ਪਾਣੀ ਤੋਂ ਬਿਨਾਂ ਜੀਵਨ ਦੀ ਕਲਪਨਾ ਨਹੀਂ ਕੀਤੀ ਜਾ ਸਕਦੀ : ਡਿਪਟੀ ਕਮਿਸ਼ਨਰ

0
74

ਮਾਨਸਾ, ਝੁਨੀਰ ਨਾਨਕ ਖੁਰਮੀ, ਸੰਜੀਵ ਸਿੰਗਲਾ
ਪਾਣੀ ਦੀ ਸਚੁੱਜੀ ਵਰਤੋਂ ਅਤੇ ਮੀਹ ਦੇ ਪਾਣੀ ਨੂੰ ਇਕੱਠਾ ਕਰਕੇ ਉਸ ਦਾ ਸਹੀ ਇਸਤੇਮਾਲ ਕਰਕੇ ਹੀ ਅਸੀਂ ਪਾਣੀ ਦੀ ਘਾਟ ਅਤੇ ਪਾਣੀ ਦੇ ਸਤਰ ਨੂੰ ਉੱਚਾ ਚੁੱਕ ਸਕਦੇ ਹਾਂ, ਇਸ ਗੱਲ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਮਹਿੰਦਰਪਾਲ ਨੇ ਨਹਿਰੂ ਯੁਵਾ ਕੇਂਦਰ ਮਾਨਸਾ ਵੱਲੋ ਭਾਰਤ ਸਰਕਾਰ ਦੇ ਜਲ ਸ਼ਕਤੀ ਮੰਤਰਾਲਾ ਦੇ ਸਹਿਯੋਗ ਨਾਲ ਸ਼ੁਰੂ ਕੀਤੀ ਗਈ । ਜਾਗ੍ਰਤੀ ਮੁਹਿੰਮ ਦੇ ਪੋਸਟਰ ਰਲੀਜ ਕਰਦਿਆਂ ਕੀਤਾ। ਉਹਨਾਂ ਕਿਹਾ ਕਿ ਇਹ ਸਾਡੇ ਲਈ ਚਿੰਤਾਂ ਦਾ ਵਿਸ਼ਾ ਹੈ ਕਿ ਪਾਣੀ ਦਾ ਪੱਧਰ ਦਿਨੋ ਦਿਨ ਨੀਵਾਂ ਹੋਣ ਦੇ ਨਾਲ ਨਾਲ ਗੰਧਲਾ ਵੀ ਹੁੰਦਾ ਜਾ ਰਿਹਾ ਹੇੈ ਇਸ ਲਈ ਇਸ ਸਬੰਧੀ ਲੋਕਾਂ ਨੂੰ ਜਾਗੁਰਕ ਕਰਨ ਦੀ ਲੋੜ ਹੈ ਅਤੇ ਇਸ ਵਿੱਚ ਜਿਲ੍ਹੇ ਦੀਆਂ ਯੂਥ ਕਲੱਬਾਂ ਅਹਿਮ ਰੋਲ ਅਦਾ ਕਰ ਸਕਦੀਆਂ ਹਨ। ਉਨਾਂ ਕਿਹਾ ਕਿ ਲੋਕਾਂ ਨੂੰ ਜਾਗਰੁਕ ਕਰਨ ਦੇ ਨਾਲ ਨਾਲ ਪਾਣੀ ਦੀ ਬੱਚਤ ਕਰਨ ਸਬੰਧੀ ਸਰਕਾਰ ਦੇ ਚਲ ਰਹੇ ਵੱਖ ਵੱਖ ਪ੍ਰਜੋਕੇਟਾਂ ਦਾ ਵੀ ਲਾਭ ਉਠਾਣਾ ਚਾਹੀਦਾ ਹੈ।ਉਹਨਾਂ ਕਿਹਾ ਕਿ ਪਾਣੀ ਤੋ ਬਿਨਾਂ ਜੀਵਨ ਦੀ ਕਲਪਨਾ ਵੀ ਨਹੀ ਕੀਤੀ ਜਾ ਸਕਦੀ ਇਸ ਲਈ ਮੀਹ ਦਾ ਪਾਣੀ ਇਕੱਤਰ ਕਰੋ ਇਹ ਜਿੱਥੇ ਪੈਂਦਾ ਹੈ ਇਹ ਜਦੋਂ ਪੈਦਾਂ ਹੈ । ਜਿਲ੍ਹਾ ਯੂਥ ਅਫਸਰ ਨਹਿਰੂ ਯੁਵਾ ਕੇਂਦਰ ਮਾਨਸਾ ਸ਼੍ਰੀ ਸਰਬਜੀਤ ਸਿੰਘ ਅਤੇ ਲੇਖਾ ਅਤੇ ਪਰੋਗ੍ਰਾਮ ਅਫਸਰ ਸ਼੍ਰੀ ਸੰਦੀਪ ਸਿੰਘ ਘੰਡ ਨੇ ਦੱਸਿਆ ਕਿ ਕੇਚ ਦੀ ਰੈਨ ਵੇਅਰ ਇਟ ਫਾਲ ਪ੍ਰਜੋਕੇਟ ਹੇਠ ਜਿਲੇ ਦੇ 50 ਪਿੰਡਾਂ ਦੀ ਚੋਣ ਕੀਤੀ ਗਈ ਹੈ ਜਿਸ ਲਈ 10 ਵਲੰਟੀਅਰਜ ਦੀ ਚੋਣ ਕਰਕੇ ਹਰ ਵਲੰਟੀਅਰ ਨੂੰ ਪੰਜ ਪੰਜ ਪਿੰਡ ਦਿੱਤੇ ਗਏ ਹਨ ਜਿਸ ਵਿੱਚ ਪੋਸਟਰ, ਸਟਿੱਕਰ, ਕੰਧ ਲਿਖਣ ਤੋ ਇਲਾਵਾ ਨੁੱਕੜ ਨਾਟਕਾਂ ਰਾਂਹੀ ਮੀਹ ਦੇ ਪਾਣੀ ਦੀ ਬੱਚਤ ਕਰਨ ਬਾਰੇ ਜਾਗਰੁਕ ਕੀਤਾ ਜਾਵੇਗਾ। ਇਸ ਤੋ ਇਲਾਵਾ ਵੱਖ ਵੱਖ ਸਕੂਲਾਂ ਵਿੱਚ ਬੱਚਿਆਂ ਦੇ ਪੇਟਿੰਗ ਮੁਕਾਬਲੇ ਵੀ ਕਰਵਾਏ ਜਾਣਗੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਨਹਿਰੂ ਯੁਵਾ ਵਲੰਟੀਅਰਜ ਸੁਖਵਿੰਦਰ ਸਿੰਘ,ਮਨੋਜ ਕੁਮਾਰ, ਖੁਸ਼ਵਿੰਦਰ ਸਿੰਘ ਫੁਲੂਵਾਲਾ ਡੋਡ, ਸ਼ੀਤਲ ਕੋਰ ਫਤਿਹਪੁਰ, ਲਵਪ੍ਰੀਤ ਕੌਰ ਬੁਰਜ ਝੱਬਰ, ਮਨਦੀਪ ਕੌਰ ਦਲੇਲ ਵਾਲਾ, ਸੰਦੀਪ ਸਿੰਘ ਘੁਰਕੱਣੀ ਗੁਰਵਿੰਦਰ ਸਿੰਘ ਮਾਨਸਾ, ਜਸਪਾਲ ਸਿੰਘ ਅਕਲੀਆ ਨੇ ਵੀ ਸ਼ਮੂਲੀਅਤ ਕੀਤੀ ।