ਬਠਿੰਡਾ ਦੇ ਵਿਦਿਆਰਥੀ ਦੀ ਰੇਲਵੇ ਵਿਭਾਗ ’ਚ ਲੋਕੋ ਪਾਇਲਟ ਵਜੋ ਹੋਈ ਚੋਣ

0
44

ਬਠਿੰਡਾ ਗੌਰਵ ਕਾਲੜਾ
ਸਥਾਨਕ ਸਰਕਾਰੀ ਪਾਲੀਟੈਕਨਿਕ ਕਾਲਜ ਦੇ ਮਕੈਨੀਕਲ ਇੰਜੀਨੀਅਰਿੰਗ ਵਿਭਾਗ ਦੇ ਵਿਦਿਆਰਥੀ ਅਮਨਦੀਪ ਸਿੰਘ ਦੀ ਭਾਰਤੀ ਰੇਲਵੇ ਵਿਭਾਗ ਵਿੱਚ ਬਤੌਰ ਲੋਕੋ ਪਾਇਲਟ ਵਜੋ ਚੋਣ ਹੋਈ ਹੈ। ਇਹ ਜਾਣਕਾਰੀ ਕਾਲਜ ਦੇ ਪਿ੍ਰੰਸੀਪਲ ਯਾਦਵਿੰਦਰ ਸਿੰਘ ਨੇ ਸਾਂਝੀ ਕੀਤੀ।ਪਿੰ੍ਰਸੀਪਲ ਯਾਦਵਿੰਦਰ ਸਿੰਘ ਨੇ ਚੁਣੇ ਗਏ ਵਿਦਿਆਰਥੀ ਤੇ ਮਕੈਨੀਕਲ ਵਿਭਾਗ ਨੂੰ ਵਧਾਈ ਦਿੰਦਿਆਂ ਦੱਸਿਆ ਕਿ ਕਾਲਜ ਲਈ ਇਹ ਬਹੁਤ ਮਾਣ ਵਾਲੀ ਗੱਲ ਹੈ ਕਿ ਕਾਲਜ ਦੇ ਵਿਦਿਆਰਥੀ ਦੇਸ਼ ਦੇ ਨਾਮੀਂ ਸਰਕਾਰੀ ਅਦਾਰਿਆਂ ਵਿੱਚ ਆਪਣੀ ਕਾਬਲੀਅਤ ਨਾਲ ਨੌਕਰੀਆਂ ਹਾਸਲ ਕਰ ਰਹੇ ਹਨ। ਇਸ ਤੋਂ ਪਹਿਲਾਂ ਵੀ ਕਾਲਜ ਦੇ ਪਾਸ ਆਊਟ ਵਿਦਿਆਰਥੀ ਦੇਸ਼ ਦੇ ਨਾਮੀਂ ਸਰਕਾਰੀ ਤੇ ਗੈਰ ਸਰਕਾਰੀ ਅਦਾਰਿਆਂ ਵਿੱਚ ਨੌਕਰੀਆਂ ਪ੍ਰਾਪਤ ਕਰ ਚੁੱਕੇ ਹਨ। ਯਾਦਵਿੰਦਰ ਸਿੰਘ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਾਲ 2020 ’ਚ ਵੀ ਕਾਲਜ ਦੇ ਨੌਕਰੀ ਦੇ ਚਾਹਵਾਨ 105 ਵਿਦਿਆਰਥੀਆਂ ਦੀ ਪਲੇਸਮੈਂਟ ਹੋ ਚੁੱਕੀ ਹੈ। ਕਾਲਜ ਵੱਲੋਂ ਪੜਾਈ ਦੇ ਨਾਲ-ਨਾਲ ਵਿਦਿਆਰਥੀਆਂ ਦੀ ਪਲੇਸਮੈਂਟ ਵੱਲ ਉਚੇਚਾ ਧਿਆਨ ਦਿੱਤਾ ਜਾਂਦਾ ਹੈ ਤੇ ਆਖਰੀ ਸਾਲ ਦੇ ਵਿਦਿਆਰਥੀਆਂ ਦੀ ਪਲੇਸਮੈਂਟ ਲਈ ਹੁਣੇ ਤੋਂ ਹੀ ਉਪਰਾਲੇ ਸ਼ੁਰੂ ਕਰ ਦਿੱਤੇ ਹਨ ਤਾਂ ਕਿ 100 ਪ੍ਰਤੀਸ਼ਤ ਪਲੇਸਮੈਂਟ ਦਾ ਟੀਚਾ ਪ੍ਰਾਪਤ ਕੀਤਾ ਜਾ ਸਕੇ। ਇਸ ਮੌਕੇ ਮੁਖੀ ਵਿਭਾਗ ਮਕੈਨੀਕਲ ਸੋਮਨਾਥ ਸ਼ਰਮਾ ਨੇ ਦੱਸਿਆ ਕਿ ਮਕੈਨੀਕਲ ਇੰਜੀਨੀਅਰਿੰਗ ਦੇ ਨੌਕਰੀ ਦੇ ਚਾਹਵਾਨ ਹਰ ਵਿਦਿਆਰਥੀ ਪਲੇਸਮੈਂਟ ਕਰਵਾਈ ਜਾਂਦੀ ਹੈ ਅਤੇ ਵਿਦਿਆਰਥੀ ਚੰਗੇ ਅਦਾਰਿਆਂ ਵਿੱਚ ਪਲੇਸ ਹੋ ਜਾਂਦੇ ਹਨ। ਇਸ ਦੌਰਾਨ ਮਕੈਨੀਕਲ ਵਿਭਾਗ ਦੇ ਟੀਪੀਓ ਬਲਜੀਤ ਸਿੰਘ ਵਿਰਕ ਨੇ ਦੱਸਿਆ ਕਿ ਦੇਸ਼ ਦੀਆਂ ਨਾਮੀਂ ਕੰਪਨੀਆਂ ਜਿਵੇਂ ਕਿ ਸਵਰਾਜ ਇੰਜਨ ਪ੍ਰਾਈਵੇਟ ਲਿਮਟਿਡ, ਕੋਯੋ ਬੀਅਰਿੰਗ, ਮਾਰੂਤੀ ਸਜ਼ੂਕੀ ਇੰਡੀਆ ਲਿਮਟਿਡ, ਕਿ੍ਰਸ਼ਨਾ ਮਾਰੂਤੀ ਆਦਿ ਕੰਪਨੀਆਂ ਨਾਲ ਕਾਲਜ ਦਾ ਸੰਪਰਕ ਬਣਿਆ ਹੋਇਆ ਹੈ ਤੇ ਹਰ ਸਾਲ ਵਿਦਿਆਰਥੀ ਇਨਾਂ ਕੰਪਨੀਆਂ ਵਿੱਚ ਪਲੇਸ ਕਰਵਾਏ ਜਾਂਦੇ ਹਨ।