ਨਿਊ ਜੈ ਮਾਤਾ ਦਾਤੀ ਕਲੱਬ ਵੱਲੋਂ ਵਿਸ਼ਾਲ ਭਗਵਤੀ ਜਾਗਰਣ ’ਚ ਮਹਾਂਮਾਈ ਦੇ ਗੁਣਗਾਨ ’ਤੇ ਝੂਮੇ ਭਗਤ ਕਲੱਬ ਵੱਲੋਂ ਪੰਜ ਜ਼ਰੂਰਤਮੰਦ ਲੜਕੀਆਂ ਦੇ ਵਿਆਹ ਵੀ ਕੀਤੇ

ਤਪਾ ਮੰਡੀ, 23 ਅਕਤੂਬਰ (ਵਿਸ਼ਵਜੀਤ ਸ਼ਰਮਾ/ਬੰਟੀ ਦੀਕਸ਼ਿਤ)-ਸਥਾਨਕ ਨਿਊ ਜੈ ਮਾਤਾ ਦਾਤੀ ਕਲੱਬ ਵੱਲੋਂ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ 15ਵਾਂ ਵਿਸ਼ਾਲ ਜਾਗਰਣ ਅਤੇ ਪੰਜ ਲੋੜਵੰਦ ਲੜਕੀਆਂ ਦੇ ਵਿਆਹ ਮਾਤਾ ਦਾਤੀ ਮੰਦਰ ਵਿਖੇ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਕਰਵਾਏ ਗਏ। ਇਸ ਸਮਾਗਮ ਦੇ ਮੁੱਖ ਮਹਿਮਾਨ ਵਿਧਾਇਕ ਪਿਰਮਲ ਸਿੰਘ ਧੌਲਾ ਤੇ ਨਗਰ ਕੌਂਸਲ ਦੇ ਪ੍ਰਧਾਨ ਅਨਿਲ ਕੁਮਾਰ ਕਾਲਾ ਭੂਤ ਸਨ। ਜਿਨਾਂ ਨੇ ਸਮਾਗਮ ਦੀ ਸੁਰੂਆਤ ਫੀਤਾ ਕੱਟ ਕੇ ਕੀਤੀ। ਇਸ ਮੌਕੇ ਜਾਗਰਣ ’ਚ ਜੋਤੀ ਪ੍ਰਚੰਡ ਦੀ ਰਸਮ ਹਲਕਾ ਭਦੌੜ ਤੋਂ ਅਕਾਲੀ ਦਲ ਦੇ ਇੰਚਾਰਜ ਐਡਵੋਕੇਟ ਸਤਨਾਮ ਸਿੰਘ ਰਾਹੀ ਅਤੇ ਝੰਡੇ ਦੀ ਰਸਮ ਸ਼ਿਵਮ ਬਾਂਸਲ ਵੱਲੋਂ ਕੀਤੀ ਗਈ। ਸਮਾਗਮ ਦੇ ਪ੍ਰਬੰਧਕਾਂ ਵੱਲੋਂ ਆਏ ਹੋਏ ਮੁੱਖ ਮਹਿਮਾਨਾਂ ਦਾ ਹਾਰ ਪਾ ਕੇ ਨਿੱਘਾ ਸਵਾਗਤ ਕੀਤਾ ਗਿਆ। ਮੁੱਖ ਮਹਿਮਾਨਾਂ ਅਤੇ ਸੰਤ ਬਾਬਾ ਰਾਜਗਿਰ, ਸੰਤ ਈਸ਼ਰ ਦਾਸ, ਸੰਤ ਭਗਵਾਨ ਦਾਸ ਅਤੇ ਬਾਬਾ ਮੋਹਣ ਦਾਸ ਵੱਲੋਂ ਪੰਜ ਨਵੇਂ ਵਿਆਹੇ ਜੋੜਿਆਂ ਨੂੰ ਅਸ਼ੀਰਵਾਦ ਦਿੱਤਾ ਗਿਆ ਅਤੇ ਉਨਾਂ ਨੂੰ ਘਰੇਲੂ ਵਰਤਣ ਵਾਲਾ ਸਾਮਾਨ ਵੀ ਕਲੱਬ ਵੱਲੋਂ ਦਿੱਤਾ ਗਿਆ। ਮਾਤਾ ਦਾ ਗੁਣਗਾਣ ਕਰਨ ਲਈ ਬਾਲੀਵੁੱਡ ਦੇ ਕਲਾਕਾਰ ਕਮਲ ਖਾਨ ਨੇ ਆਪਣੀਆਂ ਰੰਗ ਰੰਗੀਲੀਆਂ ਭੇਟਾਂ ਨਾਲ ਭਗਤਾਂ ਨੂੰ ਕੀਲ ਕੇ ਰੱਖਿਆ। ਇਸ ਮੌਕੇ ਵਿਧਾਇਕ ਪਿਰਮਲ ਸਿੰਘ ਧੌਲਾ, ਐਡਵੋਕੇਟ ਸਤਨਾਮ ਸਿੰਘ ਰਾਹੀ, ਅਨਿਲ ਕੁਮਾਰ ਕਾਲਾ ਭੂਤ ਅਤੇ ਨਗਰ ਕੌਂਸਲ ਦੇ ਮੀਤ ਪ੍ਰਧਾਨ ਡਾ ਸੋਨਿਕਾ ਬਾਂਸਲ ਨੇ ਪੰਜ ਨਵ ਵਿਆਹੇ ਜੋੜਿਆਂ ਨੂੰ ਵਧਾਈ ਦਿੱਤੀ ਅਤੇ ਕਲੱਬ ਦੇ ਇਸ ਕਾਰਜ ਦੀ ਭਰਪੂਰ ਸ਼ਲਾਘਾ ਕਰਦਿਆਂ ਕਿਹਾ ਕਿ ਕਲੱਬ ਵੱਲੋਂ ਲੋੜਵੰਦ ਲੜਕੀਆਂ ਦੇ ਵਿਆਹ ਕਰਨਾ ਇਕ ਪੁੰਨ ਦਾ ਕੰਮ ਹੈ। ਇਸ ਕਾਰਜ ਵਿੱਚ ਸਾਰਿਆ ਨੂੰ ਰਲ ਮਿਲ ਕੇ ਹਿੱਸਾ ਪਾਉਣਾ ਚਾਹੀਦਾ ਹੈ। ਕਲੱਬ ਦੇ ਪ੍ਰਧਾਨ ਦਵਿੰਦਰ ਟੀਟੂ ਦੀਕਸ਼ਿਤ ਨੇ ਆਏ ਹੋਏ ਮਹਿਮਾਨਾਂ ਅਤੇ ਭਗਤਾਂ ਨੂੰ ਜੀ ਆਇਆ ਕਿਹਾ ਅਤੇ ਸਹਿਯੋਗ ਦੇਣ ਵਾਲਿਆਂ ਦਾ ਧੰਨਵਾਦ ਕੀਤਾ ਗਿਆ। ਪ੍ਰਬੰਧਕਾਂ ਵੱਲੋਂ ਮੁੱਖ ਮਹਿਮਾਨਾਂ ਅਤੇ ਸਹਿਯੋਗ ਦੇਣ ਵਾਲਿਆਂ ਦਾ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਚੇਅਰਮੈਨ ਅਮਰਜੀਤ ਸਿੰਘ ਧਾਲੀਵਾਲ, ਡੀਐੱਸਪੀ ਜਤਿੰਦਰਪਾਲ ਸਿੰਘ, ਥਾਣਾ ਮੁਖੀ ਜਸਵਿੰਦਰ ਸਿੰਘ, ਸੀਨੀਅਰ ਕਾਂਗਰਸੀ ਆਗੂ ਕੁਲਦੀਪ ਸਿੰਘ ਕਾਲਾ ਢਿੱਲੋ, ਤਰਲੋਚਨ ਬਾਂਸਲ, ਮੈਨੇਜਰ ਜਗਨ ਨਾਥ ਸ਼ਰਮਾ, ਪ੍ਰਧਾਨ ਰਘਵੀਰ ਚੰਦ ਅਗਰਵਾਲ, ਅਸ਼ਵਨੀ ਬਹਾਵਲਪੁਰੀਆ, ਡਾ ਗੁਰਦੇਵ ਬਾਂਸਲ, ਮੀਤ ਪ੍ਰਧਾਨ ਸੱਤ ਪਾਲ ਮੋੜ, ਡਾ ਬੀ ਸੀ ਬਾਂਸਲ, ਡਾ ਜਗਦੇਵ ਸਿੰਘ, ਡਾ ਗੁਰਪ੍ਰੀਤ ਸਿੰਘ ਸਿੱੱਧੂ, ਜੀਵਨ ਔਜਲਾ, ਭਗਵੰਤ ਸਿੰਘ ਚੱਠਾ, ਗੁਰਦੀਪ ਸਿੰਘ ਚੱਠਾ, ਜੱਸੀ ਚੱਠਾ, ਗਿਆਨ ਸਿੰਘ, ਡਿੰਪੀ ਸ਼ਰਮਾ, ਪੰਮੀ ਪਰਜਾਪੱਤ, ਮਹੰਤ ਬੁੱਕਣ ਦਾਸ, ਮਹੰਤ ਮਧੂ ਸੂਧਨ, ਵਿਜੈ ਵਸ਼ਿਸ਼ਟ, ਮਨਪ੍ਰੀਤ ਸ਼ਰਮਾ, ਕਾਕਾ ਸੇਖੋਂ, ਜੱਸੀ ਚੱਠਾ, ਆਸ਼ੂ ਗਰਗ, ਨੰਬਰਦਾਰ ਜਗਰਾਜ ਸਿੰਘ, ਗੁਲਾਬ ਸਿੰਘ ਕਾਲਾ, ਪੰਡਤ ਰਾਮ ਸਰੂਪ ਤੋ ਇਲਾਵਾ ਵੱਡੀ ਗਿਣਤੀ ਵਿਚ ਸ਼ਰਧਾਲੂ ਅਤੇ ਕਲੱਬ ਦੇ ਮੈਂਬਰ ਹਾਜ਼ਰ ਸਨ।

1.