ਮਹਾਤਮਾ ਗਾਂਧੀ ਦੇ ਜੀਵਨ ਅਤੇ ਸਿੱਖਿਆਵਾਂ ਬਾਰੇ ਦਿੱਤੀ ਜਾਣਕਾਰੀ

0
179

ਨਾਭਾ ਰਾਜਿੰਦਰ ਸਿੰਘ ਕਪੂਰ
ਸਰਕਾਰੀ ਹਾਈ ਸਕੂਲ ਤੂੰਗਾਂ ਵਿੱਚ ਰਾਸ਼ਟਰਪਿਤਾ ਮਹਾਤਮਾ ਗਾਂਧੀ ਜੀ ਦੇ ਜਨਮ ਦਿਵਸ ਦੀ 150 ਵੀ ਵਰੇਗੰਢ ਨੂੰ ਸਮਰਪਿਤ ਜਾਗਰੂਕਤਾ ਪ੍ਰੋਗਰਾਮ ਐੱਸ.ਐੱਸ. ਅਧਿਆਪਕ ਸੁਦੇਸ਼ ਕੁਮਾਰ ਨਾਭਾ ਦੀ ਦੇਖ ਰੇਖ ਵਿੱਚ ਕਰਵਾਇਆ ਗਿਆ । ਇਸ ਅਵਸਰ ਤੇ ਐੱਸ.ਐੱਸ. ਅਧਿਆਪਕ ਸੁਦੇਸ਼ ਕੁਮਾਰ ਨਾਭਾ ਨੇ ਵਿਦਿਆਰਥੀਆਂ ਨੂੰ ਮਹਾਤਮਾਂ ਗਾਂਧੀ ਜੀ ਦੇ ਪ੍ਰੇਰਣਾਮਈ ਸਾਦੇ ਜੀਵਨ ਅਤੇ ਸਿੱਖਿਆਵਾਂ ਬਾਰੇ ਵਿਸ਼ੇਸ਼ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਹਾਤਮਾਂ ਗਾਂਧੀ ਜੀ ਦੀਆਂ ਸਿੱਖਿਆਵਾਂ ਵਿੱਚ ਸਦਾਚਾਰੀ, ਨੈਤਿਕ ਸਿੱਖਿਆ, ਅਹਿੰਸਾ, ਵੱਡਿਆ ਦਾ ਸਤਿਕਾਰ, ਛੋਟਿਆਂ ਨਾਲ ਪਿਆਰ, ਸਹਿਣਸ਼ੀਲਤਾ, ਆਪਸੀ ਮਿਲਵਰਤਨ, ਬੁਨਿਆਦੀ ਸਿੱਖਿਆ ਦਾ ਹੱਕ, ਛੋਟੋ-ਵੱਡੇ ਸਭ ਕਿੱਤੇ-ਧੰਦੇ ਮਹਾਨ ਹਨ, ਨੂੰ ਵਿਸ਼ੇਸ਼ ਸਥਾਨ ਦਿੱਤਾ ਗਿਆ ਹੈ। ਐੱਸ.ਐੱਸ. ਅਧਿਆਪਕ ਸੁਦੇਸ਼ ਕੁਮਾਰ ਨਾਭਾ ਨੇ ਵਿਦਿਆਰਥੀਆਂ ਨੂੰ ਮਹਾਤਮਾਂ ਗਾਂਧੀ ਜੀ ਦੇ ਮਹਾਨ ਵਿਚਾਰ ਸਾਦਾ ਜੀਵਨ ਉੱਚੇ ਵਿਚਾਰ, ਦੇ ਧਾਰਨੀ ਬਣਨ ਲਈ ਉਤਸ਼ਾਹਿਤ ਕੀਤਾ । ਉਨ੍ਹਾਂ ਵਿਦਿਆਰਥੀਆਂ ਨਾਲ ਮਹਾਤਮਾ ਗਾਂਧੀ ਦੀ ਆਤਮਕਥਾ ਦੀ ਪੁਸਤਕ ‘ਸੱਚ ਨਾਲ ਮੇਰੇ ਤਜਰਬੇ ‘ ਵਿੱਚੋਂ ਪ੍ਰੇਰਕ ਪ੍ਰਸੰਗਾਂ ਬਾਰੇ ਵੀ ਚਰਚਾ ਕੀਤੀ ।