ਬਿ੍ਰਟੇਨ ਦੀ 178 ਸਾਲ ਪੁਰਾਣੀ ਕੰਪਨੀ ‘ਥਾਮਸ ਕੁੱਕ’ ਹੋਈ ਬੰਦ

0
227

ਲੰਡਨ – ਆਵਾਜ਼ ਬਿੳੂਰੋ
ਬਿ੍ਰਟੇਨ ਦੀ 178 ਸਾਲ ਪੁਰਾਣੀ ਟ੍ਰੈਵਲ ਕੰਪਨੀ ਥਾਮਸ ਕੁੱਕ ਐਤਵਾਰ ਦੀ ਰਾਤ ਬੰਦ ਹੋ ਗਈ ਹੈ।। ਆਰਥਿਕ ਸੰਕਟ ਦਾ ਸਾਹਮਣਾ ਕਰ ਰਹੀ ਕੰਪਨੀ ਨੇ ਨਿੱਜੀ ਨਿਵੇਸ਼ਕਾਂ ਅਤੇ ਸਰਕਾਰ ਕੋਲੋਂ ਬੇਲਆਊਟ ਪੈਕੇਜ ਹਾਸਲ ਕਰਨ ‘ਚ ਅਸਫਲਤਾ ਮਿਲਣ ਤੋਂ ਬਾਅਦ ਕਿਹਾ ਕਿ ਤੁਰੰਤ ਪ੍ਰਭਾਵ ਨਾਲ ਕੰਪਨੀ ਨੇ ਆਪਣੇ ਕਾਰੋਬਾਰ ਨੂੰ ਬੰਦ ਕਰਨ ਦਾ ਫੈਸਲਾ ਕੀਤਾ ਹੈ। ਇਸ ਦੇ ਨਾਲ ਹੀ ਕੰਪਨੀ ਨੇ ਆਪਣੀਆਂ ਸਾਰੀਆਂ ਫਲਾਈਟ ਬੁਕਿੰਗ, ਹਾਲੀਡੇਜ਼ ਨੂੰ ਵੀ ਰੱਦ ਕਰਨ ਦਾ ਐਲਾਨ ਕਰ ਦਿੱਤਾ ਹੈ। ਕੰਪਨੀ ਨੇ ਦੁਨੀਆ ਭਰ ‘ਚ ਆਪਣੇ ਗਾਹਕਾਂ ਦੀ ਸਹਾਇਤਾ ਲਈ +441753330330 ਨੰਬਰ ਜਾਰੀ ਕੀਤਾ ਹੈ। ਕੰਪਨੀ ਦੇ ਬੰਦ ਹੋਣ ਨਾਲ ਨਾ ਸਿਰਫ ਕਰਮਚਾਰੀ ਸਗੋਂ ਗਾਹਕ, ਸਪਲਾਇਰ ਅਤੇ ਕੰਪਨੀ ਦੇ ਪਾਰਟਨਰ ਵੀ ਪ੍ਰਭਾਵਿਤ ਹੋਣਗੇ। ਇਸ ਲਈ ਥਾਮਸ ਕੁੱਕ ਦੇ ਚੀਫ ਐਗਜ਼ੀਕਿਊਟਿਵ ਪੀਟਰ ਫੈਂਕਹਾਜਰ ਨੇ ਗਾਹਕਾਂ, ਸਪਲਾਇਰਾਂ, ਕਰਮਚਾਰੀਆਂ ਅਤੇ ਸਾਂਝੇਦਾਰਾਂ ਤੋਂ ਮੁਆਫੀ ਮੰਗੀ ਹੈ। ਕੰਪਨੀ ਦੇ ਅਚਾਨਕ ਬੰਦ ਹੋਣ ਕਾਰਨ ਛੁੱਟੀਆਂ ਮਨਾਉਣ ਲਈ ਆਪਣੇ ਘਰਾਂ ‘ਚੋਂ ਨਿਕਲੇ ਕਰੀਬ 1.50 ਲੱਖ ਲੋਕ ਫਸ ਗਏ ਹਨ। ਇਸ ਤੋਂ ਇਲਾਵਾ ਦੁਨੀਆਭਰ ‘ਚ ਕੰਪਨੀ ਦੇ 22 ਹਜ਼ਾਰ ਕਰਮਚਾਰੀ ਵੀ ਬੇਰੋਜ਼ਗਾਰ ਹੋ ਗਏ ਹਨ। ਇਨ੍ਹਾਂ ‘ਚ 9,000 ਕਰਮਚਾਰੀ ਬਿ੍ਰਟੇਨ ‘ਚ ਹਨ। ਕੰਪਨੀ ਨੇ ਸ਼ੁੱਕਰਵਾਰ ਨੂੰ ਕਿਹਾ ਸੀ ਕਿ ਕਾਰੋਬਾਰ ਜਾਰੀ ਰੱਖਣ ਲਈ ਉਸਨੂੰ 25 ਕਰੋੜ ਅਮਰੀਕੀ ਡਾਲਰ ਦੀ ਜ਼ਰੂਰਤ ਹੈ, ਜਦੋਂਕਿ ਪਿਛਲੇ ਮਹੀਨੇ ਕੰਪਨੀ 90 ਕਰੋੜ ਪਾਊਂਡ ਹਾਸਲ ਕਰਨ ‘ਚ ਕਾਮਯਾਬ ਰਹੀ ਸੀ। ਨਿੱਜੀ ਨਿਵੇਸ਼ ਇਕੱਠਾ ਕਰਨ ‘ਚ ਨਾਕਾਮਯਾਬ ਰਹੀ ਕੰਪਨੀ ਨੂੰ ਸਰਕਾਰ ਦੀ ਸਹਾਇਤਾ ਨਾਲ ਹੀ ਬਚਾਇਆ ਜਾ ਸਕਦਾ ਸੀ। ਥਾਮਸ ਕੁੱਕ ਨੇ 1841 ‘ਚ ਟ੍ਰੈਵਲ ਕਾਰੋਬਾਰ ‘ਚ ਕਦਮ ਰੱਖਦੇ ਹੋਏ ਕੰਪਨੀ ਦੀ ਸਥਾਪਨਾ ਕੀਤੀ ਸੀ।
ਉਹ ਬਿਟ੍ਰੇਨ ਦੇ ਸ਼ਹਿਰਾਂ ਵਿਚਕਾਰ ਟੇਂਪਰੇਂਸ ਸਪਾਰਟਸ ਨੂੰ ਟ੍ਰੇਨ ਦੇ ਜ਼ਰੀਏ ਪਹੁੰਚਾਉਂਦਾ ਸੀ। ਜਲਦੀ ਹੀ ਕੰਪਨੀ ਨੇ ਵਿਦੇਸ਼ੀ ਟਿ੍ਰਪ ਵੀ ਕਰਵਾਉਣੇ ਸ਼ੁਰੂ ਕਰ ਦਿੱਤੇ। 1855 ‘ਚ ਕੰਪਨੀ ਅਜਿਹੀ ਪਹਿਲੀ ਆਪਰੇਟਰ ਬਣੀ ਜਿਹੜੀ ਬਿ੍ਰਟਿਸ਼ ਯਾਤਰੀਆਂ ਨੂੰ ਐਸਕਾਰਟ ਟਿ੍ਰਪ ‘ਤੇ ਯੂਰਪੀ ਦੇਸ਼ਾਂ ‘ਚ ਲੈ ਕੇ ਜਾਂਦੀ ਸੀ। ਇਸ ਤੋਂ ਬਾਅਦ 1866 ‘ਚ ਕੰਪਨੀ ਅਮਰੀਕਾ ਟਿ੍ਰਪ ਸਰਵਿਸ ਦੇਣ ਲੱਗੀ ਅਤੇ 1872 ‘ਚ ਪੂਰੀ ਦੁਨੀਆ ‘ਚ ਟੂਰ ਸਰਵਿਸ ਦੇਣ ਲੱਗੀ।
ਭਾਰਤ ‘ਚ ਇਸ ਦਾ ਅਸਰ
ਥਾਮਸ ਕੁੱਕ ਇੰਡੀਆ ਵਲੋਂ ਸ਼ਨੀਵਾਰ ਨੂੰ ਕਿਹਾ ਗਿਆ ਕਿ ਉਹ ਬਿ੍ਰਟੇਨ ਬੇਸਡ ਥਾਮਸ ਕੁੱਕ ਪੀ.ਐਲ.ਸੀ. ਨਾਲ ਸੰਬੰਧਿਤ ਨਹੀਂ ਹੈ। ਕੰਪਨੀ ਨੇ ਜ਼ੋਰ ਦੇ ਕੇ ਕਿਹਾ ਹੈ ਕਿ ਥਾਮਸ ਕੁੱਕ ਇੰਡੀਆ ਪੂਰੀ ਤਰ੍ਹਾਂ ਨਾਲ ਵੱਖਰੀ ਏਂਟਿਟੀ ਹੈ , ਜਿਸਦੀ ਮਾਲਕੀ ਕੈਨੇਡਾ ਦੀ ਫੇਅਰਫੈਕਸ ਫਾਇਨਾਂਸ਼ਿਅਲ ਹੋਲਡਿੰਗਸ ਕੋਲ ਹੈ। ਬਿ੍ਰਟੇਨ ਦੀ ਕੰਪਨੀ ਥਾਮਸ ਕੁੱਕ ਪੀ.ਐਲ.ਸੀ. ਦੇ ਬੰਦ ਹੋਣ ਦਾ ਭਾਰਤੀ ਕੰਪਨੀ ‘ਤੇ ਅਸਰ ਨਹੀਂ ਹੋਵੇਗਾ। ਜ਼ਿਕਰਯੋਗ ਹੈ ਕਿ 2012 ‘ਚ ਥਾਮਸ ਕੁੱਕ ਯੂ.ਕੇ. ਨੇ ਥਾਮਸ ਕੁੱਕ ਇੰਡੀਆ ਦੀ ਹਿੱਸੇਦਾਰੀ ਫੇਅਰਫੈਕਸ ਨੂੰ ਵੇਚ ਦਿੱਤੀ ਸੀ।