ਪਟਿਆਲਾ ਮੋਰਚੇ ਦੀਆਂ ਤਿਆਰੀਆਂ ਮੁਕੰਮਲ

0
154

ਲਹਿਰਾਗਾਗਾ ਸ਼ਰਮਾ/ਚਹਿਲ
ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਬਲਾਕ ਲਹਿਰਾਗਾਗਾ ਪਿੰਡ ਭੁਟਾਲ ਖੁਰਦ ਇਕਾਈ ਦੀ ਮੀਟਿੰਗ ਇਕਾਈ ਦੇ ਪ੍ਧਾਨ ਹਰਭਗਵਾਨ ਸਿੰਘ ਦੀ ਅਗਵਾਈ ਹੇਠ ਪਿੰਡ ਦੇ ਗੁਰਦੁਆਰਾ ਸਾਹਿਬ ਵਿੱਚ ਕੀਤੀ ਗਈ। ਜਿਸ ਵਿੱਚ ਕਾਂਗਰਸ ਪਾਰਟੀ ਨੇ ਪੰਜਾਬ ਦੇ ਮੁੱਖ ਮੰਤਰੀ ਦੀ ਕੁਰਸੀ ਹਥਿਆਉਣ ਲਈ ਚੋਣਾਂ ਤੋਂ ਪਹਿਲਾ ਪੰਜਾਬ ਦੇ ਕਿਸਾਨਾਂ, ਮਜਦੂਰਾ ਅਤੇ ਨੌਜਵਾਨਾ ਨਾਲ ਕਰਜਾ-ਮੁਕਤੀ,ਘਰ-ਘਰ ਰੁਜਗਾਰ ਅਤੇ ਨਸ਼ਾ ਬੰਦੀ ਆਦਿ ਦੇ ਜੋ ਵਾਅਦੇ ਕੀਤੇ ਸਨ। ਉਹ ਕੈਪਟਨ ਅਮਰਿੰਦਰ ਸਿੰਘ ਦੀ ਕਾਂਗਰਸ ਸਰਕਾਰ ਨੇ ਸਤਾ ਪਰਾਪਤੀ ਤੋਂ ਬਾਅਦ ਪੂਰੇ ਨਹੀ ਕੀਤੇ।ਇਹਨਾਂ ਵਾਅਦਿਆ ਦੀ ਪੂਰਤੀ ਕਰਾਉਣ ਲਈ ਭਾਕਿਯੂ ਏਕਤਾ (ਉਗਰਾਹਾਂ) ਦੀ ਸੂਬਾ ਕਮੇਟੀ ਵੱਲੋ 15 ਤੋਂ 20 ਸਤੰਬਰ ਤੱਕ 6 ਰੋਜਾ ਲਗਾਤਾਰ ਪੱਕਾ ਮੋਰਚਾ ਪਟਿਆਲਾ ਦੇ ਪੂੱਡਾ ਮੈਦਾਨ ’ਚ ਲਾਇਆ ਜਾ ਰਿਹਾ ਹੈ।ਇਸ ਮੋਰਚੇ ਦੀ ਤਿਆਰੀ ਨੂੰ ਮੁਕੰਮਲ ਕਰਦੇ ਹੋਏ ਅੱਜ ਪਿੰਡ ਦੇ ਨੌਜਵਾਨਾ ਨੇ ਬਸੰਤੀ ਪੱਗਾ ਬੰਨ ਕੇ ਆਪਣੇ ਹੱਥਾ ਵਿੱਚ ਸਹੀਦੇ ਆਜਮ ਭਗਤ ਸਿੰਘ ਦੀਆ ਤਸਵੀਰਾਂ ਲੈ ਕੇ ਸਰਕਾਰਾਂ ਨੂੰ ਇਹ ਦੱਸਿਆ ਕਿ ਭਗਤ ਸਰਾਭਿਆ ਦੀ ਵਿਚਾਰ ਧਾਰਾ ਦੇ ਧਾਰਨੀ ਅਜੇ ਜਿਉਦੇ ਨੇ।ਇਹਨਾ ਨੌਜਵਾਨਾਂ ਨੇ ਅੱਜ ਪਿੰਡ ਵਿੱਚੋ ਮੋਰਚੇ ਦੇ ਲੰਗਰ ਲਈ ਰਾਸ਼ਨ ਇਕੱਠਾ ਕੀਤਾ । ਨੌਜਵਾਨਾਂ ਨੇ ਸਮੁੱਚੀ ਇਕਾਈ ਸਮੇਤ ਪਿੰਡ ਵਿੱਚ ਪੰਜਾਬ ਅਤੇ ਕੇਂਦਰ ਸਰਕਾਰ ਵਿਰੁੱਧ ਗੂੰਜਦੇ ਨਾਅਰਿਆ ਨਾਲ ਝੰਡਾ ਮਾਰਚ ਕਰਨ ਤੋਂ ਬਾਅਦ ਘਰ-ਘਰ ਪਹੁੰਚ ਕੇ ਲੋਕਾਂ ਨੂੰ ਮੋਰਚੇ ਵਿੱਚ ਪਹੁੰਚਣ ਦਾ ਸੱਦਾ ਦਿੱਤਾ। ਪਿੰਡ ਵਾਸੀਆਂ ਨੇ ਮੋਰਚੇ ਵਿੱਚ ਪਰਿਵਾਰਾਂ ਸਮੇਤ ਪਹੁੰਚਣ ਦਾ ਅਹਿਦ ਲਿਆ।ਇਸ ਐਕਸਨ ਦੀ ਸਮੁੱਚੀ ਅਗਵਾਈ ਬਲਾਕ ਆਗੂ ਸੁਖਦੇਵ ਸ਼ਰਮਾ ਭੁਟਾਲ ਖੁਰਦ ਕਰ ਰਹੇ ਸਨ।