ਮਾਤਾ ਨੈਣਾ ਦੇਵੀ ਮੰਦਰ ਜਾਂਦੇ ਸ਼ਰਧਾਲੂਆਂ ਨਾਲ ਵਾਪਰਿਆ ਭਿਆਨਕ ਹਾਦਸਾ, ਕਈ ਜ਼ਖਮੀ

ਚੰਡੀਗੜ੍ਹ: ਪੰਜਾਬ ‘ਚ ਸੜਕੀ ਹਾਦਸਿਆਂ ਦੀਆਂ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਹਨ। ਹੁਣ ਤੱਕ ਇਹਨਾਂ ਹਾਦਸਿਆਂ ‘ਚ ਕਈ ਲੋਕ ਮੌਤ ਦੇ ਘਾਟ ਉੱਤਰ ਚੁੱਕੇ ਹਨ। ਅਜਿਹਾ ਹੀ ਇੱਕ ਹੋਰ ਦਰਦਨਾਕ ਸੜਕ ਹਾਦਸਾ ਵਾਪਰਿਆ ਹੈ ਮਾਤਾ ਸ਼੍ਰੀ ਨੈਣਾ ਦੇਵੀ ਮੰਦਰ ਜਾਂਦੇ ਸ਼ਰਧਾਲੂਆਂ ਨਾਲ, ਜਿਸ ਦੌਰਾਨ 7 ਸ਼ਰਧਾਲੂ ਜ਼ਖਮੀ ਹੋ ਗਏ, ਜਿਨ੍ਹਾਂ ਵਿਚੋਂ 1 ਦੀ ਮੌਤ ਹੋ ਗਈ ਅਤੇ 1 ਦੀ ਹਾਲਤ ਗੰਭੀਰ ਦੇਖਦੇ ਹੋਏ ਉਸ ਨੂੰ ਚੰਡੀਗੜ੍ਹ ਦੇ ਸੈਕਟਰ 32 ਦੇ ਹਸਪਤਾਲ ਵਿੱਚ ਰੈਫਰ ਕਰ ਦਿੱਤਾ ਹੈ । ਮਿਲੀ ਜਾਣਕਾਰੀ ਮੁਤਾਬਕ ਰਾਜਪੁਰਾ ਦੇ ਪਿੰਡ ਜੱਸਲਾ ਤੋਂ ਮਾਤਾ ਸ਼੍ਰੀ ਨੈਣਾ ਦੇਵੀ ਮੰਦਰ ਹਿਮਾਚਲ ਪ੍ਰਦੇਸ਼ ਪੈਦਲ ਮੱਥਾ ਟੇਕਣ ਆ ਰਹੇ ਨੌਜਵਾਨ ਸ਼ਰਧਾਲੂਆਂ ‘ਤੇ ਅਚਾਨਕ ਪਿੰਡ ਰੰਗੀਲਪੁਰ ਦੇ ਕੋਲ ਬੇਕਾਬੂ ਹੋਇਆ ਟਿੱਪਰ ਚੜ੍ਹ ਗਿਆ।ਟਿੱਪਰ ਚਾਲਕ ਦੀ ਪਹਿਚਾਣ ਬਲਦੇਵ ਸਿੰਘ ਪੁੱਤਰ ਬਲਬੀਰ ਸਿੰਘ ਨਿਵਾਸੀ ਪਿੰਡ ਡਕਾਲਾ (ਰੂਪਨਗਰ) ਦੇ ਰੂਪ ਵਿੱਚ ਹੋਈ। ਫਿਲਹਾਲ ਪੁਲਿਸ ਨੇ ਟਿੱਪਰ ਚਾਲਕ ਦੇ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ।

1.