ਪ੍ਰਧਾਨ ਪਿ੍ਰਤਪਾਲ ਪਾਲੀ, ਮਨਪ੍ਰੀਤ ਬੰਟੀ ਅਤੇ ਹੋਰਨਾਂ ਨੇ ਗੁਰਦਿਆਲ ਸਿੰਘ ਦਾ ਕੀਤਾ ਸਨਮਾਨ

0
360

ਲੁਧਿਆਣਾ ਸਰਬਜੀਤ ਸਿੰਘ ਪਨੇਸਰ
ਗੁਰਦੁਆਰਾ ਸਾਹਿਬ ਗੁਰੂ ਸ਼ਬਦ ਪ੍ਰਚਾਰ ਰਾਮ ਨਗਰ ਲੁਧਿ: ਦੀ ਪ੍ਰਬੰਧਕ ਕਮੇਟੀ ਦੀ ਮੁੱਖ ਸੇਵਾਦਾਰ ਦੀ ਚੋਣ ਹੋਈ ਜਿਸ ਵਿਚ ਸਰਬਸੰਮਤੀ ਨਾਲ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸ: ਗੁਰਦਿਆਲ ਸਿੰਘ ਖਾਲਸਾ ਨੂੰ ਦੋ ਸਾਲਾਂ ਲਈ ਦੁਬਾਰਾ ਮੁੱਖ ਸੇਵਾਦਾਰ ਚੁਣਿਆ ਗਿਆ ਹੈ । ਮੁੱਖ ਸੇਵਾਦਾਰ ਬਣਨ ਤੇ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਵਿਖੇ ਨਤਮਸਤਕ ਹੋਣ ਤੋਂ ਬਾਅਦ ਗੁਰੂ ਸਾਹਿਬ ਜੀ ਦਾ ਸ਼ੁਕਰਾਨਾ ਮੁੱਖ ਸੇਵਾਦਾਰ ਸ: ਪਿ੍ਰਤਪਾਲ ਸਿੰਘ ਮੈਂਬਰ ਧਰਮ ਪ੍ਰਚਾਰ ਕਮੇਟੀ ਅਤੇ ਇੰਚਾਰਜ ਦੋਆਬਾ ਜੋਨ ਦੀ ਪ੍ਰਬੰਧਕ ਕਮੇਟੀ ਵਲੋਂ ਗੁਰਦੁਆਰਾ ਸਾਹਿਬ ਵਿਖੇ ਸਨਮਾਨ ਕੀਤਾ ਗਿਆ।
ਇਸ ਮੌਕੇ ਹਾਜਰ ਸਨ ਅਮਰਜੀਤ ਸਿੰਘ ਹੈਪੀ, ਅਵਤਾਰ ਸਿੰਘ ਜਨਰਲ ਸਕੱਤਰ, ਕੁਲਦੀਪ ਸਿੰਘ ਦੂਆ, ਮਨਪ੍ਰੀਤ ਸਿੰਘ ਬੰਟੀ, ਕੁਲਜੀਤ ਸਿੰਘ ਧੰਜਲ, ਗੁਰਪ੍ਰੀਤ ਸਿੰਘ ਮਸੌਣ, ਹਰਜੋਤ ਸਿੰਘ ਹੈਰੀ, ਅਰਵਿੰਦਰ ਸਿੰਘ ਧੰਜਲ, ਕੰਵਲਜੀਤ ਸਿੰਘ ਕੰਵਲ, ਜਤਿੰਦਰ ਸਿੰਘ ਰੌਬਿਨ, ਇਕਬਾਲ ਸਿੰਘ, ਅੰਮਿ੍ਰਤਪਾਲ ਸਿੰਘ ਧੰਜਲ ਹਾਜਰ ਸਨ।