦਿਆਂ ਸਰਕਾਰ ਵੱਲੋ ਜਿਥੇ ਕਿਸਾਨਾਂ ਤੇ ਆੜ੍ਹਤੀਆਂ ਲਈ ਵਿਸ਼ੇਸ ਦਿਸ਼ਾ ਨਿਰਦੇਸ਼ਾ ਜ਼ਾਰੀ ਕੀਤੇ ਗਏ ਹਨ ਉਥੇ ਹੀ ਦਾਨਾ ਮੰਡੀਆਂ ਵਿੱਚ ਪੁੱਖਤਾ ਪ੍ਰਬੰਧ  ਕੀਤੇ ਗਏ ਹਨ ਤਾਂ ਜ਼ੋ ਕਿਸਾਨਾਂ ਨੂੰ ਕਿਸੇ ਤਰਾਂ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ । ਸਥਾਨਕ ਫੂਲ ਰੋਡ ਸਥਿਤ ਦਾਨਾ ਮੰਡੀ ਵਿਖੇ ਮਾਲ ਮੰਤਰੀ ਪੰਜਾਬ ਗੁਰਪ੍ਰੀਤ ਸਿੰਘ ਕਾਂਗੜ ਨੇ ਮੰਡੀਆਂ ਦਾ ਜਾਇਜ਼ਾ ਲਿਆ ਤੇ ਕਣਕ ਦੀ ਖਰੀਦ ਸੁਰੂ ਕਰਵਾਈ । ਇਸ ਮੌਕੇ ਉਹਨਾਂ ਕਿਹਾ ਕਿ ਮੰਡੀਆਂ ਵਿੱਚ ਕਿਸਾਨਾ ਨੂੰ ਕਿਸੇ ਤਰਾਂ ਦੀ ਪ੍ਰੇਸ਼ਾਨੀ ਨਹੀ ਆਉਣ ਦਿੱਤੀ ਜਾਵੇਗੀ । ਉਹਨਾਂ ਪੱਤਰਕਾਰਾ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਸ ਸੰਕਟ ਦੀ ਘੜੀ ਮੌਕੇ ਹਰ ਲੋੜਵੰਦ ਪਰਿਵਾਰ ਦੀ ਸਹਾਇਤਾ ਕੀਤੀ ਜਾਵੇਗੀ ਤੇ ਇਸ ਸਬੰਧ ਵਿੱਚ ਲਿਸਟਾ ਬਣਾਈਆਂ ਜਾ ਰਹੀਆਂ ਹਨ । ਉਹਨਾਂ ਕਿਹਾ ਕਿ ਕੋਰੋਨਾ ਵਾਇਰਸ ਦੇ ਫਲਾਅ ਨੂੰ ਘਟਾਉਣ ਲਈ ਸ਼ੋਸਲ ਡਿਸਟੈਸ ਬਣਾਕੇ ਰੱਖੋ ਤੇ ਘਰਾਂ ਅੰਦਰ ਰਹੋ । ਇਸ ਮੌਕੇ ਪੰਜਾਬ ਸਰਕਾਰ ਵੱਲੋ ਗਰੀਬ ਪਰਿਵਾਰਾਂ ਲਈ ਭੇਜਿਆ ਰਾਸ਼ਨ ਵੀ ਵੰਡਿਆਂ ਗਿਆ ।