ਪਟਵਾਰੀਆ ਦੀਆਂ ਅਸਾਮੀਆਂ ਲਈ ਅੱਜ ਲਿਖਤੀ ਪੇਪਰ ਲਈ ਪ੍ਰੀਖਿਆ ਕੇਂਦਰਾਂ ’ਚ ਲੱਗੀਆਂ ਲੰਬੀਆਂ ਕਤਾਰਾਂ ਡੀ.ਐਸ.ਪੀ ਬਰਾੜ ਦੀ ਨਿਗਰਾਨੀ ਹੇਠ ਸੁਰੱਖਿਆ ਦੇ ਪੂਰੇ ਪ੍ਰਬੰਧ

ਤਪਾ ਮੰਡੀ, 8 ਅਗਸਤ (ਵਿਸ਼ਵਜੀਤ ਸ਼ਰਮਾ)-ਪੰਜਾਬ ਸਰਕਾਰ ਵੱਲੋਂ ਪਟਵਾਰੀਆ ਦੀਆਂ ਅਸਾਮੀਆਂ ਲਈ ਕੱਢੀ ਭਰਤੀ ਤਹਿਤ ਅੱਜ ਪੰਜਾਬ ਦੇ ਲੱਖਾਂ ਹੀ ਲੜਕੇ ਅਤੇ ਲੜਕੀਆ ਵੱਲੋਂ ਲਿਖਤੀ ਪੇਪਰ ਦੇਣ ਲਈ ਫਾਰਮ ਭਰੇ ਹੋਏ ਹਨ। ਜਿਸ ਤਹਿਤ ਅੱਜ ਸਥਾਨਕ ਸੀਨੀਅਰ ਸੈਕੰਡਰੀ ਸਕੂਲ ਤਪਾ ਅਤੇ ਸਰਵਹਿੱਤਕਾਰੀ ਸਕੂਲ ’ਚ ਬਣੇ ਸੈਂਟਰਾਂ ਮੂਹਰੇ ਪ੍ਰੀਖਿਆਰਥੀਆਂ ਦੀਆਂ ਲੰਬੀਆਂ ਕਤਾਰਾਂ ਦੇਖਣ ਨੂੰ ਮਿਲੀਆਂ। ਇਸ ਮੌਕੇ ਫਾਜ਼ਿਲਕਾ ਦੇ ਐਸ.ਪੀ ਅਵਨੀਤ ਕੌਰ ਨੇ ਜਾਇਜ਼ਾ ਲੈਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਕੋਰੋਨਾ ਮਹਾਂਮਾਰੀ ਨੂੰ ਮੁੱਖ ਰੱਖਦਿਆਂ ਹੋਇਆ ਪਟਵਾਰੀਆਂ ਦੀਆਂ ਅਸਾਮੀਆਂ ਲਈ ਲਏ ਜਾ ਰਹੇ ਪੇਪਰ ਲਈ ਪੁਲਿਸ ਪ੍ਰਸਾਸ਼ਨ ਵੱਲੋਂ ਪੁਖਤਾਂ ਪ੍ਰਬੰਧ ਕੀਤੇ ਹੋਏ ਹਨ ਤਾਂ ਜੋ ਕਿਸੇ ਵੀ ਪੇਪਰ ਦੇਣ ਵਾਲੇ ਪ੍ਰੀਖਿਆਰਥੀ ਨੂੰ ਮੁਸ਼ਕਲਾਂ ਦਾ ਸਾਹਮਣਾ ਨਾ ਕਰਨਾ ਪਵੇ। ਉਨਾ ਕੀਤੇ ਹੋਏ ਪ੍ਰਬੰਧਾ ’ਤੇ ਤਸੱਲੀ ਪ੍ਰਗਟ ਕੀਤੀ। ਇਸ ਸਮੇਂ ਨਾਇਬ ਤਹਿਸੀਲਦਾਰ ਅਵਤਾਰ ਸਿੰਘ ਨੇ ਵੀ ਸੈਂਟਰ ਦਾ ਜਾਇਜ਼ਾ ਲਿਆ। ਇਸ ਮੌਕੇ ਡੀ.ਐਸ.ਪੀ ਬਲਜੀਤ ਸਿੰਘ ਬਰਾੜ, ਇੰਸਪੈਕਟਰ ਜਗਜੀਤ ਸਿੰਘ ਘੁਮਾਣ ਨੇ ਪੁਲਿਸ ਪਾਰਟੀ ਨਾਲ ਪੂਰੀ ਤਰਾਂ ਕੇਦਰਾਂ ’ਤੇ ਨਿਗਰਾਨੀ ਰੱਖੀ ਜਾ ਰਹੀ ਸੀ ਤਾਂ ਕਿ ਕੋਈ ਬਾਹਰੀ ਵਿਅਕਤੀ ਕੇਂਦਰ ਅੰਦਰ ਦਾਖਲ ਨਾ ਹੋ ਸਕੇ।

1.