ਨਾਨ-ਟੀਚਿੰਗ ਟੀਮ ਨੇ ਲਗਾਤਾਰ ਤੀਜੀ ਵਾਰ ਫਰੈਂਡਲੀ ਕਿ੍ਰਕਟ ਮੈਚ ਜਿਤ ਕੇ ਬਣਾਈ ਹੈਟਿ੍ਰਕ

0
49

ਜਲੰਧਰ ਹਰਪ੍ਰੀਤ ਸਿੰਘ ਲੇਹਿਲ
ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਵਿਖੇ ਕਾਲਜ ਦੇ ਖੇਡ ਮੈਦਾਨ ਵਿਚ ਟੀਚਿੰਗ ਯੀ (ਇਲੈਵਨ) ਅਤੇ ਨਾਨ-ਟੀਚਿੰਗ ਯੀ (ਇਲੈਵਨ) ਵਿਚਕਾਰ 16-16 ਓਵਰਾਂ ਦਾ ਕਿ੍ਰਕਟ ਮੈਚ ਖੇਡਿਆ ਗਿਆ। ਪਿ੍ਰੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ, ਟੀਚਿੰਗ ਯੀ (ਇਲੈਵਨ) ਟੀਮ ਦੇ ਕਪਤਾਨ ਅਤੇ ਸ੍ਰੀ ਸੁਰਿੰਦਰ ਕੁਮਾਰ ਚਲੋਤਰਾ, ਪੀ.ਏ. ਟੂ ਪਿ੍ਰੰਸੀਪਲ ਨਾਨ-ਟੀਚਿੰਗ ਯੀ (ਇਲੈਵਨ) ਟੀਮ ਦੇ ਕਪਤਾਨ ਸਨ। ਟੀਚਿੰਗ ਦੀ ਟੀਮ ਵਿਚ ਪਿ੍ਰੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ (ਕਪਤਾਨ), ਡਾ. ਅਰੁਣ ਦੇਵ ਸ਼ਰਮਾ, ਡਾ. ਦਿਨਕਰ ਸ਼ਰਮਾ, ਡਾ. ਪਲਵਿੰਦਰ ਸਿੰਘ, ਪ੍ਰੋ. ਮਨਪ੍ਰੀਤ ਸਿੰਘ ਲਹਿਲ, ਡਾ. ਅਜੀਤਪਾਲ ਸਿੰਘ, ਡਾ. ਅੰਮਿ੍ਰਤਪਾਲ ਸਿੰਘ, ਪ੍ਰੋ. ਸਲਿੰਦਰ ਸਿੰਘ, ਪ੍ਰੋ. ਸਰਬਜੀਤ ਸਿੰਘ, ਪ੍ਰੋ. ਗੁਰਚੇਤਨ ਸਿੰਘ, ਪ੍ਰੋ. ਅਜੈ ਕੁਮਾਰ, ਅਤੇ ਨਾਨ-ਟੀਚਿੰਗ ਸਟਾਫ ਵਿਚ ਸ੍ਰੀ ਸੁਰਿੰਦਰ ਕੁਮਾਰ ਚਲੋਤਰਾ (ਕਪਤਾਨ), ਸ੍ਰੀ ਰਣਜੀਤ ਸਿੰਘ, ਸ੍ਰੀ ਸੰਦੀਪ, ਸ੍ਰੀ ਰਕੇਸ਼ ਸਿੰਘ, ਸ੍ਰੀ ਜੈਦੀਪ ਸਿੰਘ, ਸ੍ਰੀ ਹਰਜੀਤ ਸਿੰਘ, ਸ੍ਰੀ ਇੰਦਰਜੀਤ ਗਿੱਲ, ਸ੍ਰੀ ਮਿਨਾਲ ਸ਼ਰਮਾ, ਸ੍ਰੀ ਸੁਨੀਲ ਕੁਮਾਰ, ਸ੍ਰੀ ਰਜੀਵ ਕੁਮਾਰ, ਸ੍ਰੀ ਸੁਭਾਸ਼ ਟੀਮ ਦੇ ਖਿਡਾਰੀ ਸਨ। ਟੀਚਿੰਗ ਸਟਾਫ ਦੀ ਟੀਮ ਨੇ ਪਹਿਲਾਂ ਟਾਸ ਜਿੱਤ ਕੇ ਬੈਟਿੰਗ ਕਰਨ ਦਾ ਫੈਸਲਾ ਲਿਆ। ਟੀਚਿੰਗ ਟੀਮ ਨੇ ਬੈਟਿੰਗ ਕਰਦਿਆਂ 123 ਦੌੜਾਂ ਬਣਾਈਆਂ। ਟੀਚਿੰਗ ਟੀਮ ਵਿਚ ਪਿ੍ਰੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਨੇ ਵੀ ਵਧੀਆਂ ਖੇਡ ਦਾ ਪ੍ਰਦਰਸ਼ਨ ਕੀਤਾ। ਨਾਨ-ਟੀਚਿੰਗ ਸਟਾਫ ਦੀ ਟੀਮ ਨੇ 15 ਓਵਰਾਂ ਵਿਚ ਹੀ 124 ਦੋੜਾਂ ਬਣਾ ਕੇ ਇਹ ਮੈਚ 6 ਵਿਕਟਾਂ ਨਾਲ ਜਿੱਤ ਲਿਆ। ਮੇਨ ਆਫ ਦੀ ਮੈਚ ਸ੍ਰੀ ਸੁਨੀਲ ਕੁਮਾਰ ਰਿਹਾ ਜਿਸ ਨੇ ਵਧੀਆ ਬੇਟਿੰਗ ਕਰਦੇ ਨਾਬਾਦੇ 73 ਦੋੜਾਂ ਬਣਾਈਆਂ। ਪਿ੍ਰੰਸੀਪਲ ਡਾ. ਸਮਰਾ ਨੇ ਮੈਚ ਜਿੱਤਣ ਲਈ ਨਾਨ-ਟੀਚਿੰਗ ਸਟਾਫ਼ ਨੂੰ ਵਧਾਈ ਦਿੱਤੀ। ਉਨ੍ਹਾ ਕਿਹਾ ਕਿ ਇਹ ਮੈਚ ਟੀਚਿੰਗ ਅਤੇ ਨਾਨ ਟੀਚਿੰਗ ਸਟਾਫ ਦੀ ਹੈਲਥ ਫਿਟਨੈੱਸ ਨੂੰ ਬਰਕਰਾਰ ਰੱਖਣ ਲਈ ਹਰ ਸਾਲ ਕਰਵਾਇਆ ਜਾਦਾ ਹੈ। ਉਨ੍ਹਾ ਕਿਹਾ ਕਿ ਦੋਨੋ ਟੀਮਾ ਨੇ ਇਸ ਮੈਚ ਲਈ ਕਈ ਦਿਨ ਮਿਲ ਕੇ ਅਭਿਆਸ ਕੀਤਾ ਸੀ। ਉਨ੍ਹਾ ਇਹ ਵੀ ਕਿਹਾ ਕਿ ਅਜਿਹੇ ਮੈਚ ਸਟਾਫ ਵਿਚਕਾਰ ਇੱਕ ਖੁਸ਼ਨੁਮਾ ਵਾਤਾਵਰਨ ਬਣਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਦੇ ਹਨ। ਨਾਨ-ਟੀਚਿੰਗ ਟੀਮ ਦੇ ਕਪਤਾਨ ਸੁਰਿੰਦਰ ਕੁਮਾਰ ਚਲੋਤਰਾ ਨੇ ਇਹ ਮੈਚ ਕਰਵਾਉਣ ਲਈ ਪਿ੍ਰੰਸੀਪਲ ਸਾਹਿਬ ਦਾ ਧੰਨਵਾਦ ਕੀਤਾ। ਉਨ੍ਹਾ ਕਿਹਾ ਕਿ ਸਾਨੂੰ ਇਸ ਗੱਲ ਦੀ ਅਥਾਹ ਖੁਸ਼ੀ ਹੈ ਕਿ ਸਾਨੂੰ ਪਿ੍ਰੰਸੀਪਲ ਸਾਹਿਬ ਅਤੇ ਟੀਚਿੰਗ ਸਟਾਫ ਨਾਲ ਇਹ ਮੈਚ ਖੇਡਣ ਦਾ ਮੌਕਾ ਮਿਲਿਆ। ਮੈਚ ਅਭਿਆਸ ਅਤੇ ਮੈਚ ਖੇਡਣ ਦੌਰਾਨ ਸਾਨੂੰ ਪਿ੍ਰੰਸੀਪਲ ਸਾਹਿਬ ਅਤੇ ਸਮੂਹ ਸਟਾਫ ਵੱਲੋ ਭਰਪੂਰ ਸਹਿਯੋਗ ਮਿਲਿਆ ਹੈ। ਉਨ੍ਹਾ ਕਿਹਾ ਕਿ ਇਹ ਮੈਚ ਪੂਰਾ ਸਾਲ ਦਫ਼ਤਰ ਵਿੱਚ ਸੇਵਾਵਾ ਦੇਣ ਵਾਲੇ ਨਾਨ-ਟੀਚਿੰਗ ਸਟਾਫ਼ ਦੀ ਸਿਹਤ ਨੂੰ ਇੱਕ ਨਵੀ ਊਰਜਾ ਦੇਣ ਵਾਲਾ ਸੀ। ਡਾ. ਸੁਰਿੰਦਰਪਾਲ ਮੰਡ ਅਤੇ ਡਾ. ਦਲਜੀਤ ਕੌਰ ਨੇ ਮੈਚ ਦੌਰਾਨ ਕਾਮੈਂਟਰੀ ਦੀ ਭੂਮਿਕਾ, ਪ੍ਰੋ. ਗਗਨਦੀਪ ਸਿੰਘ ਅਤੇ ਪ੍ਰੋ. ਸੰਦੀਪ ਅਹੁਜਾ ਨੇ ਅੰਪਾਇਰ ਦੀ ਭੂਮਿਕਾ ਅਤੇ ਪ੍ਰੋ. ਵਿਕਾਸ ਕੁਮਾਰ, ਪ੍ਰੋ. ਹਿਮਾਂਸ਼ੂ, ਸ੍ਰੀ ਅਸ਼ਨਵੀ ਕੁਮਾਰ ਨੇ ਸਕੋਰ ਬੋਰਡ ਤੇ ਸਕੋਰ ਦਾ ਲੇਖਾ ਰੱਖਣ ਦੀ ਭੂਮਿਕਾ ਨਿਭਾਈ। ਤੀਜੇ ਅੰਪਾਇਰ ਦੀ ਭੂਮਿਕਾ ਪ੍ਰੋ. ਸੁਦੀਪ ਸਿੰਘ ਢਿੱਲੋਂ ਨੇ ਨਿਭਾਈ। ਇਸ ਮੌਕੇ ਦਰਸ਼ਕਾਂ ਦੇ ਰੂਪ ਵਿਚ ਸਮੂਹ ਸਟਾਫ ਅਤੇ ਵਿਦਿਆਰਥੀ ਹਾਜ਼ਰ ਸਨ।