ਮਾਮਲਾ ਘਰ ਦੇ ਬਾਹਰੋਂ ਅੱਠ ਸਾਲ ਦੀ ਨਬਾਲਗ ਲੜਕੀ ਨੂੰ ਅਗਵਾ ਕਰਕੇ ਹੱਤਿਆ ਕਰਨ ਦਾ

0
97

ਝਬਾਲ ਕਿਰਪਾਲ ਸਿੰਘ ਸੋਹਲ
ਬੀਤੇ ਦਿਨੀਂ ਸਰਹੱਦੀ ਪਿੰਡ ਗੰਡੀਵਿੰਡ ’ਚ ਦੁਪਿਹਰ ਸਮੇਂ ਅੱਠ ਸਾਲਾ ਲੜਕੀ ਨੂੰ ਘਰ ਦੇ ਬਾਹਰੋਂ ਅਗਵਾ ਕਰਕੇ ਹੱਤਿਆ ਕਰ ਦਿੱਤੀ ਗਈ ਸੀ ਜਿਸ ਦੀ ਲਾਸ਼ ਦੇਰ ਸ਼ਾਮ ਪਿੰਡ ਦੇ ਹੀ ਇੱਕ ਖਾਲੀ ਪਏ ਘਰ ਵਿੱਚੋਂ ਮਿਲੀ।ਮਿ੍ਰਤਕ ਲੜਕੀ ਦੇ ਪਿਤਾ ਦੇ ਬਿਆਨਾਂ ਦੇ ਅਧਾਰ ਤੇ ਥਾਣਾ ਸਰਾਏ ਅਮਾਨਤ ਖਾਂ ਦੀ ਪੁਲਿਸ ਨੇ ਪੰਜ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਲੜਕੀ ਦੇ ਪਿਤਾ ਚਰਨਜੀਤ ਸਿੰਘ ਪੁੱਤਰ ਭੋਲਾ ਸਿੰਘ ਨੇ ਦੱਸਿਆ ਕਿ ਮੇਰੀ ਅੱਠ ਸਾਲਾ ਲੜਕੀ ਨਵਦੀਪ ਕੌਰ ਬੀਤੇ ਕੱਲ ਦੁਪਿਹਰ ਕਰੀਬ ਇੱਕ ਵਜੇ ਘਰ ਦੇ ਬਾਹਰ ਬਣੀ ਹਵੇਲੀ ਵਿਚ ਨਹਾ ਰਹੀ ਸੀ ਕਿ ਉਹ ਆਪਣੇ ਘਰ ਤੋਲੀਆ ਲੈਣ ਵਾਸਤੇ ਆਈ ਪਰ ਕੁਝ ਸਮਾਂ ਬੀਤ ਜਾਣ ਤੇ ਉਹ ਵਾਪਸ ਘਰ ਨਹੀਂ ਆਈ ਤਾਂ ਉਸ ਦੀ ਭਾਲ ਕੀਤੀ ਪ੍ਰੰਤੂ ਉਸ ਦਾ ਕੋਈ ਪਤਾ ਨਹੀ ਲੱਗ ਸਕਿਆ।ਇਸ ਸਬੰਧੀ ਉਨ੍ਹਾਂ ਵੱਲੋਂ ਥਾਣਾ ਸਰਾਏ ਅਮਾਨਤ ਖਾਂ ਵਿਖੇ ਸੂਚਨਾ ਦਿੱਤੀ ਗਈ ਸੀ।ਜਦ ਸੂਚਨਾ ਮਿਲਣ ਤੇ ਥਾਣਾ ਸਰਾਏ ਅਮਾਨਤ ਖਾਂ ਦੀ ਪੁਲਿਸ ਵੱਲੋਂ ਲੜਕੀ ਦੀ ਭਾਲ ਕਰਦਿਆਂ ਰਾਤ ਸਮੇਂ ਪਤਾ ਲੱਗਿਆ ਕਿ ਲੜਕੀ ਦੇ ਘਰ ਨੇੜੇ ਇੱਕ ਬੰਦ ਪਈ ਹਵੇਲੀ ’ਚ ਉਸ ਨੂੰ ਫਾਹਾ ਦਿੱਤਾ ਗਿਆ ਹੈ।ਉਸ ਦੇ ਗਲੇ ਤੇ ਰੱਸੀਆਂ ਦੇ ਨਿਸ਼ਾਨ ਹਨ ਤੇ ਉਸ ਦੇ ਹੱਥ ਪੈਰ ਵੀ ਰੱਸੀਆਂ ਨਾਲ ਬੰਨੇ ਹੋਏ ਸਨ।ਜਿਸ ਨੂੰ ਤੁਰੰਤ ੱ ਹਸਪਤਾਲ ਚ ਦਾਖਲ ਕਰਵਾਇਆ ਗਿਆ ਪਰ ਡਾਕਟਰਾਂ ਨੇ ਲੜਕੀ ਮਿ੍ਰਤਕ ਕਰਾਰ ਦੇ ਦਿੱਤਾ।
ਇਸ ਸਬੰਧੀ ਜਦੋਂ ਥਾਣਾ ਸਰਾਏ ਅਮਾਨਤ ਖਾਂ ਦੇ ਮੁੱਖੀ ਸਬ ਇੰਸ: ਬਲਵਿੰਦਰ ਸਿੰਘ ਨੇ ਕਿਹਾ ਕਿ ਉਨਾਂ ਵਲੋਂ ਪਿੰਡ ਗੰਡੀਵਿੰਡ ਵਿਖੇ ਅੱਠ ਸਾਲਾ ਲੜਕੀ ਨੂੰ ਘਰ ਦੇ ਬਾਹਰੋਂ ਅਗਵਾ ਕਰਕੇ ਹੱਤਿਆ ਕਰਨ ਵਾਲੇ ਪੰਜ ਦੋਸ਼ੀਆਂ ਜਿੰਨ੍ਹਾਂ ਵਿੱਚ ਹਰਮਨ ਸਿੰਘ,ਲਵ ਪੁਤਰਾਨ ਤਰਲੋਚਨ ਸਿੰਘ ਵਾਸੀ ਗੰਡੀਵਿੰਡ ਕਾਲੋਨੀਆਂ,ਕਾਲੀ,ਭੂਡੀ,ਕਾਬਲ ਸਿੰਘ ਦੁਕਾਨ ਵਾਲਾ ਵਾਸੀ ਗੰਡੀਵਿੰਡ ਕਾਲੋਨੀਆਂ ਖਿਲਾਫ ਮੁਕੱਦਮਾ ਨੰਬਰ 167 ਧਾਰਾ 302,148,149 ਆਈ.ਪੀ.ਸੀ. ਤਹਿਤ ਕੇਸ ਦਰਜ ਕਰ ਗਿ੍ਰਫਤਾਰੀ ਕਰ ਲਈ ਗਈ ਹੈ ਅਤੇ ਦੋਸ਼ੀਆਂ ਦਾ ਪੁਲਿਸ ਰਿਮਾਂਡ ਲੈ ਕੇ ਬਰੀਕੀ ਨਾਲ ਤਫਤੀਸ਼ ਕੀਤੀ ਜਾ ਰਹੀ ਹੈ।