ਧੂੰਦ ਦਾ ਮੌਸਮ ਕਣਕ ਦੀ ਫਸਲ ਲਈ ਲਾਹੇਵੰਦ : ਖੇਤੀ ਮਾਹਿਰ

0
53

ਸੰਗਤ ਮੰਡੀ ਚਰਨਜੀਤ ਮਛਾਣਾ
ਬਲਾਕ ਸੰਗਤ ਦੇ ਖੇਤੀ ਮਾਹਿਰ ਡਾ ਧਰਮਪਾਲ ਮੌਰਿਆ ਖੇਤੀਬਾੜੀ ਅਫਸਰ ਸੰਗਤ ਅਤੇ ਡਾ ਜਗਸੀਰ ਸਿੰਘ ਬਲਾਕ ਟੈਕਨੋਲੋਜੀ ਮੈਨੇਜਰ ਵਲੋਂ ਗੱਲਬਾਤ ਦੌਰਾਨ ਦੱਸਿਆ ਗਿਆ ਕਿ ਜੇਕਰ ਇਸ ਸਮੇਂ ਤਾਪਮਾਨ ਜਿਆਦਾ ਹੁੰਦਾ ਤਾਂ ਕਣਕ ਦਾ ਦਾਣਾ ਪਿਚਕ ਜਾਣ ਦਾ ਖਦਸ਼ਾ ਰਹਿੰਦਾ ਹੈ ਅਤੇ ਝਾੜ ਤੇ ਮਾੜਾ ਅਸਰ ਪੈਣ ਦੇ ਅਸਾਰ ਰਹਿੰਦੇ ਹਨ ਪਰ ਇਸ ਸਮੇਂ ਪੈ ਰਹੀ ਧੂੰਦ ਅਤੇ ਮੌਸਮ ਦਾ ਮਿਜਾਜ ਕਣਕ ਦੀ ਫਸਲ ਲਈ ਲਾਹੇਵੰਦ ਚੱਲ ਰਿਹਾ ਹੈ ਜਿਸ ਨਾਲ ਦਾਣੇ ਵਧੀਆ ਬਣਦੇ ਹਨ ਅਤੇ ਇਸ ਨਾਲ ਕਣਕ ਦੇ ਝਾੜ ਤੇ ਵੀ ਚੰਗਾ ਅਸਰ ਪੈਂਦਾ ਹੈ ਮਾਹਿਰਾਂ ਨੇ ਦੱਸਿਆ ਕਿ ਪੀਲੀ ਕੂੰਗੀ ਆਪਣੇ ਖੇਤਰ ਵਿੱਚ ਅਜੇ ਤੱਕ ਕੋਈ ਸ਼ਿਕਾਇਤ ਨਹੀਂ ਆਈ ਪਰ ਫਿਰ ਵੀ ਕਿਸਾਨ ਵੀਰਾਂ ਨੂੰ ਅਪੀਲ ਹੈ ਕਿ ਆਪਣੇ ਖੇਤਾਂ ਦਾ ਨਿਰੰਤਰ ਨਿਰੀਖਣ ਕਰਦੇ ਰਹਿਣ ਅਤੇ ਜੇਕਰ ਕੋਈ ਸਮੱਸਿਆ ਦੇਖਣ ਨੂੰ ਮਿਲਦੀ ਹੈ ਤਾਂ ਤੁਰੰਤ ਆਪਣੇ ਬਲਾਕ ਖੇਤੀਬਾੜੀ ਦਫਤਰ ਨਾਲ ਸੰਪਰਕ ਕਰਨ ਜਾਂ ਸਿਫਾਰਸ਼ ਕੀਤੀਆਂ ਉੱਲੀਨਾਸ਼ਕਾ ਦੇ ਘੋਲ ਦਾ ਛਿੜਕਾਅ ਕਰਨ, ਇਸ ਤੋਂ ਇਲਾਵਾ ਕਣਕ ਦੇ ਵਧੀਆ ਝਾੜ ਅਤੇ ਆਉਣ ਵਾਲੇ ਦਿਨਾਂ ਚ ਵੱਧਦੇ ਤਾਪਮਾਨ ਤੋਂ ਕਣਕ ਦੇ ਦਾਣੇ ਨੂੰ ਬਚਾਉਣ ਲਈ ਪੋਟਾਸ਼ੀਅਮ ਨਾਈਟਰੇਟ (13:00:45) ਦੇ 2 ਪ੍ਤੀਸ਼ਤ ਘੋਲ ਦਾ ਛਿੜਕਾਅ ਫਸ਼ਲ ਦੇ ਦੋਧੇ ਅਵੱਸਥਾ ( ) ਵਿੱਚ ਕਰਨ ਦੀ ਸਿਫਾਰਸ਼ ਕੀਤੀ ਜਾਂਦੀ ਹੈ।