ਬਾਬਾ ਬਲਬੀਰ ਸਿੰਘ ਦੇ ਨਿਰਦੇਸ਼ਾਂ ‘ਤੇ ਬੁੱਢਾ ਦਲ ਨੇ ਵੀ ਲੰਗਰ ਦੀ ਸੇਵਾ ਆਰੰਭੀ

0
293

ਤਲਵੰਡੀ ਸਾਬੋ J ਸਿੱਧੂ
ਕੋਰੋਨਾ ਨੂੰ ਲੈ ਕੇ ਸੂਬੇ ਅੰਦਰ ਬੀਤੇ ਦਿਨਾਂ ਤੋਂ ਚੱਲ ਰਹੇ ਕਰਫਿਊ ਦਰਮਿਆਨ ਲੋੜਵੰਦ ਲੋਕਾਂ ਨੂੰ ਖਾਣੇ ਅਤੇ ਹੋਰ ਵਸਤੂਆਂ ਦੀਆਂ ਆ ਰਹੀਆਂ ਮੁਸ਼ਕਿਲਾਂ ਨੂੰ ਦੇਖਦਿਆਂ ਜਿੱਥੇ ਸਮਾਜ ਸੇਵੀ ਸੰਸਥਾਵਾਂ ਪਿਛਲੇ ਦਿਨਾਂ ਤੋਂ ਬਣਦਾ ਯੋਗਦਾਨ ਪਾ ਰਹੀਆਂ ਹਨ ਉੱਥੇ ਧਾਰਮਿਕ ਜਥੇਬੰਦੀਆਂ ਵੀ ਪਿੱਛੇ ਨਹੀ।ਇਸੇ ਲੜੀ ਵਿੱਚ ਹੁਣ ਨਿਹੰਗ ਸਿੰਘਾਂ ਦੀ ਸਿਰਮੌਰ ਜਥੇਬੰਦੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ (੯੬ ਕ੍ਰੋੜੀ) ਵੱਲੋਂ ਵੀ ਦਲ ਦੇ ਮੁਖੀ ਸਿੰਘ ਸਾਹਿਬ ਬਾਬਾ ਬਲਬੀਰ ਸਿੰਘ ਦੇ ਨਿਰਦੇਸ਼ਾਂ ਤੇ ਹਲਕੇ ਅੰਦਰ ਲੰਗਰ ਦੀ ਸੇਵਾ ਆਰੰਭ ਦਿੱਤੀ ਹੈ।    ਅੱਜ ਬੁੱਢਾ ਦਲ ਦੇ ਆਗੂਆਂ ਬਾਬਾ ਅਰਜੁਨਦੇਵ ਸਿੰਘ ਸ਼ਿਵਜੀ ਮੁੱਖ ਸੇਵਾਦਾਰ ਗੁ:ਬੇਰ ਸਾਹਿਬ ਦੇਗਸਰ,ਬਾਬਾ ਜੱਸਾ ਸਿੰਘ ਤਲਵੰਡੀ ਸਾਬੋ,ਬਾਬਾ ਮੇਜਰ ਸਿੰਘ ਮੁਖਤਿਆਰ ਏ ਆਮ,ਭਾਈ ਸੁਖਮੰਦਿਰ ਸਿੰਘ ਮੋਰ ਦੀ ਅਗਵਾਈ ਵਿੱਚ ਰਵਾਨਾ ਹੋਏ ਲੰਗਰ ਨਾਲ ਹਲਕੇ ਵਿੱਚ ਸਥਿੱਤ ਰਿਫਾਇੰਨਰੀ ਦੇ ਬਾਹਰ ਕਈ ਦਿਨਾਂ ਤੋਂ ਫਸੇ ਖੜੇ ਟਰੱਕ ਡਰਾਈਵਰਾਂ ਨੂੰ ਲੰਗਰ ਪਹੁੰਚਾਇਆ ਗਿਆ।ਇਸ ਮੌਕੇ ਬਾਬਾ ਜੱਸਾ ਸਿੰਘ ਨੇ ਦੱਸਿਆ ਕਿ ਬਾਬਾ ਬਲਬੀਰ ਸਿੰਘ ਦੇ ਹੁਕਮਾਂ ਤੇ ਅੰਮ੍ਰਿਤਸਰ ਸਾਹਿਬ,ਫਤਿਹਗੜ ਸਾਹਿਬ,ਪਟਿਆਲਾ,ਲੱਖੀ ਜੰਗਲ ਸਾਹਿਬ ਤੋਂ ਲੋੜਵੰਦਾਂ ਤੇ ਪ੍ਰਸ਼ਾਸਨ ਲਈ ਲੰਗਰ ਚਲਾਇਆ ਜਾ ਰਿਹਾ ਹੈ ਤੇ ਅੱਜ ਤੋਂ ਦਮਦਮਾ ਸਾਹਿਬ ਤੋਂ ਵੀ ਲੰਗਰ ਦੀ ਸੇਵਾ ਸ਼ੁਰੂ ਕਰ ਦਿੱਤੀ ਗਈ ਹੈ।ਬਾਬਾ ਸ਼ਿਵਜੀ ਨੇ ਕਿਹਾ ਕਿ ਹਲਕਾ ਤਲਵੰਡੀ ਸਾਬੋ ਵਿਖੇ ਕਿਸੇ ਨੂੰ ਵੀ ਭੁੱਖਾ ਨਹੀ ਸੌਣ ਦਿੱਤਾ ਜਾਵੇਗਾ ਬੁੱਢਾ ਦਲ ਆਪਣਾ ਬਣਦਾ ਫਰਜ ਨਿਭਾ ਕੇ ਹਰ ਇੱਕ ਤੱਕ ਲੰਗਰ ਪਹੁੰਚਾਵੇਗਾ।ਉਨਾਂ ਕਿਹਾ ਕਿ ਪੁਲਿਸ ਪ੍ਰਸ਼ਾਸਨ ਨਾਲ ਵੀ ਲਗਾਤਾਰ ਰਾਬਤਾ ਰੱਖਿਆ ਜਾ ਰਿਹਾ ਹੈ ਤੇ ਉਨਾਂ ਨੂੰ ਵੀ ਜਿੱਥੇ ਲੰਗਰ ਜਾਂ ਕਿਸੇ ਹੋਰ ਸਹਾਇਤਾ ਦੀ ਲੋੜ ਹੋਵੇਗੀ ਪਹੁੰਚਾਈ ਜਾਵੇਗੀ।