ਬਲੂਮਿੰਗ ਬਡਜ਼ ਸਕੂਲ ਦੇ ਸ਼ੂਟਿੰਗ ਖਿਡਾਰੀ ਪ੍ਰੀ- ਨੈਸ਼ਨਲ ਖੇਡ ਮੁਕਾਬਲੇ ਲਈ ਕੀਤੇ ਕੁਅਲੀਫਾਈ

0
33

ਮੋਗਾ ਮੋਹਿਤ ਕੋਛੜ
ਸ਼ਹਿਰ ਦੀ ਨਾਮਵਰ ਵਿੱਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ ਵਿੱਚ ਗਰੁੱਪ ਚੇਅਰਮੈਨ ਸ੍ਰੀ ਸੰਜੀਵ ਕੁਮਾਰ ਸੈਣੀ, ਚੇਅਰਪਰਸਨ ਮੈਡਮ ਕਮਲ ਸੈਣੀ ਦੀ ਅਗਵਾਈ ਹੇਠ ਜਿੱਥੇ ਵਿਦਿਅਕ ਖੇਤਰ ਵਿੱਚ ਆਪਣੀ ਵੱਖਰੀ ਪਹਿਚਾਨ ਬਣਾਉਂਦਾ ਹੋਇਆ ਅੱਗੇ ਵੱਧਦਾ ਜਾ ਰਿਹਾ ਹੈ। ਉੱਥੇ ਹੀ ਖੇਡਾਂ ਦੇ ਖੇਤਰ ਚ ਵੀ ਕਿਸੇ ਪੱਖੋਂ ਪਿੱਛੇ ਨਹੀਂ ਹੈ, ਬੀਤੇ ਦਿਨੀ 55 ਵੀਆਂ ਰਾਇਫਲ ਸ਼ੂਟਿੰਗ ਦੀਆਂ ਰਾਜ ਪੱਧਰੀ ਖੇਡਾਂ ਜੋ ਕਿ ਮੁਹਾਲੀ ਵਿਖੇ ਹੋਈਆਂ। ਜਿਸ ਵਿੱਚ ਬੀ.ਬੀ.ਐਸ ਦੇ 5 ਖਿਡਾਰੀਆਂ ਨੇ ਹਿੱਸਾ ਲਿਆ ਅਤੇ ਸਾਰੇ ਹੀ ਖਿਡਾਰੀਆਂ ਨੇ ਵਧੀਆ ਖੇਡ ਪ੍ਰਦਰਸ਼ਨ ਕੀਤਾ ਤੇ ਖਿਡਾਰੀ ਪ੍ਰੀ ਨੈਸ਼ਨਲ ਲਈ ਚੁਣੇ ਗਏ। ਜਾਣਕਾਰੀ ਦਿੰਦੇ ਹੋਏ ਸਕੂਲ ਦੇ ਸ਼ੂਟਿੰਗ ਕੌਚ ਹਰਜੀਤ ਸਿੰਘ ਨੇ ਦੱਸਿਆ ਕਿ 5ਵੀਂ ਕਲਾਸ ਦੇ ਸਾਹਿਬ ਅਰਜੁਨ ਸਿੰਘ, 6ਵੀਂ ਕਲਾਸ ਦੇ ਯਸ਼ ਚੋਧਰੀ, 7ਵੀਂ ਕਲਾਸ ਦੇ ਹਰਕਰਨਵੀਰ ਸਿੰਘ, 8ਵੀਂ ਕਲਾਸ ਦੇ ਹਰਜਾਪ ਸਿੰਘ ਅਤੇ 9ਵੀਂ ਕਲਾਸ ਦੇ ਹਰਮਨਦੀਪ ਸਿੰਘ ਇਹ ਪ੍ਰੀ ਨੈਸ਼ਨਲ ਖੇਡਾਂ ਲਈ ਜੈਪੁਰ ਜਾਣਗੇ। ਇਹਨਾਂ ਖਿਡਾਰੀਆਂ ਨੂੰ ਚੇਅਰਪਰਸਨ ਮੈਡਮ ਕਮਲ ਸੈਣੀ, ਪਿ੍ਰੰਸੀਪਲ ਡਾ. ਹਮੀਲੀਆ ਰਾਣੀ ਨੇ ਸਾਂਝੇ ਤੌਰ ਤੇ ਸਨਮਾਨਿਤ ਕੀਤਾ ਤੇ ਭਵਿੱਖ ਵਿੱਚ ਹੋਰ ਵਧੀਆ ਪ੍ਰਦਰਸ਼ਨ
ਕਰਨ ਲਈ ਸ਼ੁਭ ਕਾਮਨਾਵਾਂ ਦਿੱਤੀਆਂ।