ਮੋਦੀ ਹਕੂਮਤ ਦੇ ਰਵੱਈਏ ਵਿਰੁੱਧ ਕਿਸਾਨਾਂ ’ਚ ਰੋਹ ਹੋਇਆ ਹੋਰ ਤੇਜ਼    

1 / 1

1.

          ਰਾਮਪੁਰਾ ਫੂਲ  ਸੁਰਿੰਦਰ ਕਾਂਸਲ
ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਾਉਣ ਅਤੇ ਐਮ ਐਸ ਪੀ ਦੀ ਗਰੰਟੀ ਵਾਲਾ ਕਾਨੂੰਨ ਬਣਾਉਣ ਦੀ ਮੰਗ ਨੂੰ ਲੈਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੀ ਅਗਵਾਈ ਵਿੱਚ ਰਾਮਪੁਰਾ ਰੇਲਵੇ ਸਟੇਸ਼ਨ ’ਤੇ ਲੱਗਿਆ ਪੱਕਾ ਮੋਰਚਾ ਅੱਜ 294ਵੇ ਦਿਨ ਵੀ ਜੋਸ ਅਤੇ ਉਤਸ਼ਾਹ ਨਾਲ ਜਾਰੀ ਰਿਹਾ। ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਬਲਾਕ ਪ੍ਰਧਾਨ ਬਲਵਿੰਦਰ ਸਿੰਘ ਜੇਠੂਕੇ, ਬੂਟਾ ਸਿੰਘ ਤੁੰਗ ਵਾਲੀ, ਸਵਰਨ ਸਿੰਘ ਭਾਈਰੂਪਾ, ਸੁਖਜੀਤ ਕੌਰ ਰਾਮਪੁਰਾ, ਮੱਖਣ ਸਿੰਘ ਸੇਲਬਰਾਹ, ਤਰਨਜੀਤ ਕੌਰ ਢਪਾਲੀ, ਸੁਖਦੇਵ ਸਿੰਘ ਸੰਘਾ, ਸੁਰਜੀਤ ਸਿੰਘ ਰੋਮਾਣਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਖੇਤੀ ਕਾਨੂੰਨਾਂ ਨੂੰ ਰੱਦ ਕਰਾਉਣ ਲਈ ਨੌ ਮਹੀਨਿਆਂ ਤੋਂ ਕਿਸਾਨ ਸੰਘਰਸਾਂ ਦੇ ਰਾਹ ਪਏ ਹੋਏ ਹਨ।  ਕਿਸਾਨੀ ਸੰਘਰਸ ਦੌਰਾਨ 580ਤੋਂਉਪਰ ਕਿਸਾਨ ਮਜਦੂਰ ਸਹੀਦ ਹੋ ਚੁੱਕੇ ਹਨ। ਪਰ ਪੱਥਰ ਦਿਲ ਮੋਦੀ ਹਕੂਮਤ ਨੂੰ ਇਸ ਦੀ ਭੋਰਾ ਵੀ ਪਰਵਾਹ ਨਹੀਂ ਹੈ ਅਤੇ ਹਾਅ ਦਾ ਨਾਅਰਾ ਵੀ ਨਹੀਂ ਮਾਰਿਆ ਸਗੋਂ ਕਿਸਾਨਾਂ ਦੇ ਜਖਮਾਂ ਤੇ ਲੂਣ ਛਿੜਕ ਰਹੀ ਹੈ, ਮਿ੍ਰਤਕ ਕਿਸਾਨਾਂ ਨੂੰ ਕੋਈ ਮੁਆਵਜਾ ਦੇਣ ਦੀ ਕੋਈ ਤਜਵੀਜ ਨਹੀਂ ਹੈ। ਮੋਦੀ ਹਕੂਮਤ ਕਿਸਾਨਾਂ ਮਜਦੂਰਾਂ ਦੀ ਮੌਤ ਦੀ ਕਾਤਲ ਹੈ। ਕਿਉਂਕਿ ਮੋਦੀ ਹਕੂਮਤ ਵੱਲੋਂ ਬਣਾਏ ਖੇਤੀ ਵਿਰੋਧੀ ਲੋਕ ਵਿਰੋਧੀ ਕਾਲੇ ਕਾਨੂੰਨਾਂ ਨੂੰ ਰੱਦ ਕਰਾਉਣ ਲਈ ਕਿਸਾਨ ਮਜ਼ਦੂਰ ਸੜਕਾਂ ਤੇ ਬੈਠੇ ਹਨ ਅਤੇ ਸਹੀਦੀਆਂ ਪਾ ਰਹੇ ਹਨ।  ਪਰ ਇਹ ਕਾਲੇ ਕਾਨੂੰਨ ਦੇਸ ਦੇ ਲੱਖਾਂ ਮਿਹਨਤਕਸ ਲੋਕਾਂ ਨੂੰ ਤਬਾਹ ਕਰਨ ਵਾਲੇ ਹਨ ਅਤੇ ਕਾਰਪੋਰੇਟ ਘਰਾਣਿਆਂ ਦੇ ਗੁਲਾਮ ਬਨਾਉਣ ਵਾਲੇ ਹਨ। ਇਸ ਕਰਕੇ ਕਿਸਾਨ ਇਨ੍ਹਾਂ ਨੂੰ ਰੱਦ ਕਰਾਉਣ ਦੀ ਮੰਗ ਕਰ ਰਹੇ ਹਨ ਅਤੇੇ ਕਾਲੇ ਕਾਨੂੰਨਾਂ ਨੂੰ ਰੱਦ ਕਰਾਉਣ ਤੱਕ ਸੰਘਰਸ ਜਾਰੀ ਰੱਖਿਆ ਜਾਵੇਗਾ। ਅੱਜ ਇਸ ਮੌਕੇ ਬਲਤੇਜ ਕੌਰ, ਤਰਸੇਮ ਕੌਰ ਢਪਾਲੀ, ਮਨਜੀਤ ਕੌਰ ਕਰਿਆੜਵਾਲਾ ਨੇ ਗੀਤ ਪੇਸ ਕੀਤੇ ਅਤੇ ਲੰਗਰ ਦੀ ਸੇਵਾ ਮੇਵਾ ਸਿੰਘ ਗਿੱਲ, ਜਵਾਲਾ ਸਿੰਘ ਰਾਮਪੁਰਾ, ਭੋਲਾ ਸਿੰਘ ਸੇਲਬਰਾਹ ਅਤੇ ਹੋਰ ਸੇਵਾਦਾਰਾਂ ਨੇ ਨਿਭਾਈ।