ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੀ ਮੀਟਿੰਗ ਕੱਲ੍ਹ

0
159

ਫਿਰੋਜ਼ਪੁਰ ਮਨੋਹਰ ਲਾਲ
ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਦਰਸ਼ਨ ਸਿੰਘ ਭਾਲਾ ਜ਼ਿਲ੍ਹਾ ਜਰਨਲ ਮੁੱਖੀ ਸੰਗਠਨ ਸਕੱਤਰ ਅਤੇ ਜਨਰਲ ਸਕੱਤਰ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਦੋਨਾਂ ਸਰਕਾਰਾਂ ਨੂੰ ਕਿਸਾਨ ਵੀਰਾਂ ਵੱਲੋਂ ਬੇਨਤੀ ਕਰਦਾ ਹਾਂ ਕਿ ਕਿਸਾਨ ਦੀ ਸਮੱਸਿਆ ਨੂੰ ਸਮਝਣ ਦੀ ਕੋਸ਼ਿਸ਼ ਕਰੋ ਰੋਜ਼ ਦੀਆਂ 5-5 ਖੁਦ ਖੁਸ਼ੀਆਂ ਗਰੀਬੀ ਖਾਤਰ ਪਹਿਲਾਂ ਆਪਣੇ ਬੱਚੇ ਮਾਰਨੇ ਫਿਰ ਆਪਣੀ ਪਤਨੀ ਤੇ ਫਿਰ ਖੁਦ ਮਰਨਾ ਇਹ ਸਬ ਕੁਝ ਕਿਸਾਨ ਹੀ ਕਰ ਰਿਹਾ ਹੈ, ਕੋਈ ਹੋਰ ਕਿਉਂ ਨਹੀਂ ਕਰਦਾ ਪੰਜਾਬ ਸਰਕਾਰ ਦੇ ਮਨਿਸਟਰ, ਸੈਂਟਰ ਸਰਕਾਰ ਦੇ ਮਨਿਸਟਰ, ਐੱਮਪੀ, ਐੱਮਐਲਏ ਕਿਸੇ ਨੂੰ ਵੀ ਕੋਈ ਕਿਸਾਨਾਂ ਦੀ ਹਮਦਰਦੀ ਹੈ ਕਿ ਕਿਸਾਨ ਕਿਸ ਹਾਲ ਵਿਚ ਜੀ ਰਿਹਾ ਹੈ। ਜਦਕਿ ਸਾਡੇ ਕਿਸਾਨ ਦੀਆਂ ਵੋਟਾਂ ਦੇ ਨਾਲ ਹੀ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਬਣਦੀਆਂ ਹਨ ਪਰ ਕਿਸਾਨ ਦੀ ਆਵਾਜ਼ ਉਠਾਉਣ ਤੋਂ ਗੂੰਗੀਆਂ ਬੋਲੀਆਂ ਕਿਉਂ ਹੋ ਜਾਂਦੀਆਂ ਹਨ ਜਦੋਂ ਕਿ 1 ਐੱਮਐੱਲਏ ਅੱਜ ਤੋਂ 35 ਸਾਲ ਪਹਿਲਾਂ ਤਨਖਾਹ 500 ਤੇ ਡੀਏਟੀਏ ਪਾ ਕੇ 1000 ਰੁਪਏ ਹੁੰਦਾ ਸੀ ਅੱਜ 30 ਸਾਲ ਬਾਅਦ ਇਕ ਐੱਮਐੱਲਏ 5,00,000 ਰੁਪਏ ਤਨਖਾਹ ਲੈ ਰਿਹਾ ਹੈ ਅਤੇ ਇਕ ਐੱਮਪੀ 50-55,00,000 ਰੁਪਏ ਲੈ ਰਿਹਾ ਹੈ। ਪੰਜਾਬ ਦੀਆਂ ਜ਼ਮੀਨਾਂ ਰੇਤਾ ਵੇਚ ਕੇ ਖੰਡਰ ਬਣਾ ਦਿੱਤੀਆਂ ਹਨ ਜਿਨਾਂ ਵਿਚ ਸਿਵਲ ਮਹਿਕਮਾ ਡੀਸੀ ਤੇ ਐੱਸਐੱਸਪੀ ਖੁਦ ਜਿੰਮੇਵਾਰ ਹਨ। ਅਸੀਂ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਬੇਨਤੀ ਕਰਦੇ ਹਾਂ ਕਿ ਪਰਾਲੀ ਪ੍ਰਦੂਸ਼ਣ ਦੇ ਨਾਮ ਤੇ ਜੋ ਸਾਨੂੰ ਕਿਸਾਨਾਂ ਨੂੰ ਬਦਨਾਮ ਕੀਤਾ ਜਾ ਰਿਹਾ ਹੈ ਇਹ ਪੌਲੀਟਿਕਸ ਬੰਦ ਕਰੋ ਅਸੀਂ ਪਰਾਲੀ ਦਾ ਇਕ ਚੌਥਾ ਹਿੱਸਾ ਸਾੜਦੇ ਹਾਂ ਅਸੀਂ ਕੰਮ ਪੈਣ ਦੀ ਇਕ ਲੈਣ ਸਾੜਦੇ ਹਾਂ ਸਾਰੇ ਕਿਸਾਨਾਂ ਨੂੰ ਹਦਾਇਤਾਂ ਕੀਤੀਆਂ ਹਨ ਪਰ ਜਿਨਾਂ ਚਿਰ ਸਾਨੂੰ ਪੰਜ ਹਜਾਰ ਰੁਪਏ ਪਰ ਏਕੜ ਜਾਂ 300 ਰੁਪਏ ਪਰ ਕੁਵਿੰਟਲ ਨਹੀਂ ਦਿੰਦੇ, ਉਨਾਂ ਚਿਰ ਅਸੀਂ ਪਰਾਲੀ ਸਾੜਦੇ ਰਹਾਂਗੇ ਜਦਕਿ ਸਾਡਾ ਪ੍ਰਦੂਸ਼ਣ ਹੈ ਸੀ ਨਹੀਂ ਅਸੀਂ ਦਿੱਲੀ ਤੋਂ 650 ਕਿਲੋਮੀਟਰ ਦੂਰ ਹਾਂ ਤੇ ਪਾਕਿਸਤਾਨ ਸਾਡੇ ਤੋਂ 10 ਕਿਲੋਮੀਟਰ ਹੈ ਅਤੇ ਪਾਕਿਸਤਾਨ ਤੋਂ ਸਾਨੂੰ ਹੁਣ ਤਕ ਕੋਈ ਸ਼ਿਕਾਇਤ ਨਹੀਂ ਆਈ। ਪੂਰੇ ਦੇਸ਼ ਵਿਚ ਇੱਟਾਂ ਦੇ ਭੱਠੇ, ਗੈਸ ਫੈਕਟਰੀਆਂ, ਚਮੜਾ ਫੈਕਟਰੀਆਂ, ਕੀੜੇ ਮਾਰ ਫੈਕਟਰੀਆਂ ਆਦਿ ਹਜ਼ਾਰਾਂ ਫੈਕਟਰੀਆਂ ਜਿੰਮੇਵਾਰ ਹਨ, ਪੰਜਾਬ ਨੂੰ ਬਦਨਾਮ ਕਿਉਂ ਕਰ ਰਹੇ ਹੋ ਸ਼ਰਮ ਕਰੋ। ਮੈਂ ਹਰ ਇਕਾਈ ਪ੍ਰਧਾਨਾਂ ਨੂੰ ਸਾਰੇ ਕਿਸਾਨ ਮੈਂਬਰਾਂ ਨੂੰ ਬੇਨਤੀ ਹੈ ਕੇ ਜੇ ਜ਼ਿਲਾ ਫਿਰੋਜ਼ਪੁਰ ਵਿਚ ਤੁਹਾਡਾ ਪਰਚਾ ਕਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਮੈਨੂੰ ਸੰਪਰਕ ਕਰੋ ਸਭ ਤੋਂ ਪਹਿਲਾ ਮੈਂ ਜੇਲ ਜਾਵਾਂਗਾ, ਪਰ ਹਰ ਪਿੰਡ ਵਿੱਚੋਂ 25-30 ਕਿਸਾਨ ਮੇਰੇ ਨਾਲ ਹੋਣੇ ਚਾਹੀਦੇ ਹਨ, ਜਿਸ ਦੀ ਮੀਟਿੰਗ 5 ਨਵੰਬਰ 2019 ਨੂੰ ਦਰਸ਼ਨ ਸਿੰਘ ਭਾਲਾ ਦੇ ਪਿੰਡ ਵਿਚ ਹੋਵੇਗੀ।