ਨਹੀਂ ਚਹੁੰਦਾ ਪੰਜਾਬ..ਕੈਪਟਨ ਦੀ ਸਰਕਾਰ : ਬੇਰੁਜਗਾਰ ਟੈਟ ਪਾਸ ਅਧਿਆਪਕ

0
73

ਮਾਨਸਾ ਰੀਤਵਾਲ
ਕੋਰੋਨਾ ਸੰਕਟ ਤੇ ਚਲਦਿਆਂ ਸਰਕਾਰ ਵੱਲੋਂ ਜਨਤਕ ਮੁਜ਼ਾਹਰੇ ਕਰਨ ਤੇ ਲਾਈ ਪਾਬੰਦੀ ਉਪਰੰਤ ਬੇਰੁਜ਼ਗਾਰ ਨੌਜਵਾਨਾਂ ਨੇ ਸੰਘਰਸ਼ ਲਈ ਨਵਾਂ ਰਾਹ ਲੱਭਿਆ ਹੈ .ਸਰਕਾਰ ਦੁਆਰਾ ਵੋਟਾਂ ਵੇਲੇ ਕੀਤੇ ਘਰ-ਘਰ ਨੌਕਰੀ ਦੇਣ ਦੇ ਵਾਅਦੇ ਨੂੰ ਲੈ ਕੇ ਬੀ.ਐੱਡ.ਟੈੱਟ ਪਾਸ ਬੇਰੁਜ਼ਗਾਰ ਅਧਿਆਪਕਾਂ ਵੱਲੋਂ ਸੂਬਾ ਪ੍ਰਧਾਨ ਸ੍ਰ. ਸੁਖਵਿੰਦਰ ਸਿੰਘ ਢਿੱਲਵਾਂ, ਸੂਬਾ ਮੀਤ ਪ੍ਰਧਾਨ ਨਿੱਕਾ ਸਿੰਘ ਸਮਾਓ ਅਤੇ ਜ਼ਿਲ੍ਹਾ ਪ੍ਰਧਾਨ ਸ੍ਰ.ਬਲਕਾਰ ਸਿੰਘ ਮਘਾਣੀਆਂ ਦੀ ਅਗਵਾਈ ਹੇਠ ਪਿੰਡਾਂ, ਸ਼ਹਿਰਾਂ ਦੀਆਂ ਗਲੀਆਂ ਵਿੱਚ ਨਾਹਰੇ ਲਿਖਣ ਦੀ ਮੁਹਿੰਮ ਨੂੰ ਅੱਗੇ ਤੋਰਦੇ ਹੋਏ ਟੈੱਟ ਪਾਸ ਬੇਰੁਜ਼ਗਾਰ ਸੁਖਜਿੰਦਰ ਸਿੰਘ ਬੁਢਲਾਡਾ ਨਾਹਰੇ ਲਿਖ ਕੇ ਰੋਸ ਪ੍ਰਗਟ ਕਰਦੇ ਹੋਏ ਅਤੇ ਸਰਕਾਰ ਦੁਆਰਾ ਨਵੀਂ ਬਣਾਈ ਸਿੱਖਿਆ ਨੀਤੀ ਦਾ ਵਿਰੋਧ ਕਰਦੇ ਹੋਏ ਕੈਪਟਨ ਸਰਕਾਰ ਨੂੰ ਪੂਰੀ ਤਰਾਂ ਫੇਲ ਤੇ ਨਕੰਮੀ ਸਰਕਾਰ ਦਾ ਦਰਜ਼ਾ ਦਿੱਤਾ ਹੈ .ਉਹਨਾਂ ਦਾ ਕਹਿਣਾ ਹੈ ਬੀ.ਐੱਡ.ਟੈੱਟ ਪਾਸ ਬੇਰੁਜ਼ਗਾਰ ਅਧਿਆਪਕ ਯੂਨੀਅਨ ਨੇ ਕਾਫ਼ੀ ਲੰਬਾ ਸਮਾਂ ਸੰਗਰੂਰ ਦੇ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਵਾਰ-ਵਾਰ ਬੇਨਤੀਆਂ ਕਰਨ ਉਪਰੰਤ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਦੇ ਕੰਨ ਤੇ ਕੋਈ ਜੂੰ ਨਾ ਸਰਕੀ ਤੇ ਪੰਜਾਬ ਦੀ ਕੈਪਟਨ ਸਰਕਾਰ ਨੌਜਵਾਨਾਂ ਨੂੰ ਰੁਜ਼ਗਾਰ ਮੁਹਈਆ ਕਰਵਾਉਣ ‘ਚ ਪੂਰੀ ਤਰਾਂ ਨਾਕਾਮਯਾਬ ਰਹੀ ਹੈ .ਸਿੱਖਿਆ ਵਿਭਾਗ ਵੱਲੋਂ ਕੱਢੀਆਂ ਮਾਸਟਰ ਕਾਡਰ ਦੀਆਂ ਬਾਰਡਰ ਏਰੀਏ ‘ਚ ਕੁੱਲ 3282 ਅਸਾਮੀਆਂ ਹਨ ਜਿਨ੍ਹਾਂ ਵਿੱਚੋਂ ਸਭ ਤੋਂ ਘੱਟ ਸਮਾਜਿਕ ਸਿੱਖਿਆ 54, ਪੰਜਾਬੀ 62 ਅਤੇ ਹਿੰਦੀ ਦੀਆਂ 52 ਨੇ ਜੋ ਕਿ 55000 ਦੇ ਲੱਗਭਗ ਟੈੱਟ ਪਾਸ ਅਧਿਆਪਕਾਂ ਦੇ ਸਾਹਮਣੇ ਬਿਲਕੁੱਲ ਨਾ-ਮਾਤਰ ਹਨ, ਅਸਾਮੀਆਂ ਦੀ ਗਿਣਤੀ ਪੂਰੇ ਪੰਜਾਬ ਵਿੱਚ 15000 ਕਰ ਕੇ ਤੇ ਉਮਰ ਹੱਦ 37 ਤੋਂ 42 ਵਿੱਚ ਛੋਟ ਦੇ ਕੇ ਬੇਰੁਜ਼ਗਾਰ ਅਧਿਆਪਕਾਂ ਦੀਆਂ ਮੰਗਾਂ ਪਰਵਾਨ ਕੀਤੀਆਂ ਜਾਣ, ਮੰਗਾਂ ਦਾ ਹੱਲ ਨਾ ਹੋਣ ਅਤੇ ਨਵੀਂ ਸਿੱਖਿਆ ਨੀਤੀ ਨੂੰ ਵਾਪਿਸ ਨਾ ਲੈਣ ਤੇ ਸੂਬਾ ਪ੍ਰਧਾਨ ਸ੍ਰ.ਸੁਖਵਿੰਦਰ ਸਿੰਘ ਢਿੱਲਵਾਂ ਨੇ ਪੰਜਾਬ ਸਰਕਾਰ ਨੂੰ ਸੰਘਰਸ ਹੋਰ ਤੇਜ਼ ਕਰਨ ਦੀ ਚਿਤਾਵਨੀ ਦਿੱਤੀ ਹੈ।