ਮਾਰਕੀਟ ਕਮੇਟੀ ਦੇ ਚੇਅਰਮੈਨ ਨੇ ਪਰਿਵਾਰਕ ਮੈਂਬਰਾਂ ਸਮੇਤ ਕੋਰੋਨਾ ਨੂੰ ਹਰਾਇਆ

0
103

 

ਲਹਿਰਾਗਾਗਾ ਅਮਰਦੀਪ ਸਿੰਘ ਪਰੋਚਾ
ਮਾਰਕੀਟ ਕਮੇਟੀ ਲਹਿਰਾਗਾਗਾ ਦੇ ਚੇਅਰਮੈਨ ਅਤੇ ਪਿੰਡ ਲਹਿਲ ਕਲਾਂ ਦੇ ਸਰਪੰਚ ਜਸਵਿੰਦਰ ਸਿੰਘ ਰਿੰਪੀ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਨੇ ਕੋਰੋਨਾ ਨੂੰ ਹਰਾ ਕੇ ਘਰ ਵਾਪਸੀ ਕੀਤੀ ਹੈ। ਜ਼ਿਕਰਯੋਗ ਹੈ ਕਿ ਜਸਵਿੰਦਰ ਸਿੰਘ ਰਿੰਪੀ ਉਸਦੇ ਪਿਤਾ ਪੁਲਿਸ ਇੰਸਪੈਕਟਰ ਸੁਰਜਨ ਸਿੰਘ ਅਤੇ ਚੇਅਰਮੈਨ ਦੀ ਪਤਨੀ ਸਰਬਜੀਤ ਕੌਰ, ਜੋ ਕੁੱਝ ਦਿਨ ਪਹਿਲਾਂ ਕੋਰੋਨਾ ਪਾਜ਼ੇਟਿਵ ਪਾਏ ਗਏ ਸਨ ਹੁਣ ਉਨ੍ਹਾਂ ਦੀ ਰਿਪੋਰਟ ਨੈਗੇਟਿਵ ਆਈ ਹੈ। ਇਨ੍ਹਾਂ ਤਿੰਨਾਂ ਨੇ ਕੋਰੋਨਾ ਨੂੰ ਮਾਤ ਦਿੱਤੀ ਹੈ। ਇਨ੍ਹਾਂ ਦੇ ਤੰਦਰੁਸਤ ਹੋਣ ਤੇ ਜਿੱਥੇ ਪਿੰਡ ਅਤੇ ਹਲਕਾ ਨਿਵਾਸੀਆਂ ਨੇ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ ਹੈ ਉੱਥੇ ਹੀ ਸਿਹਤ ਵਿਭਾਗ ਦੇ ਐੱਮ ਪੀ ਐੱਚ ਡਬਲਿਊ ਜਗਦੀਪ ਸਿੰਘ, ਏਐੱਨਐੱਮ ਸਰਬਜੀਤ ਸਿੰਘ, ਬਲਜੀਤ ਕੌਰ, ਰਾਣੀ ਕੌਰ, ਕੁਲਦੀਪ ਕੌਰ, ਕਿਰਨ ਲਤਾ, ਵੀਰਪਾਲ ਕੌਰ ਅਤੇ ਸੁਖਜੀਤ ਕੌਰ ਆਸ਼ਾ ਵਰਕਰਾਂ ਨੇ ਉਨ੍ਹਾਂ ਦੇ ਸਿਹਤਯਾਬ ਹੋਣ ਤੇ ਘਰ ਪਹੁੰਚ ਕੇ ਗੁਲਦਸਤਾ ਭੇਟ ਕਰਦਿਆਂ ਤੰਦਰੁਸਤੀ ਦੀ ਕਾਮਨਾ ਕੀਤੀ।