ਨਿਰਦੋਸ਼ ਦੁਕਾਨਦਾਰ ਕੁਲਵਿੰਦਰ ਸਿੰਘ ਬੰਡਾਲਾ ਦੇ ਕਾਤਲਾਂ ਨੂੰ ਜਾਣ ਬੁੱਝ ਕੇ ਫਿਰੋਜ਼ਪੁਰ ਪੁਲੀਸ ਹੱਥ ਨਹੀਂ ਪਾ ਰਹੀ

0
53

ਫਿਰੋਜ਼ਪੁਰ ਮਨੋਹਰ ਲਾਲ
ਛੋਟੇ ਛੋਟੇ ਬੱਚਿਆਂ ਦੀ ਮਾ ਬੀਬੀ ਅਮਨਦੀਪ ਕੌਰ ਫਿਰੋਜ਼ਪੁਰ ਪੁਲੀਸ ਅਫਸਰ ਐੱਸਐੱਸਪੀ ਦੇ ਦਫਤਰ ਝਿੜਕਾ ਲੈ ਲੈ ਥਕ ਗਈ ਹੈ। ਅਜ ਦਸ ਮਹੀਨੇ ਹੋ ਚਲੇ ਦਿਨ ਦੀਵੀ 10 ਵਜੇ ਦੁਕਾਨ ਵਿਚ ਬੈਠੇ ਨੂੰ ਬਿਨਾ ਕਿਸੇ ਕਸੂਰ ਮੇਰੇ ਪਤੀ ਕੁਲਵਿੰਦਰ ਸਿੰਘ ਨੂੰ ਜੱਗਾ ਸਿੰਘ ਤੇ ਸੁਖਵਿੰਦਰ ਸਿੰਘ ਨੇ ਦੁਕਾਨ ਵਿਚ ਦਾਖਲ ਹੋ ਕੋ ਗੋਲੀਆਂ ਨਾਲ ਭੁਨ ਦਿੱਤਾ। ਕਾਤਲਾਂ ਨੰੂ ਫੜਨ ਦੇ ਬਜਾਏ ਫਿਰੋਜ਼ਪੁਰ ਦੇ ਐੱਸਐੱਸਪੀ ਸਗੋਂ ਦਬਕੇ ਮਾਰ ਕੇ ਸਾਨੰੂ ਚੁਪ ਕਰਾਉਣ ਦੀ ਕੋਸ਼ਿਸ਼ ਕੀਤੀ। ਅੱਜ ਤੱਕ ਕਾਤਲਾਂ ਨੂੰ ਫੜਨਾ ਤਾਂ ਕੀ ਸੀ ਕਾਤਲਾਂ ਦੇ ਪਰਿਵਾਰ ਨੂੰ ਪੁਲਿਸ ਨੇ ਪੁੱਛਿਆ ਤੱਕ ਨਹੀਂ। ਕਾਤਲਾਂ ਦੇ ਪਰਿਵਾਰ ਸ਼ਰੇਆਮ ਪੀੜਤ ਪਰਿਵਾਰ ਨੰੂ ਧਮਕੀਆ ਦੇ ਰਹੇ ਹਨ ਕਹਿੰਦੇ ਹਨ ਰਾਜੀਨਾਵਾ ਕਰ ਲਵੋ ਨਹੀਂ ਤਾਂ ਸਾਰਾ ਪਰਿਵਾਰ ਮਾਰ ਦਿਆਂਗੇ। ਜੇਕਰ ਇਹ ਗੁਹਾਰ ਲੈ ਕੇ ਐੱਸਐੱਸਪੀ ਕੋਲ ਜਾਂਦੇ ਹਾਂ ਉਹ ਅੱਗੋ ਸਾਡਾ ਦੁਖ ਸੁਣਣ ਦੀ ਬਜਾਏ ਦਬਕੇ ਮਾਰਦਾ ਹੈ। ਐੱਮਐੱਲਏ ਚੰਡੀਗੜ ਬੈਠਾ ਪਿੰਕੀ ਐੱਮਐੱਲਏ ਤੇ ਰਾਣਾ ਸੋਢੀ ਦੀ ਲਾਗ ਡਾਟ ਨਾਲ ਐੱਸਐੱਸਪੀ ਫਿਰੋਜ਼ਪੁਰ ਇਸ ਕਤਲ ਦੀ ਪ੍ਰਵਾਹ ਨਹੀ ਕਰ ਰਿਹਾ। ਕਾਤਲ ਸ਼ਰੇਆਮ ਪੁਲੀਸ ਦੀ ਮਿਲੀ ਭੁਗਤ ਨਾਲ ਨਸ਼ਾ ਵੇਚ ਰਹੇ, ਲੁੱਟਾਂ ਖੋਹਾਂ ਕਰ ਰਹੇ ਹਨ। ਮੈ ਆਪਣੇ ਬੱਚਿਆਂ ਸਮੇਤ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਸਾਹਿਬ ਨੂੰ ਅਪੀਲ ਕਰਦੀ ਜਿਵੇ ਆਪ ਨੇ ਅੰਮਿ੍ਰਤਸਰ ਛੋਟੀ ਲੜਕੀ ਦੀ ਅਪੀਲ ਸੁਣ ਕੇ ਆਪ ਦਖਲ ਦੇ ਕੇ ਕੇਸ ਹੱਲ ਕੀਤਾ ਇਸੇ ਤਰਾਂ ਮੇਰੇ ਪਤੀ ਦਾ ਕੇਸ ਹੱਲ ਕੀਤਾ ਜਾਵੇ।