ਧਰਮਪਾਲ ਢੱਡਾ ਦਾ ਗਰਗੀ ਪੁਰਸਕਾਰ ਨਾਲ ਸਨਮਾਨ

0
173

ਤਪਾ ਮੰਡੀ
ਵਿਸ਼ਵਜੀਤ ਸ਼ਰਮਾ/ ਕਾਲੀਆ
ਗਾਰਗੀ ਫਾਉਡੇਸ਼ਨ ਵਲੋਂ ਉੱਘੇ ਸਮਾਜ ਸੇਵਕ ਤੇ ਪ੍ਰਸਿੱਧ ਕੁਦਰਤ ਪ੍ਰੇਮੀ ਧਰਮਪਾਲ ਢੱਡਾ ਨੰੂ ਉਹਨਾਂ ਦੀਆਂ ਗਰੀਨ ਮਿਸ਼ਨ ਤਹਿਤ ਹਜ਼ਾਰਾ ਦੀ ਗਿਣਤੀ ‘ਚ ਬੂਟੇ ਲਾਉਣ, ਕਰੋਨਾ ਕਾਲ ਮੌਕੇ ਕੀਤੀਆਂ ਅਣਥੱਕ ਸੇਵਾਵਾ ਅਤੇ ਸਮਾਜਿਕ ਖੇਤਰ ਵਿੱਚ ਕੀਤੀਆਂ ਗਈਆਂ ਗਤੀਵਿਧੀਆਂ ਤੇ ਕਾਰਗੁਜ਼ਾਰੀਆਂ ਲਈ ਗਾਰਗੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਇਹ ਪੁਰਸਕਾਰ ਫਾਉਡੇਸ਼ਨ ਵਲੋਂ ਇਲਾਕੇ ਦੀ ਪ੍ਰਸਿੱਧ ਫੂਲ ਬੀੜ ਵਿਖੇ ਗਰੀਨ ਮਿਸ਼ਨ ਵੈਲਫੇਅਰ ਸੁਸਾਇਟੀ (ਰਜਿ.) ਵਲੋਂ 101 ਬੂਟੇ ਲਾਉਣ ਮੌਕੇੇ ’ਤੇ ਰੱਖੇ ਸਾਦਾ ਪਰ ਪ੍ਰਭਾਵੀ ਸਮਾਗਮ ਮੌਕੇ ਨਕਦ ਰਾਸ਼ੀ, ਸ਼ਾਲ, ਸਨਮਾਨ ਚਿੰਨ, ਸ਼ੀਲਡ ਤੇ ਸਰਟੀਫਿਕੇਟ ਦੇ ਰੂਪ ਵਿੱਚ ਦੇਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਬੋਲਦਿਆਂ ਫਾਉਡੇਸ਼ਨ ਦੇ ਚੇਅਰਮੇਨ ਐਡਵੋਕੇਟ ਜਨਕ ਰਾਜ ਗਾਰਗੀ ਨੇ ਕਿਹਾ ਕਿ ਧਰਮਪਾਲ ਢੱਡਾ ਜੋ ਕਿ ਇਲਾਕੇ ਦੇ ਉੱਘੇ ਸਮਾਜ ਸੇਵਕ ਤੇ ਪ੍ਰਸਿੱਧ ਕੁਦਰਤ ਪ੍ਰੇਮੀ ਹਨ, ਉਥੇ ਉਹਨਾਂ ਨੇ ਕਰੋਨਾ ਕਾਲ ਮੌਕੇ ਗਰੀਬ ਤੇ ਬੇਸਹਾਰਾ ਲੋਕਾਂ ਨੂੰ ਲੋੜੀਦੀਆਂ ਵਸਤਾਂ ਤੇ ਰਾਸ਼ਨ ਦੇਕੇ ਉਹਨਾਂ ਦੀ ਮਦੱਦ ਵੀ ਕੀਤੀ। ਇਸ ਮੌਕੇ ਇਲਾਕੇ ਦੀਆਂ ਪ੍ਰਸਿੱਧ ਸਖਸ਼ੀਅਤਾਂ ਬਾਰ ਐਸੋਸ਼ੀਏਸ਼ਨ ਦੇ ਪ੍ਰਧਾਨ ਰਾਜਿੰਦਰ ਪਾਲ ਗੋਇਲ, ਸੁਰਿੰਦਰ ਪਾਲ ਸ਼ਰਮਾਂ, ਪ੍ਰੀਤਮ ਸਿੰਘ ਢਿੱਲੋਂ, ਦਿਨੇਸ਼ ਗਰਗ, ਕਿ੍ਰਸ਼ਨ ਚੰਦ ਜੈਨ, ਪਰਮਜੀਤ ਸਿੰਘ ਜੌੜਾ, ਮਨਿੰਦਰਜੀਤ ਸਿੰਘ ਸੰਧੂ (ਸਾਰੇ ਐਡਵੋਕੇਟ ਸਹਿਬਾਨ), ਸਮਾਜ ਸੇਵਕ ਜਤਿੰਦਰ ਸਿੰਘ ਭੱਲਾ, ਡਾ. ਸਵਿੰਦਰ ਸਿੰਘ, ਪ੍ਰਸਿੱਧ ਲੇਖਕ ਸਮਸ਼ੇਰ ਮੱਲੀ, ਇੰਜ. ਅਨੀਸ਼ ਕਾਂਸਲ, ਪੰਕਜ਼ ਕੁਮਾਰ ਗਰਗ, ਮਨਿੰਦਰ ਸਿੰਘ ਧਾਲੀਵਾਲ, ਮਾਸਟਰ ਸੰਦੀਪ ਕੁਮਾਰ, ਮੁਨੀਸ਼ ਕੁਮਾਰ ਖੋਖਰ, ਫਕੀਰ ਚੰਦ ਪਰੋਚਾ, ਰੌਕੀ ਕਿੰਗ, ਬਿੱਟੂ ਕੁਮਾਰ, ਅੰਗਰੇਜ਼ ਸਿੰਘ, ਰਵੀ ਸਿੰਗਲਾ, ਗੁਰਪਾਲ ਸਿੰਘ ਮੌੜ, ਬਲਦੇਵ ਜਿੰਦਲ, ਮੁਨੀਸ਼ ਗੋਇਲ, ਫਿਊਚਰਵੀਜ਼ਨ ਆਦਿ ਨੇ ਧਰਮਪਾਲ ਢੱਡਾ ਨੰੂੂ ਗਾਰਗੀ ਪੁਰਸਕਾਰ ਮਿਲਣ ਤੇ ਵਧਾਈ ਦਿੱਤੀ।