ਪੁਲਿਸ ਨੇ ਨਸ਼ੀਲੀਆਂ ਗੋਲੀਆਂ ਤੇ ਹੈਰੋਇਨ ਸਮੇਤ ਕੀਤੇ ਗ੍ਰਿਫ਼ਤਾਰ

ਗੁਰੂਹਰਸਹਾਏ (ਰਜਿੰਦਰ ਕੰਬੋਜ)ਐੱਸ ਐੱਸ ਪੀ ਫ਼ਿਰੋਜ਼ਪੁਰ ਭਾਗੀਰਥ ਮੀਨਾ ਦੇ ਦਿਸ਼ਾ ਨਿਰਦੇਸ਼ ਤਹਿਤ ਗੁਰੂ ਹਰਸਹਾਏ ਦੇ ਡੀ ਐੱਸ ਪੀ ਗੋਬਿੰਦਰ ਸਿੰਘ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਖਿਲਾਫ ਚਲਾਈ ਗਈ ਮੁਹਿੰਮ ਦੇ ਤਹਿਤ ਸਬ ਇੰਸਪੈਕਟਰ ਗੁਰਮੀਤ ਸਿੰਘ ਗੁਰੂ ਹਰਸਹਾਏ ਸਮੇਤ ਪੁਲਿਸ ਪਾਰਟੀ ਜਦ ਗਸ਼ਤ ਚੈਕਿੰਗ ਸ਼ੱਕੀ ਪੁਰਸ਼ਾਂ ਦੇ ਸਬੰਧ ਵਿਚ ਟੀ ਪੁਆਇੰਟ ਜੁਆਏ ਸਿੰਘ ਵਾਲਾ ਕੋਲ ਮੌਜੂਦ ਸੀ ਤਾਂ ਉਸ ਨੂੰ ਮੁਖ਼ਬਰ ਖਾਸ ਨੇ ਇਤਲਾਹ ਦਿੱਤੀ ਕਿ ਗੁਰਪ੍ਰੀਤ ਸਿੰਘ ਪੁੱਤਰ ਨਿਰਮਲ ਸਿੰਘ ਵਾਸੀ ਪਿੰਡ ਮਾਡ਼ੇ ਕਲਾਂ ਜੋ ਨਸ਼ੀਲੀਆਂ ਗੋਲੀਆਂ ਵੇਚਣ ਦਾ ਧੰਦਾ ਕਰਦਾ ਹੈ ਤੇ ਆਪਣੀ ਗੱਡੀ ਮਹਿੰਦਰਾ ਬਲੈਰੋ ਪਿਕਅੱਪ ਤੇ ਕਾਫ਼ੀ ਮਾਤਰਾ ਵਿੱਚ ਨਸ਼ੀਲੀਆਂ ਗੋਲੀਆਂ ਲੈ ਕੇ ਗੁੱਦੜ ਢੰਡੀ ਦੀ ਤਰਫੋ ਆਪਣੇ ਪਿੰਡ ਮਾਡ਼ੇ ਕਲਾਂ ਨੂੰ ਆ ਰਿਹਾ ਸੀ ਜਿਸ ਤੋਂ ਬਾਅਦ ਸਬ ਇੰਸਪੈਕਟਰ ਗੁਰਮੀਤ ਸਿੰਘ ਵੱਲੋਂ ਪਿੰਡ ਮਾਡ਼ੇ ਕਲਾਂ ਗੁੱਦੜ ਢੰਡੀ ਰੋਡ ਤੇ ਨਾਕਾਬੰਦੀ ਕਰ ਕੇ ਡੀ ਐੱਸ ਪੀ ਗੁਰੂਹਰਸਹਾਏ ਸ ਗੋਬਿੰਦਰ ਸਿੰਘ ਦੀ ਹਾਜ਼ਰੀ ਵਿਚ ਉਕਤ ਦੋਸ਼ੀ ਗੁਰਮੀਤ ਸਿੰਘ ਪੁੱਤਰ ਨਿਰਮਲ ਸਿੰਘ ਨੂੰ ਗ੍ਰਿਫਤਾਰ ਕੀਤਾ ਅਤੇ ਉਸ ਦੀ ਤਲਾਸ਼ੀ ਦੌਰਾਨ ਉਸ ਕੋਲੋਂ ਦੱਸ ਹਜ਼ਾਰ ਨਸ਼ੀਲੀਆਂ ਗੋਲੀਆਂ ਟਰਾਮਾਡੋਲ ਬਰਾਮਦ ਹੋਈਆਂ ਜਿਸ ਤੋਂ ਬਾਅਦ ਉਨ੍ਹਾਂ ਵੱਲੋਂ ਦੋਸ਼ੀ ਨੂੰ ਗੱਡੀ ਸਮੇਤ ਗ੍ਰਿਫਤਾਰ ਕਰਕੇ ਉਸਦੇ ਖਿਲਾਫ ਥਾਣਾ ਗੁਰੂ ਹਰਸਹਾਏ ਵਿਖੇ ਐੱਨ ਡੀ ਪੀ ਐੱਸ ਐਕਟ ਤਹਿਤ ਮਾਮਲਾ ਦਰਜ ਕੀਤਾ।ਇਸ ਤੋ ਇਲਾਵਾ ਐਸ ਆਈ ਜਰਨੈਲ ਸਿੰਘ ਤੇ ਪੁਲਿਸ ਪਾਰਟੀ ਨੇ ਪਿੰਡ ਸ਼ਰੀਂਹ ਵਾਲਾ ਰੋਡ ਤੇ ਗਸ਼ਤ ਦੌਰਾਨ ਸੰਜੀਵ ਕੁਮਾਰ ਉਰਫ ਜੱਗਾ ਪੁੱਤਰ ਅਮੀਰ ਚੰਦ ਵਾਸੀ ਸ਼ਰੀਂਹਵਾਲਾ ਰੋਡ ਗੁਰੂ ਹਰਸਹਾਏ ਨੂੰ ਪੰਜ ਗ੍ਰਾਮ ਹੈਰੋਇਨ ਅਤੇ ਪੰਜ ਸਰਿੰਜਾਂ ਸਮੇਤ ਕਾਬੂ ਕਰ ਕੇ ਮਾਮਲਾ ਰਜਿਸਟਰਡ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ

1.