ਫੁੱਲਾਂਵਾਲ ਸਕੂਲ ਵਿਚ ਦੋ ਕਮਰੇ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਬਣਾ ਕੇ ਕੀਤੇ ਪ੍ਰਬੰਧਕਾਂ ਦੇ ਹਵਾਲੇ

0
184

ਲੁਧਿਆਣਾ ਸਰਬਜੀਤ ਸਿੰਘ ਪਨੇਸਰ
ਜਦੋਂ ਸਰਕਾਰਾਂ ਫੇਲ ਜਾਪਦੀਆਂ ਹਨ, ਤਾਂ ਲੋਕ ਆਪ ਮੁਹਾਰੇ ਉੱਠ ਖੜਦੇ ਹਨ ਅਤੇ ਸਮਾਜ ਸੇਵਾ ਕਰਦੇ ਹੋਏ ਅਜਿਹਾ ਵੀ ਕਰ ਜਾਂਦੇ ਹਨ, ਜੋ ਸਰਕਾਰਾਂ ਕਈ ਸਾਲਾਂ ਤੱਕ ਨਹੀਂ ਕਰ ਸਕਦੀਆਂ। ਅਜਿਹੀ ਹੀ ਇੱਕ ਮਿਸਾਲ ਉਸ ਵੇਲੇ ਸਾਹਮਣੇ ਆਈ ਜਦੋਂ ਇਲਾਕਾ ਵਾਸੀਆਂ ਨੇ ਇਕੱਤਰ ਹੋ ਕੇ ਸਰਕਾਰੀ ਪ੍ਰਾਇਮਰੀ ਸਕੂਲ, ਫੁਲਾਂਵਾਲ ਵਿੱਖੇ ਦੋ ਕਮਰੇ ਤਿਆਰ ਕਰਕੇ ਸਕੂਲ ਪ੍ਰਬੰਧਕਾਂ ਦੇ ਹਵਾਲੇ ਕਰ ਦਿੱਤੇ। ਇਸ ਦੌਰਾਨ ਲੋਕ ਇਨਸਾਫ ਪਾਰਟੀ ਦੇ ਮੁੱਖ ਬੁਲਾਰੇ ਅਤੇ ਵਿਧਾਨ ਸਭਾ ਹਲਕਾ ਗਿੱਲ ਦੇ ਇੰਚਾਰਜ ਗਗਨਦੀਪ ਸਿੰਘ ਸੰਨੀ ਕੈਂਥ ਅਤੇ ਉਨਾਂ ਦੇ ਪਿਤਾ ਜੀ ਹਰਬੰਸ ਸਿੰਘ ਕੈਂਥ ਸਮੇਤ ਹੋਰਨਾਂ ਦੀ ਅਹਿਮ ਭੂਮਿਕਾ ਰਹੀ। ਇਸ ਦੌਰਾਨ ਮੁੱਖ ਬੁਲਾਰੇ ਸੰਨੀ ਕੈਂਥ ਨੇ ਕਿਹਾ ਕਿ ਇਲਾਕੇ ਦੇ ਇਸ ਸਕੂਲ ਵਿੱਚ ਇਨਾਂ ਦੋ ਕਮਰਿਆਂ ਦੀ ਵਿਸ਼ੇਸ਼ ਜਰੂਰਤ ਸੀ ਅਤੇ ਇਲਾਕਾ ਵਾਸੀਆਂ ਨੇ ਆਪਣੇ ਜੇਬ ਖਰਚ ਚੋਂ ਪੈਸੇ ਇਕੱਤਰ ਕਰਕੇ ਇਹ ਦੋ ਕਮਰੇ ਬਣੇ ਕੇ ਬੱਚਿਆਂ ਦੀ ਸੁਨਿਹਰੀ ਭਵਿੱਖ ਦੀ ਕਾਮਨਾ ਕੀਤੀ ਹੈ। ਇਸ ਮੌਕੇ ਤੇ ਗੁਰਵਿੰਦਰ ਸਿੰਘ ਸ਼ਾਦ ਲੁਧਿਆਣੇ ਦੇ ਮਸ਼ਹੂਰ ਆਰਕੀਟੈਕਟ, ਦਵਿੰਦਰ ਸਿੰਘ ਚਾਵਲਾ ਮਾਲਕ ਬਸੰਤ ਸਿਟੀ, ਜਸਮਿੰਦਰ ਸਿੰਘ ਰਾਜਪਾਲ, ਹਰਬੰਸ ਸਿੰਘ ਕੈਂਥ , ਬਲਾਕ ਸੰਮਤੀ ਮੈਂਬਰ ਗੁਰਦੀਪ ਸਿੰਘ ਕਾਲਾ ਫੁੱਲਾਂਵਾਲ, ਰਘਬੀਰ ਸਿੰਘ ਪ੍ਰਧਾਨ ਗੁਰਦੁਆਰਾ ਫੁੱਲਾਂਵਾਲ, ਸੰਨੀ ਸਰਪੰਚ ਫੁੱਲਾਂਵਾਲ ਅਤੇ ਸਮੂਹ ਸਟਾਫ ਸਰਕਾਰੀ ਪ੍ਰਾਇਮਰੀ ਸਕੂਲ ਫੁੱਲਾਂਵਾਲ ਵਿਸ਼ੇਸ਼ ਤੌਰ ਤੇ ਸ਼ਾਮਲ ਸਨ।