ਭਾਰਤ ਨੂੰ ਟੋਕੀਓ ਉਲੰਪਿਕ ‘ਚ ਮਿਲਿਆ ਪਹਿਲਾ ਮੈਡਲ, ਮੀਰਾਬਾਈ ਚਾਨੂੰ ਨੇ ਹਾਸਲ ਕੀਤਾ ਚਾਂਦੀ ਦਾ ਤਮਗਾ

ਨਵੀਂ ਦਿੱਲੀ: ਟੋਕੀਓ ਓਲੰਪਿਕਸ ‘ਚ ਭਾਰਤ ਨੂੰ ਪਹਿਲਾ ਮੈਡਲ ਹਾਸਲ ਹੋਇਆ ਹੈ, ਜਿਸ ਦੌਰਾਨ ਭਾਰਤ ਵਾਸੀਆਂ ‘ਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਦਰਅਸਲ, ਵੇਟਲਿਫਟਿੰਗ ਦੇ 49 ਕਿਲੋਗ੍ਰਾਮ ਵਰਗ ਦੇ ਮੁਕਾਬਲੇ ‘ਚ ਮੀਰਾਬਾਈ ਚਾਨੂੰ ਨੇ 202 ਦੇ ਕੁੱਲ ਵਜੋਂ ਦੇ ਨਾਲ ਸਿਲਵਰ ਮੈਡਲ ਹਾਸਲ ਕੀਤਾ ਹੈ। ਚਾਨੂ ਨੇ ਕਲੀਨ ਐਂਡ ਜਰਕ ਵਿਚ 115 ਕਿਲੋਗ੍ਰਾਮ ਅਤੇ ਸਨੈਚ ਵਿਚ 87 ਕਿਲੋਗ੍ਰਾਮ ਨਾਲ ਕੁੱਲ 202 ਕਿਲੋਗ੍ਰਾਮ ਭਾਰ ਚੁੱਕ ਕੇ ਸਿਲਵਰ ਮੈਡਲ ਆਪਣੇ ਨਾਮ ਕੀਤਾ। ਇਹ ਭਾਰਤੀ ਵੇਟਲਿਫਟਿੰਗ ਦੇ ਇਤਿਹਾਸ ‘ਚ ਓਲੰਪਿਕ ‘ਚ ਭਾਰਤ ਦਾ ਦੂਜਾ ਮੈਡਲ ਹੈ।ਭਾਰਤ ਨੇ ਇਸ ਤੋਂ ਪਹਿਲਾਂ ਸਿਡਨੀ ਓਲੰਪਿਕ (2000) ‘ਚ ਵੇਟਲਿਫਟਿੰਗ ‘ਚ ਮੈਡਲ ਜਿਤਿਆ ਸੀ, ਜੋ ਕਰਨਮ ਮਲਸੇਰੀ ਨੇ ਦਿਵਾਇਆ ਸੀ। ਤੁਹਾਨੂੰ ਦੱਸ ਦੇਈਏ ਕਿ ਮੀਰਾਬਾਈ ਚਾਨੂੰ ਪਹਿਲੀ ਭਾਰਤੀ ਵੇਟ ਲਿਫਟਰ ਹੈ ਜਿਸ ਨੇ ਓਲੰਪਿਕ ‘ਚ ਸਿਲਵਰ ਮੈਡਲ ਜਿੱਤਿਆ ਹੈ। ਸਿਲਵਰ ਮੈਡਲ ਜਿੱਤਣ ‘ਤੇ ਜਿਥੇ ਮੀਰਾਭਾਈ ਨੂੰ ਖੁਸ਼ੀ ਹੈ, ਉਥੇ ਦੇਸ਼ ‘ਚ ਖੁਸ਼ੀ ਦੀ ਲਹਿਰ ਦੌੜ ਗਈ ਹੈ। ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਿਲਵਰ ਮੈਡਲ ਜਿੱਤਣ ‘ਤੇ ਮੀਰਾਬਾਈ ਨੂੰ ਵਧਾਈ ਦਿੱਤੀ ਹੈ। ਜ਼ਿਕਰ ਏ ਖਾਸ ਹੈ ਕਿ ਟੋਕੀਓ ਓਲੰਪਿਕ ਖੇਡਾਂ 2020 ‘ਚ ਹੋਣੀਆਂ ਸਨ, ਪਰ ਕੋਰੋਨਾ ਮਹਾਮਾਰੀ ਦੇ ਕਾਰਨ ਓਲੰਪਿਕ ਨੂੰ ਇੱਕ ਸਾਲ ਤੱਕ ਮੁਲਤਵੀ ਕਰਨਾ ਪਿਆ। ਓਲੰਪਿਕ ‘ਚ ਭਾਰਤ ਦੇ 126 ਖਿਡਾਰੀ ਹਿੱਸਾ ਲੈ ਰਹੇ ਹਨ।

1.