ਬੀਬਾ ਬਾਦਲ ਦੇ ਧੰਨਵਾਦੀ ਦੋਰੇ ਸਮੇਂ ਸ਼ਹਿਰੀ ਪ੍ਰਧਾਨ ਨਿਰਾਸ਼ਾ ਕਾਰਨ ਰਹੇ ਗੈਰ-ਹਾਜ਼ਰ

0
174

ਬਰੇਟਾ ਰੀਤਵਾਲ
ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਅੱਜ ਬਰੇਟਾ ਵਿਖੇ ਧੰਨਵਾਦੀ ਦੋਰਾ ਕੀਤਾ । ਇਸ ਦੌਰਾਨ ਉਨ੍ਹਾਂ ਨੇ ਇੱਥੋ ਦੇ ਪੀਰਖਾਨਾ ਮੰਦਿਰ ਧਰਮਸ਼ਾਲਾ ਵਿਖੇ ਲੋਕਾਂ ਦੇ ਇੱਕਠ ਨੂੰ ਸੰਬੋਧਨ ਕਰਦੇ ਹੋਏ ਬਰੇਟਾ ਦੇ ਲੋਕਾਂ ਦਾ ਧੰਨਵਾਦ ਕੀਤਾ ਅਤੇ (ਪੀਰਖਾਨੇ) ਸ਼ੈਡ ਦੀ ਛੱਤ ਲਈ 25 ਲੱਖ ਰੁਪਏ ਦਾ ਚੈੱਕ ਦੇਣ ਦਾ ਐਲਾਨ ਕੀਤਾ । ਅੰਡਰ ਬਿ੍ਰਜ/ਓਵਰ ਬਿ੍ਰਜ ਦੀ ਮੰਗ ਬਾਰੇ ਉਨ੍ਹਾਂ ਅੱਜ ਫੇਰ ਇੱਕ ਵਾਰ ਪਹਿਲਾਂ ਦੀ ਤਰਾਂ੍ਹ ਕਹਿ ਕੇ ਪੱਲਾ ਛੁਡਵਾ ਲਿਆ ਕਿ ਇਸ ਬਾਰੇ ਮੇਰੇ ਧਿਆਨ ‘ਚ ਹੈ ਤੇ ਜਲਦੀ ਹੀ ਇਹ ਮੰਗ ਪੂਰੀ ਹੋ ਜਾਵੇਗੀ । ਇਸ ਦੋਰੇ ਸਮੇਂ ਬੀਬੀ ਬਾਦਲ ਵਾਰਡ ਨੰਬਰ 6 ਦੇ ਕੌਸਲਰ ਤੇ ਪਾਰਟੀ ਦੇ ਸਰਗਰਮ ਆਗੂ ਸ਼ੁਮੇਸ਼ ਬਾਲੀ ਦੇ ਗ੍ਰਹਿ ਵਿਖੇ ਉਨ੍ਹਾਂ ਦੇ ਪਿਤਾ ਧਰਮਪਾਲ ਬਾਲੀ ਜੋ ਪਿਛਲੇ ਕੁਝ ਦਿਨ ਪਹਿਲਾਂ ਸਵਰਗ ਸੁਧਾਰ ਗਏ ਸਨ ਦੇ ਪਰਿਵਾਰ ਨਾਲ ਦੱੁਖ ਸਾਂਝਾ ਕਰਨ ਲਈ ਪੁੱਜੇ । ਇਸ ਸਮੇਂ ਕੁਝ ਲੋਕਾਂ ‘ਚ ਇਹ ਵੀ ਚਰਚਾ ਸੀ ਕਿ ਪਿਛਲੇ ਦਿਨੀਂ ਇੱਥੇ ਇੱਕੋ ਜਮਾਤ (12ਵੀਂ) ਦੇ ਵਿਦਿਆਰਥੀਆਂ ਦੀ ਅਚਾਨਕ ਨਹਿਰ ਚ ਡੁੱਬ ਜਾਣ ਕਾਰਨ ਹੋਈ ਮੌਤ ਤੇ ਦੁੱਖੀ ਪਰਿਵਾਰਾਂ ਨਾਲ ਵੀ ਬੀਬੀ ਬਾਦਲ ਦਾ ਦੱੁਖ ਸਾਂਝਾ ਕਰਨਾ ਬਣਦਾ ਸੀ ਪਰ ਸ਼ਾਇਦ ਉਹ ਪਾਰਟੀ ਨਾਲ ਸਬੰਧਿਤ ਨਾ ਹੋਣ ਕਾਰਨ ਉਨ੍ਹਾਂ ਦੇ ਘਰ ਨਹੀਂ ਪੁੱਜੇ ਹੋਣਗੇ । ਵਰਨਣਯੋਗ ਹੈ ਕਿ ਅੱਜ ਇਸ ਦੋਰੇ ਸਮੇਂ ਪਾਰਟੀ ਨਾਲ ਸਬੰਧਿਤ ਸ਼ਹਿਰੀ ਪ੍ਰਧਾਨ ਕੌਸਲਰ ਸਿੰਕਦਰ ਸਿੰਘ ਅਤੇ ਵਰਿੰਦਰ ਕੁਮਾਰ ਤੇ ਸ਼ਹਿਰ ਦੇ ਆਗੂਆਂ ਤੋਂ ਇਲਾਵਾ ਭਾਜਪਾ ਦੇ ਕੁਝ ਆਗੂ ਵੀ ਗੈਰ ਹਾਜ਼ਰ ਰਹੇ । ਸ਼ਹਿਰੀ ਪ੍ਰਧਾਨ ਸਿੰਕਦਰ ਸਿੰਘ ਨੇ ਕਿਹਾ ਕਿ ਸਾਡੀ ਸ਼ਹਿਰੀ ਆਗੂਆਂ ਦੀ ਪੁੱਛ ਗਿੱਛ ਨਾ ਕਰਨ ਤੇ ਅਤੇ ਕੁਝ ਬਾਹਰਲੇ ਪਿੰਡਾਂ ਵਾਲੇ ਅਗੂਆਂ ਦੀ ਪੁੱਛ ਗਿੱਛ ਹੋਣ ਕਾਰਨ ਅਸੀਂ ਇਸ ਪ੍ਰੋਗਰਾਮ ਤੋਂ ਦੂਰੀ ਬਣਾਈ ਹੈ ,ਕਿਉਕਿ ਚੋਣਾਂ ਸਮੇਂ ਸ਼ਹਿਰੀ ਵੋਟਾਂ ਵਧਾਉਣ ‘ਚ ਸਾਡਾ ਪੂਰਾ ਯੋਗਦਾਨ ਰਿਹਾ ਹੈ । ਉਨ੍ਹਾਂ ਕਿਹਾ ਜੇਕਰ ਸਾਡੀ ਪੁੱਛ ਗਿੱਛ ਨਹੀਂ ਹੋਵੇਗੀ ਤਾਂ ਅਸੀ ਹਰ ਪ੍ਰੋਗਰਾਮ ‘ਚ ਗੈਰ ਹਾਜ਼ਰ ਰਿਹਾਗੇ । ਪੋ੍ਰਗਰਾਮ ਦੌਰਾਨ ਆਮ ਲੋਕਾਂ ‘ਚ ਇਸ ਗੱਲ ਦੀ ਵੀ ਘੁਸਰ ਮੁਸਰ ਚਲਦੀ ਰਹੀ ਕਿ ਇਸ ਨਾਲੋਂ ਤਾਂ ਸੰਗਰੂਰ ਵਾਲਾ ਐਮ.ਪੀ, ਭਗਵੰਤ ਮਾਨ ਬਹੁਤ ਚੰਗਾ ਹੈ ਜਿਹੜਾ ਆਮ ਲੋਕਾਂ ਨਾਲ ਆਮ ਲੋਕਾਂ ਵਾਂਗ ਹੀ ਮਿਲਦਾ ਹੈ । ਉਨ੍ਹਾਂ ਕਿਹਾ ਕਿ ਚੋਣਾਂ ਤੋਂ ਪਹਿਲਾਂ ਵੋਟਾਂ ਲੈਣ ਲਈ ਇਹ ਵੀ ਆਮ ਲੋਕਾਂ ਨਾਲ ਸੈਲਫੀਆਂ ਖਿਚਵਾਉਣ ਦਾ ਢੌਂਗ ਕਰਦੇ ਰਹੇ ।