ਭਾਰੀ ਮਾਤਰਾ ’ਚ ਨਸ਼ੀਲੀਆਂ ਗੋਲੀਆਂ, ਹੈਰੋਇਨ ਤੇ ਨਕਦੀ ਬਰਾਮਦ

0
34

ਰਮਦਾਸ ਡਾ. ਦਿਲਬਾਗ ਸਿੰਘ
ਅੰਮਿ੍ਰਤਸਰ ਦਿਹਾਤੀ ਦੇ ਐਸ.ਐਸ.ਪੀ. ਸ੍ਰੀ ਧਰੁਵ ਦਹੀਆ ਦੀ ਅਗਵਾਈ ਹੇਠ ਨਸ਼ਾ ਤਸਕਰਾ ਖਿਲਾਫ ਵੱਡੇ ਪੱਧਰ ਤੇ ਮੁਹਿੰਮ ਚਲਾਈ ਗਈ ਸੀ ।ਜਿਸ ਤਹਿਤ ਪੁਲਿਸ ਵੱਲੋ ਵੱਖ ਵੱਖ ਥਾਵਾਂ ਤੇ ਸਖਤ ਨਾਕਾਬੰਦੀ ਕੀਤੀ ਗਈ ਸੀ ਜਿਸ ਦੌਰਾਨ ਪੁਲਿਸ ਥਾਣਾ ਰਮਦਾਸ ਨੂੰ ਨਸ਼ੀਲੇ ਪਦਾਰਥ ਫੜਨ ਵਿੱਚ ਵੱਡੀ ਕਾਮਯਾਬੀ ਮਿਲੀ ਹੈ । ਡੀ.ਐਸ.ਪੀ. ਸ੍ਰੀ ਵਿਪੁਨ ਕੁਮਾਰ ਅਜਨਾਲਾ ਤੇ ਐਸ.ਐਚ.ਓ ਸ: ਅਵਤਾਰ ਸਿੰਘ ਨੇ ਸਾਝੇ ਤੌਰ ਤੇ ਦੱਸਿਆ ਕਿ ਰਮਦਾਸ ਦੇ ਵਾਰਡ ਨੰ: 10 ਦੇ ਜੋਧ ਸਿੰਘ ਤੇ ਉਸਦੀ ਮਤਨੀ ਹਿਨਾ ਨੂੰ ਕਾਬੂ ਕਰਕੇ ਉਹਨਾ ਕੋਲੋ 13 ਹਜਾਰ 200 ਨਸ਼ੀਲੀਆ ਗੋਲੀਆ, 30 ਗ੍ਰਾਮ ਹੈਰੋਇਨ ਫੜੀ ਹੈ ਇਸ ਤੋ ਇਲਾਵਾ ਉਹਨਾ ਕੋਲੋ 74 ਹਜਾਰ 340 ਰੁਪਏ ਡਰੱਗ ਮਨੀ ਵੀ ਬਰਾਮਦ ਕੀਤੀ ਹੈ । ਉਹਨਾ ਦੱਸਿਆ ਕਿ ਇੰਨ੍ਹਾ ਦੋਹਾ ਦੇ ਖਿਲਾਫ ਥਾਣਾ ਰਮਦਾਸ ‘ਚ ਵੱਖ ਵੱਖ ਧਾਰਾਵਾ ਤਹਿਤ ਪਰਚਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ । ਡੀ.ਐਸ.ਪੀ. ਸ੍ਰੀ ਵਿਪੁਨ ਕੁਮਾਰ ਨੇ ਦੱਸਿਆ ਕਿ ਇੰਨ੍ਹਾ ਪਤੀ ਪਤਨੀ ਦੀ ਪੁੱਛਗਿੱਛ ਕਰਕੇ ਇਸ ਸਾਰਾ ਪਤਾ ਕੀਤਾ ਜਾਵੇਗਾ ਕਿ ਇਹ ਨਸ਼ੀਲੇ ਪਦਾਰਥ ਕਿਥੋ ਲਿਆਉਦੇ ਸਨ ਤਾਂ ਜੋ ਉਹਨਾ ਨੂੰ ਵੀ ਤੁਰੰਤ ਕਾਬੂ ਕੀਤਾ ਜਾ ਸਕੇ ।ਇਸ ਮੌਕੇ ਐਸ.ਆਈ ਸੁਖਵਿੰਦਰਜੀਤ ਸਿੰਘ, ਮੁੱਖ ਮੁਸ਼ਨੀ ਗੁਰਜੰਟ ਸਿੰਘ, ਏ.ਐਸ.ਆਈ ਜਰਨੈਲ ਸਿੰਘ, ਏ.ਐਸ.ਆਈ ਤਕਵਿੰਦਰ ਸਿੰਘ, ਏ.ਐਸ.ਆਈ. ਜਸਬੀਰ ਸਿੰਘ, ਹੌਲਦਾਰ ਪਰਮਿੰਦਰ ਸਿੰਘ ,ਕਾਂਸਟੇਬਲ ਸ਼ਰਨਬੀਰ ਸਿੰਘ, ਕਾਂਸਟੇਬਲ ਬਲਦੇਵ ਸਿੰਘ ਆਦਿ ਪੁਲਿਸ ਮੁਲਾਜਮ ਮੌਜੂਦ ਸਨ।ਇਥੇ ਇਹ ਗੱਲ ਵਰਣਨ ਯੋਗ ਹੈ ਕਿ ਇੰਨ੍ਹਾ ਕੋਲੋ ਵੱਡੀ ਪੱਧਰ ਤੇ ਨਸ਼ੀਲੇ ਪਦਾਰਥ ਫੜੇ ਜਾਣ ਤੇ ਕਸਬਾ ਰਮਦਾਸ ਤੇ ਇਲਾਕੇ ਵਿੱਚ ਪੂਰੀ ਚਰਚਾ ਹੋ ਰਹੀ ਹੈ ।