ਬਾਕਸਿੰਗ ਚੈਂਪੀਅਨਸ਼ਿਪ ’ਚ ਖੰਨਾ ਦੇ ਬੱਚਿਆਂ ਨੇ ਪ੍ਰਾਪਤ ਕੀਤੀਆਂ ਪੁਜ਼ੀਸ਼ਨਾਂ

0
254

ਖੰਨਾ – ਕੇ ਐਲ ਸਹਿਗਲ
ਮਿਸ਼ਨ ਤੰਦਰੁਸਤ ਪੰਜਾਬ ਤਹਿਤ ਜ਼ਿਲ੍ਹਾ ਲੁਧਿਆਣਾ ਦੀ ਬਾਕਸਿੰਗ ਚੈਂਪੀਅਨਸ਼ਿਪ ਅੰਡਰ-18 ਜੋ ਕਿ ਸ਼ਾਹੀ ਸਪੋਰਟਸ ਸੈਂਟਰ ਸਮਰਾਲਾ ਵਿਖੇ ਹੋਈ, ਇਨ੍ਹਾਂ ਮੁਕਾਬਲਿਆਂ ’ਚ ਖੰਨਾ ਬਾਕਸਿੰਗ ਨਰੇਸ਼ ਚੰਦਰ ਸਟੇਡੀਅਮ ਵੈਲਫੇਅਰ ਕਲੱਬ ਦੇ ਮੁੱਕੇਬਾਜ਼ਾਂ ਨੇ ਵਧੀਆ ਪ੍ਰਰਦਰਸ਼ਨ ਕਰਦੇ ਹੋਏ 10 ਮੈਡਲ ਆਪਣੇ ਨਾਮ ਕੀਤੇ। ਇਸ ਉਪਰੰਤ ਆਏ ਖਿਡਾਰੀਆਂ ਦੀ ਹੌਂਸਲਾ ਅਫ਼ਜਾਈ ਕਰਦਿਆਂ ਅੰਤਰ ਰਾਸ਼ਟਰੀ ਖਿਡਾਰੀ ਅਤੇ ਮੌਜੂਦਾ ਐਸ. ਪੀ. ਫਤਿਹਗੜ੍ਹ ਸਾਹਿਬ ਹਰਪਾਲ ਸਿੰਘ ਨੇ ਜਿੱਤ ਕੇ ਆਏ ਖਿਡਾਰੀਆਂ ਨੂੰ ਸਨਮਾਨਤ ਕਰਦਿਆਂ ਉਨ੍ਹਾਂ ਦੀ ਹੌਸਲਾ ਅਫ਼ਜਾਈ ਕੀਤੀ। ਇਸ ਮੌਕੇ ਅੰਤਰਰਾਸ਼ਟਰੀ ਖਿਡਾਰੀ ਅਜੀਤ ਬਖਸ਼ੀ, ਰਜਤ ਅਰੋੜਾ, ਰਵਿੰਦਰ ਸ਼ਾਹੀ, ਵਿੱਕੀ ਸ਼ਰਮਾ, ਅਮਨ ਚੌਧਰੀ, ਗੁਰਇਕਬਾਲ ਸਿੰਘ ਕਾਲੀਰਾਓ, ਸੋਮ ਨਾਥ, ਮਹੇਸ਼ ਛਾਬੜਾ, ਮਨਦੀਪ ਖੰਨਾ, ਬਲਵਿੰਦਰ ਸਿੰਘ ਆਦਿ ਹਾਜਰ ਸਨ।