ਭਾਜਪਾ ਸਰਕਾਰ ਦੌਰਾਨ ਮਹਿੰਗਾਈ ਨੇ ਲੋਕਾਂ ਦੇ ਨੱਕ ’ਚ ਦਮ ਕੀਤਾ : ਲੋਕ ਇਨਸਾਫ ਪਾਰਟੀ

0
60

ਮਾਨਸਾ ਤਰਸੇਮ ਸਿੰਘ ਫਰੰਡ
2014 ਤੋਂ 2021 ਦੇ ਸ਼ੁਰੂ ਵਿੱਚ ਆਮ ਆਦਮੀ ਦਾ ਮਹਿੰਗਾਈ ਨੇ ਕਚੂੰਮਰ ਕੱਢ ਕੇ ਰੱਖ ਦਿੱਤਾ ਹੈ। ਜਨਤਾ ਵਿੱਚ ਹਾਹਾਕਾਰ ਮੱਚੀ ਹੋਈ ਹੈ। ਸਾਰੇ ਮਜ਼ਦੂਰ, ਮੁਲਾਜ਼ਮ ਅਤੇ ਹੋਰ ਵਰਗ ਮੋਦੀ ਸਰਕਾਰ ਦਾ ਪਿੱਟ ਸਿਆਪਾ ਕਰ ਰਹੀਆਂ ਹਨ। ਜਿਸ ਦਾ ਪੰਜਾਬ ਦੀ ਕਾਂਗਰਸ ਸਰਕਾਰ ਟੈਕਸ ਤੇ ਟੈਕਸ ਲਾ ਕੇ ਦੋ ਕਦਮ ਅੱਗੇ ਹੋ ਕੇ ਕੇਂਦਰ ਦੀਆਂ ਨੀਤੀਆਂ ਦਾ ਸਵਾਗਤ ਕਰਦੀ ਹੈ। ਇਹ ਵਿਚਾਰ ਲੋਕ ਇਨਸਾਫ ਪਾਰਟੀ ਦੇ ਜਿਲ੍ਹਾ ਪ੍ਰਧਾਨ ਮਨਜੀਤ ਸਿੰਘ ਮੀਹਾਂ ਨੇ ਡਿਪਟੀ ਕਮਿਸ਼ਨਰ ਮਾਨਸਾ ਨੂੰ ਮਹਿੰਗਾਈ ਦੇ ਵਿਰੁੱਧ ਮੰਗ ਪੱਤਰ ਦੇਣ ਉਪਰੰਤ ਕਹੇ। ਸਾਲ 2014 ਤੋਂ ਕੇਂਦਰ ਵਿੱਚ ਮੋਦੀ ਦੀ ਭਾਜਪਾ ਸਰਕਾਰ ਦੌਰਾਨ ਰੋਜ ਮੁੱਢਲੀਆਂ ਲੋੜਾਂ ਦੇ ਭਾਅ ਅਸਮਾਨੀ ਚੜ੍ਹ ਰਹੇ ਹਨ ਜਿਵੇਂ ਕਿ ਪਿਆਜ 10 ਤੋਂ 55, ਡਲੇ ਦਾ ਨਮਕ 15 ਤੋਂ 50, ਸਰੋਂ ਤੇ ਰਿਫਾਇਂਡ ਤੇਲ 60 ਤੋਂ 145, ਗੈਸ ਸਿਲੰਡਰ 300 ਤੋਂ 800, ਬਿਜਲੀ ਦਾ ਬਿਲ 300 ਤੋਂ 3000, ਡੀਜ਼ਲ ਤੇ ਪੈਟਰੋਲ 47 ਤੋਂ 100 ਰੁਪਏ (ਅਕਸਾਇਜ ਡਿਊਟੀ 3 ਰੁਪਏ ਤੋਂ 32 ਰੁਪਏ), ਰੋਡ ਤੇ ਟੋਲ ਪਲਾਜਾ ਤੋਂ ਇਲਾਵਾ ਬਾਈਕ ਦੀ ਕੀਮਤ 45000 ਤੋਂ 85000 ਰੁਪਏ, ਪਲਟੀਨਾ 34000 ਤੋਂ 75000, ਸਵਿਫਸ ਕਾਰ 400000 ਤੋਂ 650000, ਇਨੋਵਾ ਕਾਰ 12 ਲੱਖ ਤੋਂ 24 ਲੱਖ, ਖੇਤੀ ਸਬੰਧੀ ਟਿਊਬਵੈਲ ਕੁਨੈਕਸ਼ਨ 1 ਲੱਖ 25 ਹਜ਼ਾਰ ਤੋਂ 2 ਲੱਖ 50 ਹਜ਼ਾਰ ਰੁਪਏ, ਯੂਰੀਆ 180 ਤੋਂ 290, ਡੀ.ਏ.ਪੀ. 550 ਰੁਪਏ ਤੋਂ 1290 ਰੁਪਏ ਪ੍ਰਤੀ ਬੋਰੀ ਦੇ ਭਾਅ ਮੋਦੀ ਸਰਕਾਰ ਦੇ ਰਾਜਕਾਲ ਦੌਰਾਨ ਹੀ ਵਧ ਗਏ ਹਨ। ਦੂਜੇ ਪਾਸੇ ਸਾਰੇ ਮਿਹਨਤਕਸ਼ ਲੋਕਾਂ ਦਾ ਕੋਰੋਨਾ ਕਰਕੇ ਕੰਮ ਠੱਪ ਪਿਆ ਹੈ। ਸੋ ਮਿਹਨਤਕਸ਼ ਲੋਕਾਂ ਨੂੰ ਮਰਨ ਲਈ ਮੋਦੀ ਸਰਕਾਰ ਵੱਲੋਂ ਮਜ਼ਬੂਰ ਕੀਤਾ ਜਾ ਰਿਹਾ ਹੈ। ਮੋਦੀ ਆਪਣੇ ਭਾਸ਼ਣ ਵਿੱਚ ਟਕੋਰਾ ਮਾਰ ਰਿਹਾ ਹੈ ਕਿ ਮੈਂ 135 ਕਰੋੜ ਲੋਕਾਂ ਦਾ ਦੇਸ਼ ਚਲਾ ਰਿਹਾ ਹਾਂ। ਤੁਸੀਂ ਆਪਣਾ ਕੱਲਾ ਘਰ ਨਹੀਂ ਚਲਾ ਸਕਦੇ। ਇਹ ਸਭ ਅਡਾਨੀਅੰਬਾਨੀ ਤੇ ਹੋਰ ਕਾਰਪੋਰੇਟ ਘਰਾਣਿਆਂ ਨੂੰ ਲਾਭ ਪਹੁੰਚਾਉਣ ਲਈ ਕੀਤਾ ਜਾ ਰਿਹਾ ਹੈ। ਇਸ ਦਾ ਜਬਰਦਸਤ ਵਿਰੋਧ ਅਸੀਂ ਕਿਸਾਨ ਜਥੇਬੰਦੀਆਂ ਵਾਂਗ ਸਾਰੀਆਂ ਸਿਆਸੀ ਧਿਰਾਂ ਪਾਰਟੀ ਤੋਂ ਉਪਰ ਉੱਠ ਕੇ ਮਹਿੰਗਾਈ ਤੇ ਵਿਰੁੱਧ ਇਕੱਠੇ ਹੋ ਕੇ ਲੜਨਾ ਚਾਹੀਦਾ ਹੈ। ਇਸ ਮੌਕੇ ਅਮਰ ਸਿੰਘ ਭਾਦੜਾ, ਗੁਰਮੀਤ ਸਿੰਘ ਮੌਜੀਆ, ਮੰਗਾ ਸਿੰਘ ਰਾਏਪੁਰੀਆ, ਇੰਸਪੈਕਟਰ ਹਰਮੇਲ ਸਿੰਘ, ਹਰਬੰਸ ਢਿੱਲੋਂ, ਕੌਰ ਸਿੰਘ ਜੇ.ਈ. ਮਾਨਸਾ, ਮਲਕੀਤ ਸਿੰਘ ਆਦਿ ਹਾਜ਼ਰ ਸਨ।