ਬੀਬੀ ਵਨਿੰਦਰ ਕੌਰ ਲੂੰਬਾ ਹੀ ਬਣੇ ਰਹਿਣਗੇ ਹਲਕਾ ਸ਼ੁਤਰਾਣਾ ਦੇ ਇੰਚਾਰਜ : ਮਜੀਠੀਆ

0
210

ਪਾਤੜਾਂ ਜਸਵਿੰਦਰ ਜਿਉਣਪੁਰਾ
ਪਿਛਲੇ ਕਾਫ਼ੀ ਦਿਨਾਂ ਤੋਂ ਵੱਖ-ਵੱਖ ਪਾਰਟੀ ਆਗੂਆਂ ਦੇ ਦਿਲਾਂ ਅੰਦਰ ਸ਼੍ਰੋਮਣੀ ਅਕਾਲੀ ਦਲ ਹਲਕਾ ਸ਼ੁਤਰਾਣਾ ਦੇ ਇੰਚਾਰਜ ਵਜੋਂ ਭਰਮ ਭੁਲੇਖੇ ਪਏ ਹੋਏ ਸਨ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਹਲਕਾ ਸ਼ੁਤਰਾਣਾ ਦੀ ਇੰਚਾਰਜ ਵਜੋਂ ਕਮਾਨ ਕੌਣ ਸੰਭਾਲੇਗਾ । ਪ੍ਰੰਤੂ ਹੁਣ ਬਿਕਰਮਜੀਤ ਸਿੰਘ ਮਜੀਠੀਆ ਨੇ ਆਪ ਆ ਕੇ ਬੀਬੀ ਵਨਿੰਦਰ ਕੌਰ ਲੂੰਬਾ ਨੂੰ ਹਲਕਾ ਸ਼ੁਤਰਾਣਾ ਦੇ ਇੰਚਾਰਜ ਵਜੋਂ ਨਿਯੁਕਤ ਕਰ ਦਿੱਤਾ ਹੈ । ਜ਼ਿਲ੍ਹਾ ਯੋਜਨਾ ਬੋਰਡ ਦੇ ਸਾਬਕਾ ਚੇਅਰਮੈਨ ਮਹਿੰਦਰ ਸਿੰਘ ਲਾਲਵਾ ਅਤੇ ਸਾਥੀਆਂ ਵੱਲੋਂ ਵੀ ਕਾਫ਼ੀ ਸਮੇਂ ਤੋਂ ਬੀਬੀ ਵਨਿੰਦਰ ਕੌਰ ਲੂੰਬਾ ਨੂੰ ਹੀ ਹਲਕਾ ਸ਼ੁਤਰਾਣਾ ਦੇ ਇੰਚਾਰਜ ਲਾਏ ਜਾਣ ਦੀ ਮੰਗ ਕੀਤੀ ਜਾ ਰਹੀ ਸੀ। ਗੱਲਬਾਤ ਕਰਦਿਆਂ ਜ਼ਿਲ੍ਹਾ ਯੋਜਨਾ ਬੋਰਡ ਦੇ ਸਾਬਕਾ ਚੇਅਰਮੈਨ ਮਹਿੰਦਰ ਸਿੰਘ ਲਾਲਵਾ ਨੇ ਕਿਹਾ ਕਿ ਬੀਬੀ ਵਨਿੰਦਰ ਕੌਰ ਲੂੰਬਾ ਹੀ ਇਕ ਸਾਫ ਸੁਥਰੇ ਅਕਸ਼ ਵਾਲੇ ਅਜਿਹੇ ਆਗੂ ਹਨ ਜਿਨ੍ਹਾਂ ਨੂੰ ਹਲਕਾ ਸ਼ੁਤਰਾਣਾ ਦੇ ਵੋਟਰ 2022 ਵਿੱਚ ਇੱਕ ਵਾਰ ਫੇਰ ਵਿਧਾਇਕ ਵਜੋਂ ਵੇਖਣਾ ਚਾਹੁੰਦੇ ਹਨ ਅਤੇ ਹੁਣ ਬੀਬੀ ਵਨਿੰਦਰ ਕੌਰ ਲੂੰਬਾ ਹੀ ਹਲਕਾ ਸ਼ਤਰਾਣਾ ਦੇ ਇੰਚਾਰਜ ਵਜੋਂ ਸੇਵਾ ਕਰਨਗੇ । ਇਸ ਮੌਕੇ ਸੁਖਵਿੰਦਰ ਸਿੰਘ ਬਰਾਸ ਸਾਬਕਾ ਚੇਅਰਮੈਨ ਬਲਾਕਸੰਮਤੀ ਪਾਤੜਾਂ ਗੋਬਿੰਦ ਸਿੰਘ ਵਿਰਦੀ ਸ਼ਹਿਰੀ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਬਿੱਟੂ ਘੱਗਾ ਐਸ ਓ ਆਈ ਪ੍ਰਧਾਨ ਹਲਕਾ ਸ਼ੁਤਰਾਣਾ ਤਰਲੋਕ ਸਿੰਘ ਚੁਪਕੀ ਰਣਜੀਤ ਸਿੰਘ ਸਾਹੀ ਸ਼ਹਿਰੀ ਪ੍ਰਧਾਨ ਘੱਗਾ ਗੁਰਵਿੰਦਰ ਸਿੰਘ ਭੰਗੂ ਕਿਸਨ ਸਿੰਘ ਦੁਗਾਲ ਸੁਖਦੇਵ ਸਿੰਘ ਗੱਜਣ ਸਿੰਘ ਸਿਮਰਨਜੀਤ ਸਿੰਘ ਮੋਹਾਲੀ ਹਾਜ਼ਰ ਸਨ ।