ਬੁੱਧ ਧਰਮ ਦੇ ਬਾਨੀ ਮਹਾਤਮਾ ਬੁੱਧ ਦੇ ਅਸਥਾਨਾਂ ਦੇ ਦਰਸ਼ਨ

0
223

ਜੀਰਾ ਤਰਸੇਮ ਲਾਲ ਖੁਰਾਣਾ
ਟਰੱਕ ਯੂਨੀਅਨ ਜੀਰਾ ਦੇ ਵੱਲੋਂ ਬਾਬੂ ਸਿੰਘ ਭੜਾਣਾ ਜ਼ਿਲਾ ਪ੍ਰਧਾਨ ਟਰੱਕ ਯੂਨੀਅਨ ਫ਼ਿਰੋਜ਼ਪੁਰ ਦੀ ਪ੍ਰਧਾਨਤਾ ਵਿੱਚ ਪਟਨਾ ਸਾਹਿਬ ( ਬਿਹਾਰ ) ਵਿੱਚ ਪਵਿਤਰ ਅਸਥਾਨਾਂ ਦੇ ਦਰਸ਼ਨ ਕੀਤੇ ਗਏ । ਜਿੱਥੇ ਜੱਥੇ ਵੱਲੋਂ ਬੁੱਧ ਗਯਾ ਵਿੱਚ ਸਥਿਤ ਬੁੱਧ ਧਰਮ ਦੇ ਸੰਸਥਾਪਕ ( ਮਹਾਤਮਾ ਬੁੱਧ ) ਜੀ ਦੇ ਸਥਾਨ ਕੁੱਡਲਪੁਰ , ਨਾਲੰਦਾ , ਸ਼ੀਤਲਕੁੰਡ ਦੇ ਪਵਿਤਰ ਮੰਦਿਰਾਂ ਅਤੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਚਰਨ ਛੋਹ ਪ੍ਰਾਪਤ ਗੁਰਦੁਆਰਾ ਸਾਹਿਬ ਦੇ ਦਰਸ਼ਨ ਦਿਦਾਰੇ ਕੀਤੇ ਗਏ । ਇਸ ਸਮੇਂ ਪ੍ਰਧਾਨ ਬਾਬੂ ਸਿੰਘ ਭੜਾਨਾ ਨੇ ਦੱਸਿਆ ਕਿ ਬੁੱਧ ਧਰਮ ਦੇ ਸਥਾਪਕ ਮਹਾਤਮਾ ਬੁੱਧ ਜੀ ਦਾ ਜਨਮ 563 ਈ .ਪੂਰਵ ਨੂੰ ਨੇਪਾਲ ਦੇ ਪਿੰਡ ਲੁੰਬਿਨੀ ਵਿੱਚ ਪਿਤਾ ਸ਼ੁੱਧੋਧਨ ਅਤੇ ਮਾਤਾ ਮਹਾਂ ਮਾਇਆ ਦੇ ਘਰ ਹੋਇਆ ਸੀ ਜੋ ਮਹਾਤਮਾ ਬੁੱਧ ਦੇ ਜਨਮ ਤੋਂ ਕੁੱਝ ਸਮਾਂ ਬਾਅਦ ਪਰਲੋਕ ਸਿਧਾਰ ਗਈ ਅਤੇ ਮਤ੍ਰੇਈ ਮਾਂ ਨੇ ਪਾਲਣ ਪੋਸਣਾ ਕੀਤਾ । ਉਨ੍ਹਾਂ ਦਾ ਪਹਿਲਾ ਨਾਮ ਸਿਧਾਰਥ ਗੌਤਮ ਸੀ ਅਤੇ 29 ਸਾਲ ਦੀ ਉਮਰ ਹੋਣ ਉੱਤੇ ਸੰਨਿਆਸ ਲੈ ਈਸਵਰ ਦੀ ਖੋਜ ਵਿੱਚ ਲੱਗ ਗਏ ਅਤੇ ਲੋਕਾਂ ਨੂੰ ਸੱਚ ਦੇ ਰਸਤੇ ਉੱਤੇ ਚਲਣ ਲਈ ਯਾਤਰਾ ਕਰਦੇ ਗਯਾ (ਬਿਹਾਰ) ਵਿੱਚ ਬੈਠ ਗਏ ਅਤੇ ਬੁੱਧ ਧਰਮ ਦੀ ਸਥਾਪਨਾ ਕੀਤੀ, ਅਤੇ 623 ਈ . ਪੂਰਵ ਨੂੰ ਈਸਵਰ ਚਰਨਾਂ ਚ ਜਾ ਬਿਰਾਜੇ । ਇਸ ਸਮੇਂ ਸ਼ਰੱਧਾਲੁਆਂ ਵਿੱਚ ਵੀਰ ਸਿੰਘ ਚਾਵਲਾ, ਜਨਕ ਰਾਜ, ਨਿਰਮਲ ਸਿੰਘ, ਲਖਬੀਰ ਸਿੰਘ, ਗੁਲਪਾਲ ਸਿੰਘ, ਹਰਦਿਆਲ ਸਿੰਘ, ਸੁਰਜੀਤ ਸਿੰਘ ਲਹਿਰਾ , ਮਨਜਿੰੰਦਰ ਲਹਿਰਾ, ਹਾਕਮ ਸਿੰਘ ਮਾਹੀਆਂ ਵਾਲਾ, ਬੱਬੂ ਸ਼ਾਹ, ਰੌਸ਼ਨ ਚੰਡੀਗੜ, ਜਾਗੀਰ ਸਿੰਘ , ਇੰਦਰ ਸਿੰਘ, ਦਿਲਵਾਰ ਸਿੰਘ, ਦਲਰਾਜ ਦੇ ਇਲਾਵਾ ਟਰੱਕ ਯੂਨੀਅਨ ਜ਼ੀਰੇ ਦੇ ਪ੍ਰਧਾਨ ਹਰੀਸ਼ ਜੈਨ, ਪ੍ਰਧਾਨ ਜਸਵੀਰ ਸਿੰਘ ਬੰਬ, ਪ੍ਰਧਾਨ ਨਿਸ਼ਾਨ ਸਿੰਘ, ਪ੍ਰਧਾਨ ਗੁਰਨਾਮ ਸਿੰਘ , ਪ੍ਰਧਾਨ ਰਵਿੰੰਦਰ ਰੂਬੀ ਘੋੜਾ ਟਰਾਲਾ ਜ਼ੀਰਾ, ਬਲਵਿੰੰਦਰ ਸਿੰਘ, ਜਸਵਿੰਦਰ ਸਿੰਘ, ਅਮਰੀਕ ਸਿੰਘ , ਸੰਜੀਵ ਬੰੰਟੀ, ਪਵਨ ਕੁਮਾਰ ਆਦਿ ਮੌਜੂਦ ਸਨ । ਸਮੂਹ ਟਰੱਕ ਉਪਰੇਟਰਾਂ ਨੇ ਸਾਝੇ ਤੌਰ ਉੱਤੇ ਟਰੱਕ ਯੂਨੀਅਨ ਦੀ ਸੁਖ ਸ਼ਾਂਤੀ ਦੀ ਅਰਦਾਸ ਕੀਤੀ ।