ਬੀ ਕੇ ਯੂ ਸਿੱਧੂਪੁਰ ਦਾ ਧਰਨਾ 18ਵੇਂ ਦਿਨ ’ਚ ਦਾਖਲ, 25 ਨੂੰ ਪੰਜਾਬ ਬੰਦ ਦਾ ਦਿੱਤਾ ਸੱਦਾ : ਯਾਤਰੀ

0
153

ਬਠਿੰਡਾ ਰਾਜ ਕੁਮਾਰ
ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰਾ ਵੱਲੋਂ ਡੀ ਸੀ ਦਫਤਰ ਅੱਗੇ ਲਗਾਇਆ ਅਣਮਿਥੇ ਸਮੇਂ ਦਾ ਧਰਨਾ ਅੱਜ 18ੇਂ ਦਿਨ ਵਿੱਚ ਸ਼ਾਮਲ ਹੋ ਗਿਆ । ਕਿਸਾਨ ਆਗੂ ਰੇਸ਼ਮ ਸਿੰਘ ਯਾਤਰੀ, ਭੋਲਾ ਸਿੰਘ ਕੋਟੜਾ ਨੇ ਦੱਸਿਆ ਕਿ ਜ਼ਿਲਾ ਪ੍ਰਸ਼ਾਸਨ ਦੇ ਬੂਹੇ ਤੇ ਬੈਠਿਆਂ ਨੂੰ ਅੱਜ 18 ਦਿਨ ਹੋ ਗਏ ਹਨ ਬੜੇ ਦੁੱਖ ਦੀ ਗੱਲ ਹੈ ਕਿ ਪ੍ਰਸ਼ਾਸਨ ਉਨਾਂ ਦੀ ਗੱਲ ਸੁਨਣ ਨੂੰ ਤਿਆਰ ਨਹੀਂ । ਕਿਸਾਨ ਆਗੂਆਂ ਨੇ ਕਿਹਾ ਕਿ ਅੱਜ 20 ਸਤੰਬਰ ਨੂੰ ਜ਼ਿਲੇ ਦੀ ਭਰਵੀਂ ਮੀਟਿੰਗ ਕਰਕੇ ਅਗਲੇ ਸਖਤ ਐਕਸ਼ਨ ਦਾ ਐਲਾਨ ਕੀਤਾ ਜਾਵੇਗਾ ਅਤੇ ਸਾਰੇ ਜਿਲਾ ਹੈਡ ਕੁਆਟਰਾਂ ਤੇ ਸਰਕਾਰ ਅਤੇ ਪ੍ਰਸ਼ਾਸਨ ਦੀਆਂ ਅਰਥੀਆਂ ਫੂਕੀਆਂ ਜਾਣਗੀਆਂ । ਆਗੂਆਂ ਨੇ ਕਿਹਾ ਕਿ 25 ਸਤੰਬਰ ਨੂੰ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਹੈ ਜਿਸ ਵਿੱਚ ਆੜਤੀਆਂ,ਮਜ਼ਦੂਰਾਂ ਤੇ ਹੋਰ ਵਰਗ ਨੂੰ ਇੱਕ ਪਲੇਟ ਫਾਰਮ ਤੇ ਇੱਕਠਾ ਕਰਨਾ ਹੈ । ਇਸ ਮੌਕੇ ਕਿਸਾਨ ਆਗੂ ਬਲਰਾਜ ਸਿੰਘ ਮੰਡੀ ਕਲਾਂ, ਰਾਮ ਸਿੰਘ ਦਿਉਣ, ਰੂਪ ਸਿੰਘ ਕੋਟਸ਼ਮੀਰ ਤੋਂ ਇਲਾਵਾ ਹੋਰ ਆਗੂ ਸ਼ਾਮਲ ਸਨ ।