ਮਾਇਨਿੰਗ ਨੂੰ ਰੋਕਣ ਦੇ ਲਈ ਸਖਤੀ ਨਾਲ ਚੁੱਕੇ ਜਾਣਗੇ ਕਦਮ : ਡਿਪਟੀ ਕਮਿਸ਼ਨਰ ਸੋਨਾਲੀ ਗਿਰਿ

0
238

ਰੂਪਨਗਰ ਰਜਿੰਦਰ ਸਿੰਘ
ਜ਼ਿਲ੍ਹੇ ਵਿੱਚ ਅਵੈਧ ਮਾਇਨਿੰਗ ਨੂੰ ਰੋਕਣ ਦੇ ਲਈ ਸਖਤੀ ਨਾਲ ਕਦਮ ਚੁੱਕੇ ਜਾਣਗੇ । ਇਸ ਸਬੰਧੀ ਜ਼ੋ ਵੀ ਸ਼ਿਕਾਇਤਾਂ ਆਉਣਗੀਆਂ ਉਸ ਉੱਤੇ ਅਮਲ ਕਰਦੇ ਹੋਏ ਹਰ ਹਾਲਤ ਵਿੱਚ ਅਵੈਧ ਮਾਇਨਿੰਗ ਨੂੰ ਰੋਕਣ ਲਈ ਕਦਮ ਚੁੱਕੇ ਜਾਣਗੇ। ਡਿਪਟੀ ਕਮਿਸ਼ਨਰ ਸ਼੍ਰੀਮਤੀ ਸੋਨਾਲੀ ਗਿਰਿ ਨੇ ਮਿੰਨੀ ਸਕੱਤਰੇਤ ਦੇ ਕਮੇਟੀ ਰੂਮ ਵਿੱਚ ਪੱਤਰਕਾਰ/ਮੀਡੀਆ ਨਾਲ ਗੱਲਬਾਤ ਕਰਦਿਆਂ ਕੀਤਾ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲੇ ਨੂੰ ਟੂਰੀਜ਼ਮ ਦੀਆਂ ਬਹੁਤ ਸੰਭਾਵਾਵਾਂ ਹਨ ਇਸ ਲਈ ਇਸ ਜ਼ਿਲੇ ਨੂੰ ਟੂਰੀਜ਼ਮ ਪੱਖੋਂ ਹੋਰ ਵੀ ਵਿਕਸਿਤ ਕੀਤਾ ਜਾਵੇਗਾ। ਉਨਾਂ ਕਿਹਾ ਕਿ ਸ਼੍ਰੀ ਆਨੰਦਪੁਰ ਸਾਹਿਬ ਵਿਖੇ ਹੋਲੇ ਮਹੁੱਲੇ ਦੀਆਂ ਤਿਆਰੀਆਂ ਨੂੰ ਲੈ ਕੇ ਵੀ ਵਿਸ਼ੇਸ਼ ਪ੍ਰਬੰਧ ਕੀਤੇ ਜਾ ਰਹੇ ਹਨ। ਮੇਲੇ ਦੌਰਾਨ ਟ੍ਰੈਫਿਕ ਦੀ ਸਮੱਸਿਆ ਦੇ ਹੱਲ ਦੇ ਲਈ ਸਬੰਧਤ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਗਏ ਹਨ। ਉਨਾਂ ਨੇ ਕਿਹਾ ਕਿ ਜ਼ਿਲੇ ਵਿੱਚ ਸਫਾਈ ਵਿਵਸਥਾ , ਸੜਕਾਂ ਦੀ ਮੁਰੰਮਤ ਅਤੇ ਸੀਵਰੇਜ਼ ਵਿਵਸਥਾ ਸਬੰਧੀ ਵਿਸ਼ੇਸ਼ ਪ੍ਰੋਜੈਕਟਾਂ ਤੇ ਕੰਮ ਕੀਤਾ ਜਾਵੇਗਾ। ਉਨਾਂ ਪੱਤਰਕਾਰਾਂ ਨੂੰ ਪ੍ਰੇਰਨਾ ਕਰਦਿਆ ਕਿਹਾ ਕਿ ਉਨਾਂ ਪਾਸ ਜਦੋਂ ਵੀ ਕੋਈ ਸੂਚਨਾ ਆਉਂਦੀ ਹੈ ਤਾਂ ਉਨਾਂ ਨਾਲ ਸਾਂਝੀ ਕਰ ਲਈ ਜਾਵੇ ਤਾਂ ਜੋ ਭਵਿੱਖ ਵਿੱਚ ਕੋਈ ਸਮੱਸਿਆ ਨਾ ਹੋਵੇ। ਇਸ ਮੌਕੇ ਸ਼੍ਰੀ ਅਮਰਦੀਪ ਸਿੰਘ ਗੁਜਰਾਲ ਵਧੀਕ ਡਿਪਟੀ ਕਮਿਸ਼ਨਰ ਵਿਕਾਸ, ਸ਼੍ਰੀ ਇੰਦਰਪਾਲ ਸਹਾਇਕ ਕਮਿਸ਼ਨਰ ਵੀ ਹਾਜ਼ਰ ਸਨ।