ਨਾਗਰਿਕਤਾ ਕਾਨੂੰਨ ਲਾਗੂ ਨਾ ਕੀਤੇ ਜਾਣ ਦੇ ਫੈਸਲੇ ਵਿਰੁੱਧ ਧਰਨਾ

0
854

ਗੁਰਦਾਸਪੁਰ ਵਿਜੇ ਸ਼ਰਮਾ
ਅਜ ਭਾਰਤੀ ਜਨਤਾ ਪਾਰਟੀ ਜਲ੍ਹਿਾ ਗੁਰਦਾਸਪੁਰ ਵਲੋਂ ਸਥਾਨਕ ਗੁਰੂਨਾਨਕ ਪਾਰਕ ਵਿਖੇ ਬੀਜੇਪੀ ਦੇ ਜਲ੍ਹਿਾ ਪ੍ਰਧਾਨ ਬਾਲ ਕਿ੍ਰਸਨ ਮਿੱਤਲ ਦੀ ਪ੍ਰਧਾਨਗੀ ਹੇਠ ਪੰਜਾਬ ਵਿੱਚ ਨਾਗਰਿਕਤਾ ਕਾਨੂੰਨ ਲਾਗੂ ਨਾ ਕੀਤੇ ਜਾਣ ਦੇ ਫੈਸਲੇ ਵਿਰੁੱਧ ਇੱਕ ਧਰਨਾ ਪ੍ਰਦਰਸਨ ਕੀਤਾ ਗਿਆ। ਇਸ ਮੌਕੇ ਤੇ ਸੰਬੋਧਨ ਕਰਦਿਆਂ ਜਲ੍ਹਿਾ ਪ੍ਰਧਾਨ ਨੇ ਕਿਹਾ ਕਿ ਇਹ ਕਾਨੂੰਨ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਵੱਲੋਂ ਪਾਕਿਸਤਾਨ, ਬੰਗਲਾਦੇਸ ਅਤੇ ਅਫਗਾਨਿਸਤਾਨ ਵਿੱਚ ਤਸੀਹੇ ਸਹਿ ਰਹੇ ਹਿੰਦੂਆਂ, ਸਿੱਖਾਂ, ਇਸਾਈਆਂ, ਜੈਨ ਅਤੇ ਪਾਰਸੀ ਸਮਾਜ ਦੇ ਲੋਕਾਂ ਨੂੰ ਭਾਰਤ ਦੀ ਨਾਗਰਿਕਤਾ ਦੇਣ ਲਈ ਪੇਸ ਕੀਤਾ ਗਿਆ ਸੀ। ਇਸ ਕਾਨੂੰਨ ਨੂੰ ਲੋਕਸਭਾ ਅਤੇ ਰਾਜ ਸਭਾ ਨੇ ਬਹੁਮਤ ਨਾਲ ਪਾਸ ਕਰ ਦਿੱਤਾ ਹੈ, ਇਹ ਕਾਨੂੰਨ ਕਿਸੇ ਦੀ ਨਾਗਰਿਕਤਾ ਲੈਣ ਲਈ ਨਹੀਂ ਹੈ, ਬਲਕਿ ਨਾਗਰਿਕਤਾ ਦੇਣ ਲਈ ਹੈ। ਆਜਾਦੀ ਤੋਂ ਬਾਅਦ ਇਨ੍ਹਾਂ ਦੇਸਾਂ ਵਿਚ ਇਨ੍ਹਾਂ ਸਾਰੇ ਧਰਮਾਂ ਦੇ ਲੋਕ 23% ਦੇ ਨੇੜੇ ਸਨ, ਜੋ ਅੱਜ ਸਿਰਫ 3% ਰਹਿ ਗਏ ਹਨ, ਲੋਕ ਇਨ੍ਹਾਂ ਦੇਸਾਂ ਵਿਚ ਧਰਮ ਪਰਿਵਰਤਨ ਕਰਨ ਲਈ ਮਜਬੂਰ ਹੋ ਰਹੇ ਹਨ। ਘੱਟ ਗਿਣਤੀਆਂ ਦਾ ਇਨ੍ਹਾਂ ਦੇਸਾਂ ਵਿਚ ਜਬਰਦਸਤੀ ਧਰਮ ਪਰਿਵਰਤਨ ਕੀਤਾ ਜਾ ਰਿਹਾ ਹੈ। ਇਹ ਸਭ ਵੇਖਦਿਆਂ ਭਾਰਤ ਸਰਕਾਰ ਨੂੰ ਇਹ ਕਾਨੂੰਨ ਲਿਆਉਣਾ ਪਿਆ। ਪਰ ਕਾਂਗਰਸ ਪਾਰਟੀ ਦੇਸ ਦੇ ਮੁਸਲਿਮ ਭਰਾਵਾਂ ਨੂੰ ਗੁੰਮਰਾਹ ਕਰ ਰਹੀ ਹੈ, ਉਨ੍ਹਾਂ ਨੂੰ ਦੰਗਿਆਂ ਲਈ ਭੜਕਾ ਰਹੀ ਹੈ। ਕਾਂਗਰਸ ਪਾਰਟੀ ਨੇ ਹਮੇਸਾਂ ਮੁਸਲਿਮ ਸਮਾਜ ਦੀ ਵਰਤੋਂ ਕੀਤੀ ਹੈ, ਕਾਂਗਰਸ ਪਾਰਟੀ ਨੇ ਮੁਸਲਿਮ ਸਮਾਜ ਨੂੰ ਅੱਗੇ ਵਧਾਉਣ ਬਾਰੇ ਕਦੇ ਨਹੀਂ ਸੋਚਿਆ ਅਤੇ ਉਨ੍ਹਾਂ ਨੂੰ ਆਪਣਾ ਰਾਜਨੀਤਿਕ ਹਥਿਆਰ ਬਣਾਕੇ ਰਖਿਆ। ਅੱਜ ਕਾਂਗਰਸ ਪਾਰਟੀ ਆਪਣੀ ਹੋਂਦ ਦੀ ਲੜਾਈ ਲੜ ਰਹੀ ਹੈ, ਇਸ ਦੇ ਲਈ ਉਹ ਵੱਖ ਵੱਖ ਚਾਲਾਂ ਨੂੰ ਅਪਣਾ ਰਹੀ ਹ। ਉਹ ਆਪਣੇ ਫਾਇਦੇ ਲਈ ਦੇਸ ਨੂੰ ਦੰਗਿਆਂ ਦੀ ਅੱਗ ਵਿਚ ਪਾਉਣ ਤੋਂ ਗੁਰੇਜ ਨਹੀਂ ਕਰ ਰਹੀ। ਉਨ੍ਹਾਂ ਲੋਕਾਂ ਨੂੰ ਖਾਸਕਰ ਮੁਸਲਿਮ ਸਮਾਜ ਨੂੰ ਅਪੀਲ ਕੀਤੀ ਕਿ ਉਹ ਕਾਂਗਰਸ ਪਾਰਟੀ ਦੇ ਝੂਠੇ ਪ੍ਰਚਾਰ ਤੋਂ ਗੁਮਰਾਹ ਨਾ ਹੋਣ ਦੀ ਅਪੀਲ ਕੀਤੀ। ਇਸ ਮੌਕੇ ਸੂਬਾ ਕਾਰਜਕਾਰੀ ਮੈਂਬਰ ਸਵਿਵੀਰ ਸਿੰਘ ਰਾਜਨ, ਪਰਮਿੰਦਰ ਗਿੱਲ, ਜੋਗਿੰਦਰ ਸਿੰਘ ਛੀਨਾ, ਜਲ੍ਹਿਾ ਜਨਰਲ ਸਕੱਤਰ ਅਰੁਣ ਬਿੱਟਾ, ਜਲ੍ਹਿਾ ਜਨਰਲ ਸਕੱਤਰ ਰਾਜੇਸ ਸਰਮਾ, ਯੋਜਨਾ ਬੋਰਡ ਦੀ ਸਾਬਕਾ ਚੇਅਰਪਰਸਨ ਨੀਲਮ ਮਹੰਤ, ਉਪ ਪ੍ਰਧਾਨ ਜਤਿੰਦਰ ਪਰਦੇਸੀ,ਉਪ ਪ੍ਰਧਾਨ ਵਿਜੇ ਸਰਮਾ, ਉਪ ਪ੍ਰਧਾਨ ਵਿਕਾਸ ਗੁਪਤਾ, ਕਮੇਟੀ ਪ੍ਰਧਾਨ ਦੀਨਾਨਗਰ ਰਾਕੇਸ ਮਹਾਜਨ, ਮੰਡਲ ਪ੍ਰਧਾਨ ਗੁਰਦਾਸਪੁਰ ਪਵਨ ਸਰਮਾ, ਜਲ੍ਹਿਾ ਸਕੱਤਰ ਪ੍ਰਵੀਨ ਕੁਮਾਰ, ਮਹਿਲਾ ਮੋਰਚਾ ਪ੍ਰਧਾਨ ਅਲਕਾ ਮਹੰਤ, ਆਈ ਟੀ ਸੋਸਲ ਮੀਡੀਆ ਇੰਚਾਰਜ ਪੰਡਿਤ ਵਿਨੋਦ ਕਾਲੀਆ, ਜਲ੍ਹਿਾ ਮੀਡੀਆ ਸਹਿ ਇੰਚਾਰਜ ਅਤੁਲ ਮਹਾਜਨ, ਮੰਡਲ ਦੇ ਜਨਰਲ ਸਕੱਤਰ ਕੁਨਾਲ ਗੁਪਤਾ, ਮੰਡਲ ਦੇ ਜਨਰਲ ਸਕੱਤਰ ਪ੍ਰੀਤਮ ਰਾਜਾ, ਜਲ੍ਹਿਾ ਕਾਰਜਕਾਰਨੀ ਮੈਂਬਰ ਰਵੀ ਮੋਹਨ,ਮੰਡਲ ਪ੍ਰਧਾਨ ਦਰਸਨ ਲਾਲ ਗਰੋਟੀਆ, ਸੰਦੀਪ ਸਿੰਘ ਠਾਕੁਰ, ਸਰਵਣ ਕੁਮਾਰ ਕਾਨਾ, ਭੀਸਮ ਸਿੰਘ ਬਿੱਟੂ, ਜਸਬੀਰ ਸਿੰਘ, ਐਸਸੀ ਮੋਰਚਾ ਪ੍ਰਧਾਨ ਗੰਧਰਵ ਸਿੰਘ, ਐਮਸੀ ਰਾਜਿੰਦਰ ਸਿੰਘ ਬੈਂਸ, ਜਸਬੀਰ ਸਿੰਘ, ਅੰਕੁਸ ਮਹਾਜਨ, ਅਨੁਰੰਜਨ ਸੈਣੀ ਡਿੱਕੀ, ਗੁਲਸਨ ਸੈਣੀ, ਪਿ੍ਰੰਸ ਮਹਾਜਨ, ਰਾਜ ਚੌਹਾਨ, ਉਮੇਸਵਰ ਮਹਾਜਨ ਸਮੇਤ ਵਡੀ ਗਿਣਤੀ ਵਿਚ ਭਾਜਪਾ ਵਰਕਰ ਮੌਜੂਦ ਸਨ।