ਪਿ੍ਰੰਸੀਪਲ ਰਾਕੇਸ਼ ਸ਼ਰਮਾ ਨੇ ਸ਼ਹੀਦ ਗੁਰਦਾਸ ਰਾਮ ਸੀਨੀ: ਸੈਕੰ: ਸਕੂਲ (ਲੜਕੀਆਂ) ਜ਼ੀਰਾ ਦਾ ਚਾਰਜ ਸੰਭਾਲਿਆ

0
248

ਜ਼ੀਰਾ ਤਰਸੇਮ ਲਾਲ ਖੁਰਾਣਾ
ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਪਿ੍ਰੰਸੀਪਲ ਰਾਕੇਸ਼ ਸ਼ਰਮਾ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਜ਼ੀਰਾ ਵਿਖੇ ਬਤੌਰ ਪਿ੍ਰੰਸੀਪਲ ਚਾਰਜ ਸੰਭਾਲ ਲਿਆ ਹੈ । ਇਸ ਤੋਂ ਪਹਿਲਾਂ ਉਹ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਹਿਕ ਗੁੱਜਰਾਂ ਵਿਖੇ ਤੈਨਾਤ ਸਨ। ਪਿ੍ਰੰਸੀਪਲ ਰਾਕੇਸ਼ ਸ਼ਰਮਾ ਦੇ ਜ਼ੀਰਾ ਸਕੂਲ ਵਿੱਚ ਚਾਰਜ ਸੰਭਾਲਣ ਮੌਕੇ ਸਕੂਲ ਦੇ ਸਮੂਹ ਸਟਾਫ਼ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਉਨਾਂ ਦੇ ਨਾਲ ਪਿ੍ਰੰਸੀਪਲ ਮੁਖਤਿਆਰ ਸਿੰਘ, ਪਿ੍ਰੰਸੀਪਲ ਕਰਮਜੀਤ ਸਿੰਘ ,ਮਾਸਟਰ ਗੁਰਪ੍ਰੀਤ ਸਿੰਘ ਜੱਜ, ਵਿਮਲ ਤਿਵਾੜੀ ਲੈਕਚਰਾਰ, ਮੇਜਰ ਸਿੰਘ ਲੈਕਚਰਾਰ, ਪਰਮਜੀਤ ਸਿੰਘ ਡੀ.ਪੀ, ਜਗਜੀਤ ਸਿੰਘ, ਤਜਿੰਦਰ ਸਿੰਘ, ਸੁਖਦੀਪ ਸਿੰਘ ਲੈਕਚਰਾਰ, ਮਾਸਟਰ ਦਿਨੇਸ਼ ਸ਼ਰਮਾ, ਮੈਡਮ ਨਿਰਮਲਜੀਤ ਕੌਰ ਲੈਕਚਰਾਰ, ਸੁਨੀਤਾ ਸ਼ਰਮਾ ਲੈਕਚਰਾਰ, ਰੇਖਾ ਦੇਵੀ ਲੈਕਚਰਾਰ, ਰਵਨੀਤ ਕੌਰ ਲੈਕਚਰਾਰ, ਸੁਦੇਸ਼ ਸ਼ਰਮਾ ਲੈਕਚਰਾਰ ,ਸਰਜਨ ਬਾਲਾ, ਅਨੂੰ ਮੋਂਗਾ, ਪਰਮਜੀਤ ਕੌਰ ਸੰਧੂ ਆਦਿ ਉਚੇਚੇ ਤੌਰ ਤੇ ਹਾਜ਼ਰ ਸਨ। ਇਸ ਮੌਕੇ ਚਾਰਜ ਸੰਭਾਲਣ ਉਪਰੰਤ ਅਧਿਆਪਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਮਾਸਟਰ ਗੁਰਪ੍ਰੀਤ ਸਿੰਘ ਜੱਜ ਨੇ ਨਵੇਂ ਪਿ੍ਰੰਸੀਪਲ ਰਾਕੇਸ਼ ਸ਼ਰਮਾ ਦਾ ਸਮੂਹ ਸਟਾਫ਼ ਵੱਲੋਂ ਰਸਮੀ ਜੀ ਆਇਆਂ ਕਿਹਾ ਉਪਰੰਤ ਪਿ੍ਰੰਸੀਪਲ ਰਕੇਸ਼ ਸ਼ਰਮਾ ਨੇ ਸਕੂਲ ਦੀ ਬਹੁਪੱਖੀ ਤਰੱਕੀ ਲਈ ਸਮੂਹ ਸਟਾਫ਼ ਤੋਂ ਸਹਿਯੋਗ ਦੀ ਮੰਗ ਕਰਦਿਆਂ ਕਿਹਾ ਕਿ ਨਿਯਮਾਂ ਅਨੁਸਾਰ ਉਹ ਸਕੂਲ ਦੇ ਵਿਕਾਸ ਲਈ ਸੰਭਵ ਸ਼ਕਤੀ ਨਾਲ ਕੰਮ ਕਰਨਗੇ