ਪਿੰਡ ਪੱਖੋ ਕਲਾਂ ਵਿਖੇ ਵਿਸਵ ਸਤਨਪਾਨ ਹਫਤਾ ਮਨਾਇਆ ਗਿਆ

ਤਪਾ ਮੰਡੀ, 5 ਅਗਸਤ (ਵਿਸ਼ਵਜੀਤ ਸ਼ਰਮਾ)-ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ, ਸਿਵਲ ਸਰਜਨ ਬਰਨਾਲਾ ਡਾ.ਜਸਬੀਰ ਸਿੰਘ ਔਲਖ ਅਤੇ ਐੱਸ.ਐੱਮ.ਓ ਧਨੌਲਾ ਡਾ.ਮਨੀਸ਼ਾ ਕਪੂਰ ਦੇ ਦਿਸ਼ਾ ਨਿਰਦੇਸ਼ਾ ਹੇਠ ਬਲਰਾਜ ਸਿੰਘ ਬੀ.ਈ.ਈ ਦੇ ਸਹਿਯੋਗ ਨਾਲ ਹੈਲਥ ਐਂਡ ਵੈੱਲਨੈਸ ਸੈਂਟਰ ਪੱਖੋਂ ਕਲਾਂ ਵਿਖੇ ਮਾਂ ਦੇ ਦੁੱਧ ਦੀ ਮਹੱਤਤਾ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ। ਇਸ ਮੌਕੇ ਸਿਹਤ ਕਰਮਚਾਰੀ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਮਾਂ ਦਾ ਦੁੱਧ ਨਵਜੰਮੇ ਬੱਚੇ ਲਈ ਸਰਬੋਤਮ ਅਤੇ ਸੰਪੂਰਨ ਆਹਾਰ ਹੁੰਦਾ ਹੈ। ਇਹ ਕੁਦਰਤ ਦੀ ਵੱਡੀ ਦੇਣ ਹੈ ਕਿ ਨਵਜੰਮੇ ਬੱਚੇ ਦੇ ਪੋਸ਼ਣ ਲਈ ਬਖਸ਼ਿਆ ਗਿਆ ਮਾਂ ਦਾ ਦੁੱਧ ਇੱਕ ਵਡਮੁੱਲੀ ਦਾਤ ਹੈ ਅਤੇ ਇਸ ਦੁੱਧ ਦਾ ਕੋਈ ਵੀ ਬਦਲ ਨਹੀਂ, ਇਸ ਲਈ ਜਨਮ ਤੋਂ ਹੀ ਬੱਚੇ ਨੂੰ 1 ਘੰਟੇ ਦੇ ਅੰਦਰ ਅੰਦਰ ਹੀ ਮਾਂ ਦਾ ਦੁੱਧ ਦੇਣਾ ਚਾਹੀਦਾ ਹੈ। ਮਾਂ ਦਾ ਪਹਿਲਾਂ ਗਾੜਾ ਦੁੱਧ ਜਿਸ ਨੂੰ ਬਹੁਲਾ ਦੁੱਧ ਵੀ ਕਹਿੰਦੇ ਹਨ। ਨਵਜੰਮੇ ਬੱਚੇ ਲਈ ਸਰੀਰਕ ਅਤੇ ਮਾਨਸਿਕ ਵਿਕਾਸ ਇਹ ਸਾਰੇ ਜਰੂਰੀ ਤੱਤਾਂ ਨਾਲ ਭਰਪੂਰ ਹੁੰਦਾ ਹੈ। ਜਨਮ ਤੋਂ ਲੈ ਕੇ 6 ਮਹੀਨੇ ਤਕ ਬੱਚੇ ਨੂੰ ਕੇਵਲ ਮਾਂ ਦਾ ਦੁੱਧ ਹੀ ਪਿਲਾਉਣਾ ਚਾਹੀਦਾ ਹੈ। 6 ਮਹੀਨੇ ਤੋਂ ਬਾਅਦ ਬੱਚੇ ਨੂੰ ਮਾਂ ਦੇ ਦੁੱਧ ਦੇ ਨਾਲ ਨਾਲ ਨਰਮ ਖੁਰਾਕ ਜਿਵੇਂ ਚਾਵਲ, ਖਿਚੜੀ ਅਤੇ ਦਲੀਆ ਆਦਿ ਵੀ ਦੇਣਾ ਸ਼ੁਰੂ ਕਰਨਾ ਚਾਹੀਦਾ ਹੈ। ਸੰਤੁਲਿਤ ਖ਼ੁਰਾਕ ਤੋਂ ਇਲਾਵਾ 2 ਸਾਲ ਤੋਂ ਲੈ ਕੇ ਬੱਚੇ ਨੂੰ ਮਾਂ ਦਾ ਦੁੱਧ ਵੀ ਜਰੂਰੀ ਪਿਲਾਉਣਾ ਚਾਹੀਦਾ ਹੈ। ਜੇਕਰ ਮਾਂ ਬੱਚੇ ਨੂੰ ਆਪਣਾ ਦੁੱਧ ਲਗਾਤਾਰ ਪਿਲਾਉਂਦੇ ਰਹੇ ਤਾਂ ਉਹ ਆਪ ਵੀ ਸਿਹਤਮੰਦ ਰਹੇਗੀ ਅਤੇ ਬੱਚਾ ਵੀ ਲਗਾਤਾਰ ਦੁੱਧ ਪਿਲਾਉਣ ਨਾਲ ਬੱਚਾ ਠਹਿਰਣ ਦੀ ਸੰਭਾਵਨਾ ਘੱਟ ਜਾਂਦੀ ਹੈ। ਇਹ ਜਾਗਰੂਕ ਹਫਤਾ ਹਰ ਸਾਲ ਮਿਤੀ 1 ਅਗਸਤ ਤੋਂ 7 ਅਗਸਤ ਤੱਕ ਹਰ ਸਾਲ ਮਨਾਇਆ ਜਾਂਦਾ ਹੈ। ਇਸ ਸਮੇਂ ਸੀ.ਐੱਚ.ਓ ਸੁਪਿੰਦਰ ਕੌਰ, ਮਨਜੀਤ ਕੌਰ ਏ.ਐੱਨ.ਐੱਮ, ਸਰਬਜੀਤ ਕੌਰ ਏ.ਐੱਨ.ਐੱਮ ਅਤੇ ਆਸ਼ਾ ਵਰਕਰ ਵੀਨਾ ਰਾਣੀ, ਮਨਦੀਪ ਕੌਰ, ਜਸਵਿੰਦਰ ਕੌਰ, ਜਸਕਰਨ ਕੌਰ ਅਤੇ ਸਿਹਤ ਸੁਪਰਵਾਈਜ਼ਰ ਰਾਜੀਵ ਕੁਮਾਰ ਆਦਿ ਹਾਜ਼ਰ ਸਨ।

1.