ਪਿੰਡ ਗੋਬਿੰਦਗੜ ਵਿਖੇ ਮੇਰਟ ਬਣਨ ਦੇ ਚੱਕਰ ’ਚ ਦੋ ਨਰੇਗਾ ਮਜ਼ਦੂਰ ਭਿੱੜੇ

0
632

ਰਾਏਕੋਟ ਗੁਰਸੇਵਕ ਮਿੱਠਾ
ਪਿੰਡ ਗੋਂਬਿੰਦਗੜ ਵਿਖੇ ਨਰੇਗਾ ਸਕੀਮ ਦੀ ਨਵੀਂ ਮੇਰਟ ਤੇ ਪੁਰਾਣੇ ਮੇਰਟ ਵਿਚ ਲੜਾਈ-ਝਗੜਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧ ਵਿਚ ਜਾਣਕਾਰੀ ਦਿੰਦਿਆ ਨਰੇਗਾ ਮਜ਼ਦੂਰਾਂ ਤੋਂ ਕੰਮ ਕਰਵਾਉਣ ਲਈ ਗ੍ਰਾਮ ਪੰਚਾਇਤ ਵੱਲੋਂ ਨਿਰਧਾਰਿਤ ਕੀਤੀ ਨਵੀਂ ਮੇਰਟ(ਸੁਪਰਵਾਈਜ਼ਰ) ਅਮਨਦੀਪ ਕੌਰ ਪਤਨੀ ਪੰਚ ਗੁਰਸੇਵਕ ਸਿੰਘ ਵਾਸੀ ਗੋਬਿੰਦਗੜ ਨੇ ਗ੍ਰਾਮ ਪੰਚਾਇਤ ਨੇ ਤਕਰੀਬਨ ਛੇ ਮਹੀਨੇ ਪਹਿਲਾਂ ਪੁਰਾਣੇ ਮੇਰਟ ਓਂਕਾਰ ਸਿੰਘ ਨੂੰ ਹਟਾ ਕੇ ਉਸ ਨੂੰ ਮੇਰਟ ਬਣਾ ਦਿੱਤਾ ਸੀ। ਜਿਸ ਕਾਰਨ ਪੁਰਾਣਾ ਮੇਰਟ, ਉਸ ਦਾ ਪਰਵਾਰ ਤੇ ਉਸ ਦਾ ਹਮਾਇਤੀ ਪੰਚਾਇਤ ਮੈਂਬਰ ਉਸ ਨਾਲ ਖੁੰਦਕ ਰੱਖਦਾ ਸੀ। ਜਿਸ ਕਾਰਨ ਬੀਤੀ ਕੱਲ ਪਹਿਲਾਂ ਪੰਚਾਇਤ ਮੈਂਬਰ ਪਰਮਜੀਤ ਕੌਰ ਨਾਲ ਉਸ ਦੀ ਹੱਥੋਪਾਈ ਹੋ ਗਈ, ਉਸ ਤੋਂ ਬਾਅਦ ਪੁਰਾਣੇ ਮੇਰਟ ਓਂਕਾਰ ਸਿੰਘ ਦੀ ਪਤਨੀ ਬੇਅੰਤ ਕੌਰ ਤੇ ਹੋਰ ਕਈ ਜਾਣਿਆਂ ਨੇ ਉਸ ਦੇ ਘਰ ਆ ਕੇ ਕੁੱਟਮਾਰ ਕੀਤੀ, ਜਿਸ ਨੂੰ ਲੋਕਾਂ ਤੇ ਪਰਵਾਰਕ ਮੈਂਬਰਾਂ ਨੇ ਉਸ ਨੂੰ ਬਚਾਇਆ ਅਤੇ ਸਰਕਾਰੀ ਹਸਪਤਾਲ ਰਾਏਕੋਟ ਵਿਖੇ ਦਾਖਲ ਕਰਵਾਇਆ, ਜਦਕਿ ਦੂਜੇ ਪਾਸੇ ਪੁਰਾਣੇ ਮੇਰਟ ਓਂਕਾਰ ਸਿੰਘ ਨੇ ਲਗਾਏ ਸਾਰੇ ਦੋਸ਼ਾਂ ਨੂੰ ਨਿਰਾਅਧਾਰ ਦੱਸਦਿਆ ਕਿਹਾ ਕਿ ਨਵੀਂ ਮੇਰਟ ਦੀ ਪੰਚਾਇਤ ਮੈਂਬਰ ਨਾਲ ਝਗੜਾ ਹੋਇਆ ਸੀ ਪ੍ਰੰਤੂ ਮੇਰਟ ਉਸ ਨੂੰ ਗਾਲਾ ਕੱਢਣ ਲੱਗ ਪਈ ਤਾਂ ਉਸ ਨੇ ਆਪਣੀ ਪਤਨੀ ਬੇਅੰਤ ਕੌਰ ਨੂੰ ਉਸ ਨਾਲ ਗੱਲ ਕਰਨ ਲਈ ਭੇਜਿਆ ਸੀ, ਪਰ ਉਸ ਨੇ ਮੇਰੀ ਪਤਨੀ ਨਾਲ ਵੀ ਝਗੜਨਾ ਸ਼ੁਰੂ ਕਰ ਦਿੱਤਾ, ਜਦਕਿ ਸਾਡਾ ਕੋਈ ਕਸੂਰ ਨਹੀਂ ਹੈ। ਇਸ ਮੌਕੇ ਸਰਪੰਚ ਕਿਰਨਜੀਤ ਕੌਰ ਦੇ ਪਤੀ ਸੋਮਾ ਸਿੰਘ ਨੇ ਆਖਿਆ ਕਿ ਪੁਰਾਣੇ ਮੇਰਟ ਦੀਆਂ ਗਲਤੀਆਂ ਕਾਰਨ ਪੰਚਾਇਤ ਨੇ ਉਸ ਨੂੰ ਹਟਾ ਕੇ ਨਵੀਂ ਮੇਰਟ ਅਮਨਦੀਪ ਕੌਰ ਨੂੰ ਚੁਣ ਲਿਆ ਪ੍ਰੰਤੂ ਪੁਰਾਣਾ ਮੇਰਟ ਇਸ ਨੂੰ ਬਰਦਾਸ਼ਤ ਨਹੀਂ ਕਰ ਰਿਹਾ, ਸਗੋਂ ਬੀਤੀ ਕੱਲ ਨਵੀਂ ਮੇਰਟ ਨਾਲ ਕੁੱਟਮਾਰ ਕੀਤੀ ਹੈ। ਇਸ ਲਈ ਉਸ ਨੂੰ ਇਨਸਾਫ ਦਵਾਇਆ ਜਾਵੇ, ਉਧਰ ਜਦੋਂ ਪੁਲਿਸ ਚੌਂਕੀ ਜਲਾਲਦੀਵਾਲ ਦੇ ਇੰਚਾਰਜ ਗੁਰਸੰਤ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨਾਂ ਆਖਿਆ ਕਿ ਇਸ ਸਬੰਧ ਵਿਚ ਦੋਵੇਂ ਧਿਰਾਂ ਦੇ ਬਿਆਨ ਲੈ ਲਏ ਹਨ ਅਤੇ ਜੋ ਵੀ ਡਾਕਟਰੀ ਰਿਪੋਰਟ ਆਵੇਗੀ, ਉਸ ਮੁਤਾਬਕ ਬਣਦੀ ਕਾਰਵਾਈ ਕਰ ਦਿੱਤੀ ਜਾਵੇਗੀ।ਇਸ ਮੌਕੇ ਸਰਬਜੀਤ ਕੌਰ , ਕਰਮਜੀਤ ਕੌਰ , ਜੁਗਰਾਜ ਕੌਰ ਜਸਪ੍ਰੀਤ ਕੌਰ ,ਚਰਨਜੀਤ ਕੌਰ , ਸਰਨਜੀਤ ਕੌਰ ਆਦਿ ਹਾਜਰ ਸਨ।