ਪਾਸਟਰ ਭੱਟੀ ਦੇ ਪ੍ਰੀਵਾਰ ਨੂੰ ਇੰਨਸਾਫ ਨਾ ਮਿਲਿਆ ਤਾਂ ਮੁੱਖ ਮੰਤਰੀ ਦੀ ਕੋਠੀ ਦਾ ਕਰਾਂਗੇ ਘਿਰਾਓ : ਰੋਹਿਤ ਖੋਖਰ

0
99

ਕੱਥੂਨੰਗਲ ਆਰ ਚੰਦੀ
ਬਹੁਜਨ ਸਮਾਜ ਪਾਰਟੀ ਦੇ ਸੂਬਾ ਜਨਰਲ ਸਕੱਤਰ ਪੰਜਾਬ ਰੋਹਿਤ ਖੋਖਰ, ਮੂਲਨਿਵਾਸੀ ਸੁਰਕਸਾ ਸੈਨਾ ਦੇ ਜਿਲ੍ਹਾ ਪ੍ਰਧਾਨ ਅੰਮਿ੍ਰਤਸਰ ਪਾਸਟਰ ਨਿਰਮਲ ਸਿੰਘ ਬੁੱਟਰ , ਬਸਪਾ ਜਿਲ੍ਹਾ ਫਿਰੋਜਪੁਰ ਦੇ ਪ੍ਰਧਾਨ ਬਲਵਿੰਦਰ ਸਿੰਘ,ਅਜ ਸਹੀਦ ਪਾਸਟਰ ਬਲਵਿੰਦਰ ਭੱਟੀ ਦੇ ਪਰਿਵਾਰ ਨਾਲ ਬਾਬਾ ਜੀਵਨ ਸਿੰਘ ਮੁਹੱਲਾ ਸਾਹੁ ਰੋਡ ਜੀਰਾ ਜਿਲਾ ਫਿਰੋਜਪੁਰ ਵਿਖੇ ਉਨ੍ਹਾਂ ਦੇ ਘਰ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਪਹੁੰਚੇ ਅਤੇ ਹੋਈ ਘਟਨਾ ਸੰਬੰਧੀ ਜਾਣਕਾਰੀ ਹਾਸਲ ਕੀਤੀ,ਦੇ ਸੰਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਕਤ ਆਗੂਆਂ ਨੇ ਕਿਹਾ ਕਿ ਪਾਸਟਰ ਬਲਵਿੰਦਰ ਭੱਟੀ ਦੇ ਪਰਿਵਾਰ ਨੇ ਦੱਸਿਆ ਕਿ ਇਕ ਬਹੁਤ ਵੱਡੀ ਸਾਜਿਸ ਦੇ ਤਹਿਤ ਪਾਸਟਰ ਜੀ ਦਾ ਕਤਲ ਕੀਤਾ ਗਿਆ ਜਦੋ ਕਿ ਪਾਸਟਰ ਜੀ ਨੂਰਪੁਰ ਤੋਂ ਬੰਦਗੀ ਕਰਕੇ ਆ ਰਹੇ ਸਨ ਤੇ ਰਸਤੇ ਵਿਚ ਹੀ ਉਨ੍ਹਾਂ ਦਾ ਕਤਲ ਕਰ ਦਿੱਤਾ ਗਿਆ ਪ੍ਰੰਤੂ ਪੁਲਿਸ ਇਸਨੂੰ ਕਤਲ ਨਹੀਂ ਐਕਸੀਡੈਂਟ ਹੋਣ ਦਾ ਰੂਪ ਦੇ ਰਹੀ ਹੈ,ਜੋ ਕਿ ਸਾਡੇ ਨਾਲ ਬਹੁਤ ਵੱਡੀ ਬੇ-ਇਨਸਾਫੀ ਹੋ ਰਹੀ।ਇਸ ਮੌਕੇ ਤੇ ਉਕਤ ਨੇਤਾਵਾਂ ਨੇ ਪ੍ਰੀਵਾਰ ਨੂੰ ਭਰੋਸਾ ਦਿਵਾਇਆ ਕਿ ਪੂਰਾ ਮਸੀਹ ਸਮਾਜ ਅਤੇ ਬਸਪਾ ਪੰਜਾਬ ਪਾਸਟਰ ਜੀ ਦੇ ਪਰਿਵਾਰ ਨਾਲ ਚਟਾਨ ਵਾਂਗ ਖੜੀ ਹੈ। ਅਤੇ ਪ੍ਰੀਵਾਰ ਨੂੰ ਇੰਨਸਾਫ ਦਿਵਾ ਕੇ ਰਹੇਗੀ।ਉਨ੍ਹਾਂ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਪਾਸਟਰ ਦੇ ਕਾਤਲਾ ਨੂੰ ਜਲਦ ਗਿ੍ਰਫਤਾਰ ਕੀਤਾ ਜਾਵੇ, ਅਤੇ ਪਰਿਵਾਰ ਨੂੰ 1 ਕਰੋੜ ਦਾ ਮੁਆਵਜਾ,ਅਤੇ ਪਰਿਵਾਰ ਵਿੱਚ ਇੱਕ ਸਰਕਾਰੀ ਨੌਕਰੀ ਦਿੱਤੀ ਜਾਵੇ ਤਾਂਕਿ ਪਰਿਵਾਰ ਦਾ ਪਾਲਣ ਹੋ ਸਕੇ ਮੰਗਾ ਨਾਂ ਮਨਣ ਦੀ ਸੂਰਤ ਵਿੱਚ ਪੰਜਾਬ ਭਰ ਵਿੱਚ ਤਿੱਖਾ ਅੰਦੋਲਨ ਆਰੰਭਿਆ ਜਾਵੇਗਾ।ਤੇ ਲੋੜ ਪੈਣ ਤੇ ਮੁੱਖ ਮੰਤਰੀ ਪੰਜਾਬ ਅਮਰਿੰਦਰ ਸਿੰਘ ਦੇ ਮੋਤੀ ਮਹਲ ਦਾ ਘਿਰਾਓ ਵੀ ਕੀਤਾ ਜਾਵੇਗਾ।