ਭਾਰੀ ਮਾਤਰਾ ’ਚ ਨਾਜਾਇਜ਼ ਸ਼ਰਾਬ, ਨਸ਼ੀਲੀ ਸਮੱਗਰੀ ਤੇ ਟੀਕੇ ਬਰਾਮਦ

0
193

ਫਿਲੌਰ ਦਲਜੀਤ ਸਿੰਘ ਸੰਧੂ, ਰਾਜੇਸ਼ ਪਾਸੀ
ਪੁਲਸ ਵਲੋਂ ਨਸਅਿਾਂ ਵਿਰੁੱਧ ਵਿੱਢੀ ਮੁਹਿਮ ਨੂੰ ਉਸ ਸਮੇ ਵੱਡਾ ਹੁੰਗਾਰਾ ਮਿਲਿਆ ਜਦ ਉਸ ਨੇ ਵੱਖ ਥਾਵਾਂ ਤੋਂ ਭਾਰੀ ਮਾਤਰਾ ਦੇ ਵਿੱਚ ਨਾਜਾਇਜ ਸਰਾਬ , ਲਾਹਣ , ਨਸੀਲੇ ਕੈਪਸੂਲ , ਨਸੀਲੀਆਂ ਗੋਲੀਆਂ ਤੇ ਨਸੀਲੇ ਟੀਕੇ ਬਰਾਮਦ ਕਰਨ ‘ਚ ਸਫਲਤਾ ਪ੍ਰਾਪਤ ਕੀਤੀ ਗਈ ਹੈ ।ਇਸ ਸਬੰਧੀ ਥਾਣਾ ਫਿਲੌਰ ਮੁੱਖੀ ਇੰਸਪੈਕਟਰ ਮੁੱਖਤਿਆਰ ਸਿੰਘ ਨੇ ਦੱਸਿਆ ਕਿ ਦੋ ਨੌਜਵਾਨ ਮੋਟਰਸਾਇਕਲ ਨੰਬਰ ਪੀ ਬੀ 37 ਈ 7854 ਉੱਪਰ ਸਵਾਰ ਹੋ ਕੇ ਪਿੰਡ ਅਕਲਪੁਰਾ ਵਿਖੇ ਨਸੇ ਦੀ ਸਪਲਾਈ ਕਰਨ ਲਈ ਗਏ ਸਨ ਜਿਸ ਦੀ ਭਿਣਕ ਜਦ ਪਿੰਡ ਦੇ ਦੋ ਨੌਜਵਾਨਾਂ ਨੂੰ ਲੱਗੀ ਤਾਂ ਉਨਾਂ ਨੇ ਪਿੰਡ ਵਾਸੀਆਂ ਨੂੰ ਨਾਲ ਲੈ ਕੇ ਉਕਤ ਨੌਜਵਾਨਾਂ ਦਾ ਜਦ ਪਿੱਛਾ ਕਰਨਾ ਸੁਰੂ ਕੀਤਾ ਤਾਂ ਉਕਤ ਨੋਜਵਾਨਾਂ ਨੇ ਤੇਜਧਾਰ ਹਥਿਆਰਾਂ ਦੇ ਨਾਲ ਪਿੰਡ ਦੇ ਨੌਜਵਾਨ ਨੂੰ ਹੀ ਜਖਮੀ ਕਰ ਦਿੱਤਾ । ਜਿਸ ਕਰਕੇ ਪਿੰਡ ਵਾਸੀ ਉਕਤ ਦੋਸੀਆਂ ਨੂੰ ਫੜਨ ਲਈ ਪਿੱਛਾ ਕਰਨ ਲੱਗੇ ਤਾਂ ਇਹ ਮੇਨ ਸੜਕ ‘ਤੇ ਗੁਰਾਇਆ ਵੱਲ ਨੂੰ ਭੱਜਣ ਲੱਗੇ ਤੇ ਭੱਜਦੇ ਸਮੇ ਇਨਾਂ ਦੇ ਮੋਟਰਸਾਇਕਲ ਦਾ ਟਾਇਰ ਫਟਣ ਕਾਰਨ ਇਨਾਂ ਦਾ ਮੋਟਰਸਾਇਕਲ ਸੜਕ ‘ਤੇ ਡਿੱਗ ਪਿਆ ਤੇ ਇਨਾਂ ਨੂੰ ਲੰਬੀ ਦੂਰ ਤਕ ਘੜੀਸਦਾ ਹੋਇਆ ਲੈ ਗਿਆ । ਜਿਸ ਕਾਰਨ ਇਨਾਂ ‘ਚੌਂ ਇੱਕ ਮੋਟਰਸਾਇਕਲ ਸਵਾਰ ਕਥਿਤ ਦੌਸੀ ਗੰਭੀਰ ਰੂਪ ‘’ਚ ਜਖਮੀ ਹੋ ਗਿਆ । ਪਿੰਡ ਦੇ ਨੌਜਵਾਨ ਜੋ ਉਕਤ ਨੌਜਵਾਨਾਂ ਦਾ ਪਿੱਛਾ ਕਰ ਰਹੇ ਸਨ ਨੇ ਇਨਾਂ ਨੂੰ ਫੜ ਕੇ ਇਨਾਂ ਦੀ ਚੰਗੀ ਭੁਗਤ ਸਵਾਰੀ ਤੇ ਬਾਅਦ ‘ਚ ਪੁਲਸ ਨੂੰ ਫੋਨ ਕਰਕੇ ਇਸ ਸਬੰਧੀ ਸੂਚਨਾ ਦਿੱਤੀ । ਐੱਸ ਐੱਚ ਓ ਫਿਲੌਰ ਇੰਸਪੈਕਟਰ ਮੁੱਖਤਿਆਰ ਸਿੰਘ ਪੁਲਸ ਫੋਰਸ ਸਮੇਤ ਮੋਕੇ ‘ਤੇ ਪਹੁੰਚ ਗਏ । ਪੁਲਸ ਮੁਤਾਬਕ ਉਕਤ ਦੋਨਾਂ ਹੀ ਨੋਜਵਾਨਾ ਜਿਨਾਂ ਦੀ ਪਛਾਣ ਗਾਂਧੀ ਪੁੱਤਰ ਕਾਲਾ ਵਾਸੀ ਕਤਵਾਲੋਂ ਤੇ ਮਨੀ ਪੁੱਤਰ ਰਾਜਾ ਵਜੋਂ ਹੋਈ ਹੈ , ਨੂੰ ਕਾਬੂ ਕਰਕੇ ਜਦ ਇਨਾਂ ਦੀ ਤਲਾਸੀ ਲਈ ਤਾਂ ਇਨਾਂ ਪਾਸੋਂ 2000 ਨਸੀਲੀਆੰ ਗੋਲੀਆਂ ਤੇ 175 ਨਸੀਲੇ ਟੀਕੇ ਬਰਾਮਦ ਕੀਤੇ ਗਏ । ਪੁਲਸ ਨੇ ਦੋਹਾਂ ਨੋਜਵਾਨਾਂ ਨੂੰ ਹਿਰਾਸਤ ਲੈ ਕੇ ਜੋ ਨੌਜਵਾਨ ਸੜਕ ‘ਤੇ ਡਿੱਗਣ ਕਾਰਨ ਜਖਮੀ ਹੋ ਗਿਆ ਸੀ, ਨੂੰ ਹਸਪਤਾਲ ਵਿਖੇ ਇਲਾਜ ਲਈ ਭਰਤੀ ਕਰਵਾਇਆ । ਹਸਪਤਾਲ ਦੇ ਡਾਕਟਰਾਂ ਨੇ ਜਖਮੀ ਨੌਜਵਾਨ ਹਾਲਤ ਗੰਭੀਰ ਹੋਣ ਕਾਰਨ ਉਸ ਨੂੰ ਲੁਧਿਆਣੇ ਲਈ ਰੈਫਰ ਕਰ ਦਿੱਤਾ ।