ਪੰਜਾਬ ਸੀਨੀਅਰ ਤਾਇਕਵਾਂਡੋ ਚੈਪੀਅਨਸ਼ਿਪ ’ਚ ਗੁਰੂ ਕਾਸ਼ੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਜਿੱਤੇ 6 ਸੋਨ ਤਗਮੇ

0
228

ਤਲਵੰਡੀ ਸਾਬੋ – ਰਾਮ ਜਿੰਦਲ ਜਗਾ
ਪੰਜਾਬ ਤਾਇਕਵਾਂਡੋ ਅਸੋਸਿਏਸ਼ਨ ਵੱਲੋਂ ਜਲੰਧਰ ਵਿਖੇ ਕਰਵਾਈ ਗਈ 20ਵੀਂ ਸੀਨੀਅਰ ਤਾਇਕਵਾਂਡੋ ਚੈਪੀਂਅਨਸ਼ਿਪ ਵਿੱਚ ਗੁਰੂ ਕਾਸ਼ੀ ਯੂਨੀਵਰਸਿਟੀ ਦੇ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਸ਼ਨ ਕੀਤਾ।ਇਸ ਚੈਪੀਅਨਸ਼ਿਪ ਵਿੱਚ ਪੰਜਾਬ ਦੇ ਲਗਭਗ 125 ਖਿਡਾਰੀਆਂ ਨੇ ਹਿੱਸਾ ਲਿਆ।ਇਸ ਚੈਪੀਂਅਨਸ਼ਿਪ ਵਿੱਚ ਗੁਰੂ ਕਾਸ਼ੀ ਯੂਨੀਵਰਸਿਟੀ ਦੇ ਖਿਡਾਰੀ ਮੋਹਿਤ ਕੁਮਾਰ ਨੇ ਕਿਉਰਗੀ ਵਿੱਚ 54 ਤੋਂ 58 ਕਿਲੋ ਵਰਗ ਵਿੱਚ ਸੋਨ, ਵਿਜੈ ਕੁਮਾਰ ਨੇ 54 ਕਿਲੋ ਤੋਂ ਘੱਟ ਵਰਗ ਵਿੱਚ ਸੋਨ, ਬਿੰਦੇਸ਼ਵਰ ਕੁਮਾਰ ਨੇ ਕੁਨਸੇ 22 ਸਾਲ ਤੋਂ ਘੱਟ ਵਰਗ ਵਿੱਚ ਸੋਨ, ਅਨਮੋਲ ਤਿ੍ਰਪਾਠੀ ਤੇ ਕੁਲਦੀਪ ਸਿੰਘ ਨੇ ਟੀਮ ਵਰਗ ਵਿੱਚ ਸੋਨ, ਦੀਪਕ ਗਰਗ ਨੇ 80 ਕਿਲੋ ਵਰਗ ਵਿੱਚ ਤਾਂਬੇ ਦਾ ਤਗਮਾ ਹਾਸਿਲ ਕੀਤਾ। ਇਸ ਚੈਪੀਂਅਨਸ਼ਿਪ ਵਿੱਚ ਲੜਕੀਆਂ ਵਿੱਚ 46 ਕਿਲੋ ਵਰਗ ਵਿੱਚ ਗੁਰੂ ਕਾਸ਼ੀ ਯੂਨੀਵਰਸਿਟੀ ਦੀ ਵਿਦਿਆਰਥਣ ਹੁਸਨਾ ਸਿਦੀਕੀ ਨੇ ਸੋਨ ਤਗਮਾ ਹਾਸਿਲ ਕੀਤਾ।ਜੇਤੂ ਖਿਡਾਰੀਆਂ ਨੂੰ ਐਸੋਸੀਏਸ਼ਨ ਦੇ ਪ੍ਰਧਾਨ ਅਰਪਿਤ ਸ਼ੁਕਲਾ ਆਈ. ਪੀ.ਐਸ ਤੇ ਜ.ਸਕੱਤਰ ਐਸ.ਐਸ.ਪੀ.ਸਤਿੰਦਰ ਸਿੰਘ ਨੇ ਤਕਸੀਮ ਕੀਤੇ। ਖਿਡਾਰੀਆਂ ਦੀ ਇਸ ਪ੍ਰਾਪਤੀ ਤੇ ਗੁਰੂ ਕਾਸ਼ੀ ਯੂਨੀਵਰਸਿਟੀ ਦੇ ਪ੍ਰਬੰਧਕਾਂ ਨੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ। ਇਸ ਮੌਕੇ ਵਰਸਿਟੀ ਦੇ ਕਾਰਜਕਾਰੀ ਉਪ-ਕੁਲਪਤੀ ਡਾ.ਗੁਰਜੰਟ ਸਿੰਘ ਸਿੱਧੂ ਨੇ ਉਹਨਾਂ ਦੀ ਰਾਸ਼ਟਰੀ ਪੱਧਰ ਤੇ ਹੋਈ ਚੋਣ ਲਈ ਸ਼ੁੱਭ ਇਛਾਵਾਂ ਦਿੱਤੀਆਂ।