ਮੋਤੀ ਮਹਿਲ ਦੇ ਘਿਰਾਓ ਦੀਆਂ ਤਿਆਰੀਆਂ

ਸਾਂਝਾ ਮੋਰਚਾ ਦਾ ਸੰਗਰੂਰ ਮੋਰਚਾ ਜਾਰੀ ਤਪਾ ਮੰਡੀ, 7 ਅਗਸਤ (ਵਿਸ਼ਵਜੀਤ ਸ਼ਰਮਾ)-ਸਿੱਖਿਆ ਮੰਤਰੀ ਵਿਜੇਇੰਦਰ ਸਿੰਗਲਾ ਦੀ ਕੋਠੀ ਦੇ ਗੇਟ ਅੱਗੇ 31 ਦਸੰਬਰ ਤੋ ਪੱਕਾ ਮੋਰਚਾ ਲਗਾ ਕੇ ਬੈਠੀਆਂ ਪੰਜ ਜਥੇਬੰਦੀਆਂ ਬੇਰੁਜਗਾਰ ਮਲਟੀ ਪਰਪਜ ਹੈਲਥ ਵਰਕਰ, ਬੇਰੁਜਗਾਰ ਆਰਟ ਐਂਡ ਕਰਾਫਟ, ਟੈਟ ਪਾਸ ਬੇਰੁਜਗਾਰ ਬੀ.ਐਡ ਅਧਿਆਪਕ, ਬੇਰੁਜਗਾਰ ਡੀ ਪੀ ਈ, ਬੇਰੁਜਗਾਰ ਪੀ.ਟੀ.ਆਈ) ਵੱਲੋ 15 ਅਗਸਤ ਨੂੰ ਮੁੱਖ ਮੰਤਰੀ ਦੇ ਸ਼ਾਹੀ ਮੋਤੀ ਮਹਿਲ ਅੱਗੇ ਰੋਸ ਪ੍ਰਦਰਸਨ ਦੀਆਂ ਤਿਆਰੀਆਂ ਵਜੋਂ ਮੀਟਿੰਗਾਂ ਦੇ ਦੌਰ ਤਹਿਤ ਸੂਬਾ ਆਗੂ ਸੁਖਵਿੰਦਰ ਸਿੰਘ ਢਿੱਲਵਾਂ ਨੇ ਕਿਹਾ ਕਿ ਘਰ ਘਰ ਰੁਜਗਾਰ ਅਤੇ ਬੇਰੁਜਗਾਰੀ ਭੱਤਾ ਦੇਣ ਦਾ ਲਾਰਾ ਲਾਕੇ ਮੁੱਕਰੀ ਕਾਂਗਰਸ ਸਰਕਾਰ ਦਾ ਪਿੱਟ ਸਿਆਪਾ ਕੀਤਾ ਜਾਵੇਗਾ। ਉਨਾਂ ਕਿਹਾ ਕਿ ਸਰਕਾਰ ਨੇ ਰੁਜਗਾਰ ਤਾਂ ਕੀ ਦੇਣਾ ਸੀ, ਸਗੋਂ ਜਬਰ ਕੀਤਾ ਜਾ ਰਿਹਾ ਹੈ। ਉਨਾਂ ਕਿਹਾ ਕਿ ਰੁਜਗਾਰ ਪ੍ਰਾਪਤੀ ਲਈ ਚੱਲਦਾ ਮੋਰਚਾ ਰੁਜਗਾਰ ਹਾਸਲ ਕਰਨ ਤੱਕ ਜਾਰੀ ਰਹੇਗਾ। ਉਦੋ ਤੱਕ ਕਿਸੇ ਵੀ ਮੰਤਰੀ ਨੂੰ ਪਿੰਡਾਂ-ਸਹਿਰਾਂ ਵਿੱਚ ਨਹੀਂ ਵੜਨ ਦਿੱਤਾ ਜਾਵੇਗਾ। ਇਸ ਮੌਕੇ ਜਗਜੀਤ ਸਿੰਘ ਜੱਗੀ ਜੋਧਪੁਰ, ਕਰਮਜੀਤ ਸਿੰਘ ਜਗਜੀਤ ਪੁਰਾ, ਬਲਵਿੰਦਰ ਸਿੰਘ ਢਿੱਲਵਾਂ, ਜਸਵੀਰ ਸਿੰਘ ਤਪਾ, ਗੁਰਲਾਲ ਸਿੰਘ, ਬਿਕਰਮ ਸਰਮਾ ਆਦਿ ਹਾਜਰ ਸਨ।

1.