ਨਿਊ ਜੈ ਮਾਤਾ ਦਾਤੀ ਕਲੱਬ ਵੱਲੋਂ ਪੰਜ ਲੜਕੀਆਂ ਦੇ ਵਿਆਹ ਅਤੇ ਵਿਸ਼ਾਲ ਜਾਗਰਣ 22 ਅਕਤੂਬਰ ਨੂੰ

ਤਪਾ ਮੰਡੀ 19 ਅਕਤੂਬਰ (ਵਿਸ਼ਵਜੀਤ ਸ਼ਰਮਾ/ ਬੰਟੀ ਦੀਕਸ਼ਿਤ)- ਸਥਾਨਕ ਨਿਊ ਜੈ ਮਾਤਾ ਦਾਤੀ ਕਲੱਬ ਵਲੋਂ ਪੰਜ ਲੋਡ਼ਵੰਦ ਲਡ਼ਕੀਆਂ ਦੇ ਵਿਆਹ ਅਤੇ ਵਿਸ਼ਾਲ ਜਾਗਰਣ 22 ਅਕਤੂਬਰ ਨੂੰ ਮਾਤਾ ਦਾਤੀ ਮੰਦਰ ਵਿਖੇ ਕਰਵਾਇਆ ਜਾ ਰਿਹਾ ਹੈ।ਸਮਾਗਮ ਸੰਬੰਧੀ ਜਾਣਕਾਰੀ ਦਿੰਦੇ ਹੋਏ ਕਲੱਬ ਦੇ ਪ੍ਰਧਾਨ ਦਵਿੰਦਰ ਕੁਮਾਰ ਟੀਟੂ ਦੀਕਸ਼ਤ ਨੇ ਦੱਸਿਆ ਕਿ ਸਮਾਗਮ ਦੇ ਮੁੱਖ ਮਹਿਮਾਨ ਵਿਧਾਇਕ ਪਿਰਮਲ ਸਿੰਘ ਧੌਲਾ ਅਤੇ ਨਗਰ ਕੌਂਸਲ ਦੇ ਪ੍ਰਧਾਨ ਅਨਿਲ ਕੁਮਾਰ ਕਾਲਾ ਕਾਲਾ ਭੂਤ ਹੋਣਗੇ, ਪੂਜਾ ਦੀ ਰਸਮ ਸੱਤਪਾਲ ਮੌੜ ਸੀਨੀਅਰ ਉਪ ਪ੍ਰਧਾਨ ਐਸ ਐਨ ਆਰੀਆ ਸਕੂਲ ਪਰਿਵਾਰ ਸਮੇਤ ਕਰਨਗੇ, ਜਯੋਤੀ ਪ੍ਰਚੰਡ ਹਲਕਾ ਭਦੌਡ਼ ਦੇ ਇੰਚਾਰਜ ਐਡਵੋਕੇਟ ਸਤਨਾਮ ਸਿੰਘ ਰਾਹੀ ,ਝੰਡੇ ਦੀ ਰਸਮ ਸ਼ਿਵਮ ਬਾਂਸਲ ਅਤੇ ਇਨਾਮ ਵੰਡਣ ਦੀ ਰਸਮ ਵਿਜੇ ਸ਼ਰਮਾ ਅਤੇ ਡਾ ਮੋਨਿਕਾ ਬਾਂਸਲ ਕਰਨਗੇ । ਉਨ੍ਹਾਂ ਕਿਹਾ ਕਿ ਜਾਗਰਣ ਦੇ ਵਿਚ ਪੰਜਾਬ ਦੇ ਮਸ਼ਹੂਰ ਕਲਾਕਾਰ ਕਮਲ ਖ਼ਾਨ ਅਤੇ ਰੇਸ਼ਮ ਖਾਨ ਆਪਣੀ ਕਲਾ ਦਾ ਜਾਦੂ ਦਰਸ਼ਕਾਂ ਨੂੰ ਦਿਖਾਉਣਗੇ ।ਇਸ ਮੌਕੇ ਬਾਬਾ ਮੋਹਨ ਦਾਸ, ਹਰਦੀਪ ਸਿੰਘ ਸੇਖੋਂ, ਡਾ ਗੁਰਪ੍ਰੀਤ ਸਿੰਘ ਸਿੱਧੂ, ਪੰਮੀ ਸਿੰਘ ਪਰਜਾਪਤ ,ਰਾਜ ਕੁਮਾਰ ਰਾਜੂ , ਜੀਵਨ ਔਜਲਾ ,ਕਮਲ ਵਿਰਕ ,ਗਿਆਨ ਸਿੰਘ ,ਆਸ਼ੂ ਦਰਾਜ, ਪੰਡਤ ਰਾਮ ਸਰੂਪ ਤੋ ਇਲਾਵਾ ਮੈਂਬਰ ਹਾਜ਼ਰ ਸਨ।

1.