ਪਾਕਿਸਤਾਨ ’ਚ ਭਾਰਤੀ ਹਾਈ ਕਮਿਸ਼ਨ ਦੇ 12 ਅਧਿਕਾਰੀ ਕੁਆਰੰਟਾਈਨ, ਬੀਤੇ ਹਫਤੇ ਭਾਰਤ ਤੋਂ ਪਰਤਿਆ ਸੀ ਪਰਿਵਾਰ

ਪਾਕਿਸਤਾਨ ’ਚ ਭਾਰਤੀ ਹਾਈ ਕਮਿਸ਼ਨ ਦੇ 12 ਅਧਿਕਾਰੀ ਕੁਆਰੰਟਾਈਨ, ਬੀਤੇ ਹਫਤੇ ਭਾਰਤ ਤੋਂ ਪਰਤਿਆ ਸੀ ਪਰਿਵਾਰ

ਪਾਕਿਸਤਾਨ ’ਚ ਭਾਰਤੀ ਹਾਈ ਕਮਿਸ਼ਨ ਦੇ 12 ਅਧਿਕਾਰੀ ਕੁਆਰੰਟਾਈਨ, ਬੀਤੇ ਹਫਤੇ ਭਾਰਤ ਤੋਂ ਪਰਤਿਆ ਸੀ ਪਰਿਵਾਰ

ਇਸਲਾਮਾਬਾਦ, 24 ਮਈ, (ਯੂ.ਐਨ.ਆਈ.)- ਪਾਕਿਸਤਾਨ ਨੇ ਭਾਰਤੀ ਹਾਈ ਕਮਿਸਨ ‘ਚ ਇਕ ਅਧਿਕਾਰੀ ਦੀ ਪਤਨੀ ਦੇ ਕੋਰੋਨਾ ਪਾਜੇਟਿਵ ਪਾਏ ਜਾਣ ਤੋਂ ਬਾਅਦ ਦੂਤਘਰ ਦੇ 12 ਅਧਿਕਾਰੀਆਂ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਕੁਆਰੰਟਾਈਨ ਕਰ ਦਿੱਤਾ ਹੈ। ਇਹ ਸਾਰੇ ਪਿਛਲੇ ਹਫਤੇ ਹੀ ਭਾਰਤ ਤੋਂ ਪਰਤੇ ਸਨ। ਵਿਦੇਸ਼ੀ ਦਫਤਰ ਦੇ ਬੁਲਾਰੇ ਜਾਹਿਦ ਹਫੀਜ ਚੌਧਰੀ ਦਾ ਕਹਿਣਾ ਹੈ ਕਿ ਭਾਰਤ ਦੇ 12 ਅਧਿਕਾਰੀ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ 22 ਮਈ ਨੂੰ ਵਾਹਘਾ ਬਰਾਡਰ ਤੋਂ ਪਾਕਿਸਤਾਨ ਆਏ ਸਨ। ਪਾਕਿ ਦੀ ਕੋਰੋਨਾ ਗਾਈਡਲਾਈਨ ਮੁਤਾਬਿਕ ਉਨ੍ਹਾਂ ਦੀ ਨੈਗੇਟਿਵ ਰਿਪੋਰਟ ਨਾਲ ਹੋਣ ਤੋਂ ਬਾਅਦ ਦੁਬਾਰਾ ਟੈਸਟ ਕਰਵਾਇਆ ਗਿਆ ਸੀ। ਇਨ੍ਹਾਂ ਸਾਰਿਆਂ ਦੇ ਟੈਸਟ ‘ਚ ਇਕ ਅਧਿਕਾਰੀ ਦੀ ਪਤਨੀ ਕੋਰੋਨਾ ਪਾਜੇਟਿਵ ਮਿਲੀ ਹੈ। ਬੁਲਾਰੇ ਨੇ ਦੱਸਿਆ ਕਿ ਭਾਰਤੀ ਹਾਈ ਕਮਿਸ਼ਨ ਤੋਂ ਕਿਹਾ ਗਿਆ ਹੈ ਕਿ ਉਹ ਇਨ੍ਹਾਂ ਸਾਰੇ ਅਫਸਰਾਂ, ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਤੇ ਵਾਹਨ ਚਾਲਕਾਂ ਨੂੰ ਕੁਆਰੰਟਾਈਨ ਕਰ ਦਿਓ। ਇਹ ਪੂਰੀ ਤਰ੍ਹਾਂ ਨਾਲ ਕੋਰੋਨਾ ਦੀ ਬਣਾਈ ਗਈ ਗਾਈਡਲਾਈਨ ਮੁਤਾਬਿਕ ਹੀ ਕੀਤਾ ਗਿਆ ਹੈ। ਦੋਵੇਂ ਹੀ ਦੇਸ਼ ਇਸ ਗਾਈਡਲਾਈਨ ਨੂੰ ਮੰਣਨ ਲਈ ਤਿਆਰ ਹਨ। ਭਾਰਤ-ਪਾਕਿਸਤਾਨ ਸਰਹੱਦ ‘ਤੇ ਤਾਇਨਾਤ ਬੀਐੱਸਐੱਫ ਦੀ 14 ਬਟਾਲੀਅਨ ਦੇ ਜਵਾਨਾਂ ਨੇ ਬੀਓਪੀ ਮੀਆਂਵਾਲਾ ਦੇ ਨੇੜੇ ਭਾਰਤ ‘ਚ ਘੁਸਪੈਠ ਕਰ ਰਹੇ ਦੋ ਪਾਕਿਸਤਾਨੀ ਘੁਸਪੈਠੀਆਂ ਨੂੰ ਫੜਿਆ ਹੈ। ਬਟਾਲੀਅਨ ਦੇ ਕਮਾਂਡੈਂਟ ਜਸਪਾਲ ਸਿੰਘ ਨੇ ਦੱਸਿਆ ਕਿ ਘੁਸਪੈਠੀਆਂ ਦੀ ਪਛਾਣ ਮੁਹੰਮਦ ਹੂਸੈਨ ਤੇ ਮੁਹੰਮਦ ਇਰਫਾਨ ਨਿਵਾਸੀ ਜਲ੍ਹਿਾ ਕਸੂਰ (ਪਾਕਿਸਤਾਨ) ਦੇ ਰੂਪ ‘ਚ ਹੋਈ ਹੈ। ਦੋਵੇਂ ਘੁਸਪੈਠੀਏ ਨੂੰ ਬੀਐੱਸਐੱਫ ਨੇ ਪੁੱਛਗਿੱਛ ਤੋਂ ਬਾਅਦ ਥਾਣਾ ਖੇਮਕਰਨ ਪੁਲਿਸ ਨੂੰ ਸੌਂਪ ਦਿੱਤਾ ਹੈ।