ਭਾਜਪਾ ਵੱਲੋਂ ਅਯੁੱਧਿਆ ਤੋਂ ਬਾਅਦ ਮਥੁਰਾ ਆਜ਼ਾਦ ਕਰਵਾਉਣ ਦੀ ਤਿਆਰੀ

0
207

ਨਵੀਂ ਦਿੱਲੀ – ਆਵਾਜ਼ ਬਿੳੂਰੋ
134 ਸਾਲ ਪੁਰਾਣੇ ਅਯੁੱਧਿਆ ਵਿੱਚ ਮੰਦਰ ਅਤੇ ਮਸਜਿਦ ਝਗੜੇ ਸੰਬਧੀ ਸੁਪਰੀਮ ਕੋਰਟ ਨੇ ਆਪਣਾ ਫੈਸਲਾ ਦੇ ਕੇ ਇੱਕ ਤਰ੍ਹਾਂ ਨਾਲ ਭਾਜਪਾ ਦੀ ਮੰਦਰ ਮੁੱਦੇ ’ਤੇ ਜਿੱਦ ਪੁਗਾ ਦਿੱਤੀ ਹੈ। ਖਬਰਾਂ ਹਨ ਕਿ ਹੁਣ ਭਾਜਪਾ ਮਥੁਰਾ ਵਿੱਚ ਸ੍ਰੀ ਿਸ਼ਨ ਜਨਮ ਭੂਮੀ ਨੂੰ ਆਜ਼ਾਦ ਕਰਵਾਉਣ ਲਈ ਵੀ ਮੁਹਿੰਮ ਸ਼ੁਰੂ ਕਰਨ ਜਾ ਰਹੀ ਹੈ। ਇਸ ਸਬੰਧੀ ਭਾਜਪਾ ਦਾ ਨਾਅਰਾ ਵੀ ਰਿਹਾ ਹੈ ਕਿ ਬਾਬਰੀ ਮਸਜਿਦ ਝਾਕੀ ਹੈ, ਕਾਸ਼ੀ-ਮਥੁਰਾ ਬਾਕੀ ਹੈ। ਅਯੁੱਧਿਆ ਸਬੰਧੀ ਫੈਸਲਾ ਆਉਣ ਤੋਂ ਬਾਅਦ ਭਾਜਪਾ ਹੁਣ ਇਸ ਨਾਅਰੇ ਨੂੰ ਸੱਚ ਕਰਨ ਲਈ ਮਥੁਰਾ ਵੱਲ ਵੱਧਣ ਲੱਗੀ ਹੈ। ਭਾਜਪਾ ਦੇ ਇੱਕ ਸੀਨੀਅਰ ਆਗੂ
ਅਤੇ ਸੰਸਦ ਮੈਂਬਰ ਹਰਨਾਥ ਸਿੰਘ ਯਾਦਵ ਨੇ ਮਥੁਰਾ ਦੇ ਸ੍ਰੀ ਿਸ਼ਨ ਨਾਲ ਸਬੰਧਤ ਮੰਦਰ ਨੂੰ ਲੈ ਕੇ ਬਿਆਨ ਵੀ ਜਾਰੀ ਕਰ ਦਿੱਤਾ ਹੈ। ਉਸ ਨੇ ਕਿਹਾ ਕਿ ਰਾਮ ਜਨਮ ਭੂਮੀ ਤੋਂ ਬਾਅਦ ਹੁਣ ਿਸ਼ਨ ਜਨਮ ਭੂਮੀ ਨੂੰ ਆਜਾਦ ਕਰਵਾਉਣ ਦਾ ਨੰਬਰ ਲਗਣਾ ਚਾਹੀਦਾ ਹੈ। ਹਰਨਾਥ ਸਿੰਘ ਯਾਦਵ ਨੇ ਕਿਹਾ ਕਿ ਦੁਨੀਆ ਭਰ ਤੋਂ ਆਉਣ ਵਾਲੇ ਲੋਕ ਅਤੇ ਭਾਰਤ ਦੇ 130 ਕਰੋੜ ਲੋਕ ਜਦੋਂ ਮਥੁਰਾ ਵਿੱਚ ਭਗਵਾਨ ਸ੍ਰੀ ਿਸ਼ਨ ਨੂੰ ਕੈਦ ਦੇਖਦੇ ਹਨ ਤਾਂ ਉਨ੍ਹਾਂ ਦੇ ਮਨ ਵਿੱਚ ਦੱੁਖ ਪੈਦਾ ਹੁੰਦਾ ਹੈ। ਯੂ.ਪੀ. ਦੇ ਏਟਾ ਤੋਂ ਸੰਸਦ ਮੈਂਬਰ ਹਰਨਾਥ ਸਿੰਘ ਯਾਦਵ ਨੇ ਕਿਹਾ ਕਿ ਮਂੈ ਛੇਤੀ ਹੀ ਿਸ਼ਨ ਜਨਮ ਭੂਮੀ ਵਿੱਚ ਭਗਵਾਨ ਸ੍ਰੀ ਿਸ਼ਨ ਦੇ ਦਰਸ਼ਨ ਕਰਨ ਜਾਵਾਂਗਾ ਅਤੇ ਸ੍ਰੀ ਿਸ਼ਨ ਤੋਂ ਹੁਕਮ ਲਵਾਂਗਾ ਕਿ ਉਨ੍ਹਾਂ ਨੂੰ ਇਸ ਸਥਿਤੀ ਤੋਂ ਮੁਕਤ ਕਰਵਾਉਣ ਲਈ ਸਾਨੂੰ ਕੀ ਕਰਨਾ ਚਾਹੀਦਾ ਹੈ? ਉਨ੍ਹਾਂ ਕਿਹਾ ਕਿ ਭਗਵਾਨ ਿਸ਼ਨ ਹੀ ਦਿਸ਼ਾ ਨਿਰਦੇਸ਼ ਅਤੇ ਸ਼ਕਤੀ ਦੇਣਗੇ ਕਿ ਅਸੀਂ ਕੀ ਕਰਨਾ ਹੈ? ਉਨ੍ਹਾਂ ਕਿਹਾ ਕਿ ਇਨ੍ਹਾਂ ਤੋਂ ਵੱਧ ਸ਼ਕਤੀਸ਼ਾਲੀ ਹੋਰ ਕੋਈ ਨਹੀਂ ਹੈ ਅਤੇ ਜੋ ਇਹ ਕਰਨਗੇ ਉਹੀ ਹੋਣਾ ਹੈ। ਜਿਕਰਯੋਗ ਹੈ ਕਿ ਮਥੁਰਾ ਦੀ ਸ੍ਰੀ ਿਸ਼ਨ ਜਨਮ ਭੂਮੀ ਦਾ ਵੀ ਮੁਸਲਮ ਭਾਈਚਾਰੇ ਦੀ ਈਦਗਾਹ ਨਾਲ ਵਿਵਾਦ ਔਰੰਗਜ਼ੇਬ ਦੇ ਸਮੇਂ ਤੋਂ ਹੀ ਹੈ। ਹਿੰਦੂ ਭਾਈਚਾਰੇ ਦਾ ਦੋਸ਼ ਹੈ ਕਿ ਔਰੰਗਜੇਬ ਨੂੰ 1669 ਵਿੱਚ ਇੱਕ ਮੰਦਰ ਨੂੰ ਤੁੜਵਾ ਕੇ ਇੱਥੇ ਈਦਗਾਹ ਅਤੇ ਮਸਜਿਦ ਦਾ ਨਿਰਮਾਣ ਕਰਵਾਇਆ ਸੀ। ਇਹ ਵਿਵਾਦ ਅੰਗਰੇਜ਼ਾਂ ਦੇ ਸਮੇਂ ਵਿੱਚ ਵੀ ਚੱਲਦਾ ਰਿਹਾ। ਭਾਰਤ ਦੇ ਆਜ਼ਾਦ ਹੋਣ ਤੋਂ ਬਾਅਦ ਵੀ ਹਿੰਦੂਆਂ ਅਤੇ ਮੁਸਲਮਾਨਾਂ ਵਿਚਾਲੇ ਇਸ ਧਾਰਮਿਕ ਥਾਂ ਉੱਪਰ ਕਬਜ਼ੇ ਨੂੰ ਲੈ ਕੇ ਅੰਦਰੋਂ-ਅੰਦਰੀਂ ਕਸ਼ਮਕਸ਼ ਚੱਲਦੀ ਰਹੀ। ਦੇਸ਼ ਵਿੱਚ ਭਾਜਪਾ ਦੀ ਸਰਕਾਰ ਬਣਨ ਤੋਂ ਬਾਅਦ ਹਿੰਦੂ ਧਾਰਮਿਕ ਸਥਾਨਾਂ ਅਤੇ ਹੋਰ ਥਾਵਾਂ ਉੱਪਰ ਮੁਸਲਮਾਨਾਂ ਵੱਲੋਂ ਕੀਤੇ ਗਏ ਕਬਜ਼ੇ ਹਟਾਉਣ ਦੀ ਮੁਹਿੰਮ ਸ਼ੁਰੂ ਹੋਈ ਹੈ। ਇਸ ਤਹਿਤ ਦੇਸ਼ ਦੇ ਅਨੇਕਾਂ ਥਾਵਾਂ ਉੱਪਰ ਮੁਸਲਮ ਹੁਕਮਰਾਨਾਂ ਦੇ ਨਾਂਅ ਉੱਪਰ ਬਣੀਆਂ ਸੜਕਾਂ, ਸ਼ਹਿਰਾਂ, ਰੇਲਵੇ ਸਟੇਸ਼ਨਾਂ ਅਤੇ ਹੋਰ ਅਹਿਮ ਸਥਾਨਾਂ ਦੇ ਨਾਂਅ ਵੀ ਬਦਲੇ ਗਏ ਹਨ। ਅਯੁੱਧਿਆ ਵਿੱਚ ਸ੍ਰੀ ਰਾਮ ਜਨਮ ਭੂਮੀ ਉੱਪਰ ਬਾਬਰੀ ਮਸਜਿਦ ਬਾਬਰ ਦੇ ਸਮੇਂ ਬਣਾਈ ਗਈ ਸੀ। ਹਿੰਦੂ ਜੱਥੇਬੰਦੀਆਂ ਨੇ ਸ੍ਰੀ ਲਾਲ ਿਸ਼ਨ ਅਡਵਾਨੀ ਦੀ ਅਗਵਾਈ ਹੇਠ 1992 ਵਿੱਚ ਇਹ ਬਾਬਰੀ ਮਸਜਿਦ ਢਾਹ ਦਿੱਤੀ ਸੀ। ਇਸ ਤੋਂ ਬਾਅਦ ਹੀ ਇਸ ਥਾਂ ਦਾ ਕਬਜ਼ਾ ਲੈਣ ਲਈ ਹਿੰਦੂ ਜੱਥੇਬੰਦੀਆਂ ਲਗਾਤਾਰ ਸਰਗਰਮ ਸਨ। ਸੁਪਰੀਮ ਕੋਰਟ ਵੱਲੋਂ ਰਾਮ ਮੰਦਰ ਦੇ ਹੱਕ ਵਿੱਚ ਫੈਸਲਾ ਦੇਣ ਨਾਲ ਮੰਦਰ ਨਿਰਮਾਣ ਦਾ ਰਾਹ ਤਾਂ ਖੁੱਲ੍ਹਿਆ ਹੈ, ਪਰ ਬੀਤੇ ਕੱਲ੍ਹ ਕਈ ਮੁਸਲਮ ਜੱਥੇਬੰਦੀਆਂ ਵੱਲੋਂ ਬਾਬਰੀ ਮਸਜਿਦ ਦੀ ਥਾਂ ਰਾਮ ਮੰਦਰ ਲਈ ਨਾ ਦੇਣ ਦੇ ਕੀਤੇ ਐਲਾਨ ਅਤੇ ਸੁਪਰੀਮ ਕੋਰਟ ਦੇ ਫੈਸਲੇ ਨੂੰ ਚੁਣੌਤੀ ਦੇਣ ਦੇ ਫੈਸਲੇ ਨਾਲ ਮੰਦਰ ਬਣਨ ਦੇ ਰਾਹ ਵਿੱਚ ਅੜਿੱਕੇ ਖ਼ੜ੍ਹੇ ਹੋਣ ਦੀ ਸੰਭਾਵਨਾ ਬਣ ਗਈ ਹੈ।